← ਪਿਛੇ ਪਰਤੋ
ਮਨਿੰਦਰਜੀਤ ਸਿੱਧੂ
ਜੈਤੋ, 2 ਫਰਵਰੀ, 2021 - ਵਾਰਡ ਨੰਬਰ 17 ਤੋਂ ਪਿਛਲੀ ਪਾਰੀ ਵਿੱਚ ਐੱਮ.ਸੀ ਰਹੇ ਡਾਕਟਰ ਬਲਵਿੰਦਰ ਸਿੰਘ ਨੇ ਮੁੜ ਚੋਣ ਮੈਦਾਨ ਵਿੱਚ ਆ ਡਟੇ ਹਨ ਅਤੇ ਉਹਨਾਂ ਆਪਣੇ ਕਾਗਜ ਵੀ ਦਾਖਲ ਕਰ ਦਿੱਤੇ ਹਨ।ਡਾਕਟਰ ਬਲਵਿੰਦਰ ਸਿੰਘ ਪਿਛਲੇ ਸਮਿਆਂ ਦੌਰਾਨ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦੇ ਲਈ ਕਾਫੀ ਸਰਗਰਮ ਰਹੇ ਹਨ ਅਤੇ ਸਮੇਂ ਸਮੇਂ ਤੇ ਸੋਸ਼ਲ ਮੀਡੀਆ ਰਾਹੀਂ ਜਾਂ ਧਰਨੇ ਮੁਜਾਹਰਿਆਂ ਰਾਹੀਂ ਵੀ ੳਹ ਆਪਣੇ ਲੋਕਾਂ ਦੀ ਅਵਾਜ ਬੁਲੰਦ ਕਰਦੇ ਰਹੇ ਹਨ।ਮਹਾਂਦਾਨੀ ਦੁੱਲਟ ਪਰਿਵਾਰ ਦੇ ਫਰਜ਼ੰਦ ਕਰਨ ਦੁੱਲਟ ਡਾਕਟਰ ਬਲਵਿੰਦਰ ਸਿੰਘ ਦੀ ਡੱਟ ਕੇ ਸਪੋਰਟ ਕਰ ਰਹੇ ਹਨ।ਉਹ ਲਗਾਤਾਰ ਨੁੱਕੜ ਮੀਟਿੰਗਾਂ ਕਰਕੇ ਅਤੇ ਡੋਰ ਟੂ ਡੋਰ ਕਰਕੇ ਬਲਵਿੰਦਰ ਸਿੰਘ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਹਨ।ਨਾਮੀਨੇਸ਼ਨ ਦਾਖਲ ਕਰਨ ਸਮੇਂ ਵੀ ਕਰਨ ਦੁੱਲਟ ਬਲਵਿੰਦਰ ਸਿੰਘ ਨੇ ਨਾਲ ਹਾਜਰ ਸਨ।ਦੁੱਲਟ ਪਰਿਵਾਰ ਦੇ ਰਸੂਖ ਅਤੇ ਕਰਨ ਦੁੱਲਟ ਦੇ ਨਿੱਘੇ ਸੁਭਾਅ ਦਾ ਡਾਕਟਰ ਬਲਵਿੰਦਰ ਸਿੰਘ ਨੂੰ ਵੱਡਾ ਫਾਇਦਾ ਮਿਲ ਸਕਦਾ ਹੈ।
Total Responses : 265