ਮਨਿੰਦਰਜੀਤ ਸਿੱਧੂ
- ਬਾਗੀ ਸ਼ਰਮਾ ਹਰ ਵਰਗ ਦਾ ਚਹੇਤਾ ਨੌਜਵਾਨ- ਐਡਵੋਕੇਟ ਹਮੇਸ਼ ਸ਼ਰਮਾ ‘ਸੋਨੀ’
ਜੈਤੋ, 3 ਫਰਵਰੀ 2021 - ਜੈਤੋ ਦੇ ਬਹੁ ਚਰਚਿਤ ਵਾਰਡ ਨੰਬਰ 10 ਵਿੱਚ ਕਾਂਗਰਸ ਦੇ ਦੋ ਵੱਡੇ ਚਿਹਰੇ ਸੱਤਪਾਲ ਡੋਡ ਅਤੇ ਜਤਿੰਦਰ ਕੁਮਾਰ ਉਰਫ ਜੀਤੂ ਬਾਂਸਲ ਦੋਹਾਂ ਦੇ ਚੋਣ ਮੈਦਾਨ ਵਿੱਚ ਉੱਤਰਨ ਨਾਲ ਸਥਿਤੀ ਬੜੀ ਅਜੀਬੋ ਗਰੀਬ ਬਣ ਗਈ ਹੈ।ਸਿਆਸੀ ਪੰਡਤਾਂ ਲਈ ਟੇਵੇ ਲਾਉਣੇ ਵੀ ਬੜੇ ਔਖੇ ਹੋ ਰਹੇ ਹਨ।ਜਿੱਥੇ ਸੀਨੀਅਰ ਆਗੂ ਸੱਤਪਾਲ ਡੋਡ ਕਾਂਗਰਸ ਪਾਰਟੀ ਦੀ ਟਿਕਟ ਉੱਪਰ ਲੜ ਰਹੇ ਹਨ, ਉੱਥੇ ਜੀਤੂ ਬਾਂਸਲ ਨੇ ਟਿਕਟ ਨਾ ਮਿਲਣ ਦੀ ਸੂਰਤ ਵਿੱਚ ਅਜਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਲਿਆ ਹੈ।
ਇਸੇ ਵਾਰਡ ਤੋਂ ਚੋਣ ਲੜ ਰਹੇ ਦਿਲਬਾਗ ਸ਼ਰਮਾ ਉਰਫ ਬਾਗੀ ਦੁਆਰਾ ਆਪਣਾ ਚੋਣ ਪ੍ਰਚਾਰ ਬੜੀ ਤੇਜੀ ਅਤੇ ਜਬਰਦਸਤ ਰਣਨੀਤੀ ਨਾਲ ਕਰਨ ਦੇ ਲਗਾਤਾਰ ਸਮਾਚਾਰ ਪ੍ਰਾਪਤ ਹੋ ਰਹੇ ਹਨ।ਜੇਕਰ ਸਿਆਸੀ ਪੰਡਤਾਂ ਦੀ ਗੱਲ ਉੱਪਰ ਵਿਸ਼ਵਾਸ ਕੀਤਾ ਜਾਵੇ ਤਾਂ ਜੇਕਰ ਕਾਂਗਰਸ ਦੀ ਧੜੇਬੰਦੀ ਦਾ ਕੋਈ ਫ਼ਾਇਦਾ ਉਠਾ ਸਕਦਾ ਹੈ ਤਾਂ ਉਹ ‘ਬਾਗੀ’ ਹੀ ਹੈ।ਬਾਗੀ ਸ਼ਰਮਾ ਇਸ ਤੋਂ ਪਹਿਲਾਂ ਦੋ ਵਾਰ ਚੋਣ ਲੜ ਚੁੱਕਾ ਹੈ ਅਤੇ ਇਸ ਵਾਰ ਆਪਣੀ ਜਿੱਤ ਦੇ ਰਸਤੇ ਵਿੱਚ ਉਹ ਕੋਈ ਰੁਕਾਵਟ ਨਹੀਂ ਦੇਖਣਾ ਚਾਹੁੰਦਾ।
ਜੈਤੋ ਬਾਰ ਐਸੋਸ਼ੀਏਸ਼ਨ ਦੇ ਪ੍ਰਧਾਨ ਐਡਵੋਕੇਟ ਹਮੇਸ਼ ਕੁਮਾਰ ਸ਼ਰਮਾ ‘ਸੋਨੀ’ ਦਾ ਕਹਿਣਾ ਹੈ ਕਿ ਬਾਗੀ ਇਸ ਵਾਰ ਭਾਰੀ ਬਹੁਮਤ ਨਾਲ ਜਿੱਤੇਗਾ। ਉਹਨਾਂ ਦਾ ਕਹਿਣਾ ਹੈ ਕਿ ਵਾਰਡ ਵਿੱਚ ਲੋਕਾਂ ਦੀ ਇੱਕ ਤਰ੍ਹਾਂ ਬਾਗੀ ਨੂੰ ਜਿਤਾਉਣ ਲਈ ਸਹਿਮਤੀ ਬਣ ਚੁੱਕੀ ਹੈ। ਉਹਨਾਂ ਕਿਹਾ ਕਿ ਹਰ ਸਮੇਂ ਲੋਕਾਂ ਦੀ ਮਦਦ ਲਈ ਹਾਜਰ ਰਹਿਣ ਵਾਲੇ ‘ਬਾਗੀ’ ਨੂੰ ਲੋਕ ਇਸ ਵਾਰ ਜਰੂਰ ਆਪਣਾ ਨੁਮਾਇੰਦਾ ਬਣਾ ਕੇ ਨਗਰ ਕੌਂਸਲ ਵਿੱਚ ਭੇਜਣਗੇ।