- ਕੁੱਲ 593 ਨਾਮਜ਼ਦਗੀ ਪੱਤਰ ਦਾਖਲ
ਜਲੰਧਰ, 3 ਫਰਵਰੀ 2021 - ਮੰਗਲਵਾਰ ਨੂੰ ਜ਼ਿਲ੍ਹੇ ਵਿੱਚ ਮਿਊਂਸੀਪਲ ਚੋਣਾਂ ਲਈ ਨਾਮਜ਼ਦਗੀਆਂ ਦੇ ਆਖਿਰੀ ਦਿਨ 226 ਦੇ ਕਰੀਬ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ 226 ਨਾਮਜ਼ਦਗੀਆਂ ਵਿੱਚ ਆਦਮਪੁਰ ਨਗਰ ਕੌਂਸਲ ਵਿੱਚ 36, ਅਲਾਵਲਪੁਰ ਨਗਰ ਕੌਂਸਲ ਵਿੱਚ 18, ਕਰਤਾਰਪੁਰ ਵਿੱਚ 13, ਨਕੋਦਰ ਵਿੱਚ 69, ਨੂਰਮਹਿਲ ਵਿੱਚ 50, ਫਿਲੌਰ ਵਿੱਚ 7, ਲੋਹੀਆਂ ਖ਼ਾਸ ਵਿੱਚ 7 ਅਤੇ ਮਹਿਤਪੁਰ ਨਗਰ ਵਿੱਚ 26 ਨਾਮਜ਼ਦਗੀਆਂ ਸ਼ਾਮਲ ਹਨ, ਜਿਥੇ 14 ਫਰਵਰੀ, 2021 ਨੂੰ ਚੋਣਾਂ ਹੋਣੀਆਂ ਹਨ।
ਉਨ੍ਹਾਂ ਦੱਸਿਆ ਕਿ ਛੇ ਨਗਰ ਕੌਂਸਲਾਂ ਅਤੇ ਦੋ ਨਗਰ ਪੰਚਾਇਤਾਂ ਦੇ 110 ਵਾਰਡਾਂ ਦੀਆਂ ਚੋਣਾਂ ਲਈ ਕੁੱਲ 593 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਾਮਜ਼ਦਗੀਆਂ ਦੇ ਪਹਿਲੇ ਦਿਨ ਕੁੱਲ 8 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ ਜਦਕਿ ਦੂਜੇ ਦਿਨ 61, ਤੀਜੇ ਦਿਨ 298 ਅਤੇ ਆਖਿਰੀ ਦਿਨ 226 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਪੜਤਾਲ 4 ਫਰਵਰੀ ਨੂੰ ਹੋਵੇਗੀ ਅਤੇ ਉਮੀਦਵਾਰ 5 ਫਰਵਰੀ, 2021 ਤੱਕ ਆਪਣੇ ਕਾਗਜ਼ ਵਾਪਸ ਲੈ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਚੋਣਾਂ 14 ਫਰਵਰੀ ਨੂੰ ਹੋਣੀਆਂ ਹਨ, ਜਿਨ੍ਹਾਂ ਦੇ ਨਤੀਜੇ 17 ਫਰਵਰੀ, 2021 ਨੂੰ ਐਲਾਨ ਕੀਤੇ ਜਾਣਗੇ ।