ਦੀਪਕ ਜੈਨ
ਜਗਰਾਓਂ, 4 ਫਰਵਰੀ 2021 - ਨਗਰ ਕੌਂਸਲ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਅਤੇ ਇੰਨੀ ਠੰਡ ਵਿਚ ਵੀ ਮਾਹੌਲ ਗਰਮ ਹੋ ਰਿਹਾ ਹੈ। ਜਿਸਦੀ ਮਿਸਾਲ ਅੱਜ ਵੇਖਣ ਨੂੰ ਮਿਲੀ ਕਿ ਵਾਰਡ ਨੰਬਰ 12 ਤੋਂ ਅਜਾਦ ਉਮੀਦਵਾਰ ਹਿਮਾਂਸ਼ੂ ਮਲਿਕ ਖਿਲਾਫ ਕਾਂਗਰਸੀ ਉਮੀਦਵਾਰ ਰਾਕੇਸ਼ ਰੋਡਾ ਦੇ ਲੜਕੇ ਸਾਜਨ ਮਲਹੋਤਰਾ ਵਲੋਂ ਇਹ ਸ਼ਿਕਾਇਤ ਦਿਤੀ ਗਈ ਹੈ ਕਿ ਮਲਿਕ ਨੇ ਕਥਿਤ ਤੌਰ 'ਤੇ ਨਗਰ ਕੌਂਸਲ ਦੀ ਹਦੂਦ ਅੰਦਰ ਆਉਂਦੀ ਜਮੀਨ 'ਤੇ ਕਬਜਾ ਕੀਤਾ ਹੈ। ਹੋਰ ਤਾਂ ਹੋਰ ਇਸ ਸ਼ਿਕਾਇਤ ਨੂੰ ਲੈਕੇ ਨਗਰ ਕੌਂਸਲ ਦੇ ਮੁਲਾਜਮ ਵਾਰਡ ਨੰਬਰ 12 ਵਿਚ ਪੈਂਦੇ ਮੁਹੱਲਾ ਆਵੇ ਵਿਖੇ ਜਾਂਚ ਕਰਨ ਪਹੁੰਚੇ। ਵਾਰਡ ਵਾਸੀਆਂ ਨੇ ਦਸਿਆ ਕਿ ਨਗਰ ਕੌਂਸਲ ਦੇ ਮੁਲਾਜਮ ਓਨਾ ਦੀ ਜਮੀਨ ਨੂੰ ਵੀ ਨਗਰ ਕੌਂਸਲ ਦੀ ਜਮੀਨ ਕਹਿਕੇ ਇਥੋਂ ਖਾਲੀ ਕਰਨ ਦੀ ਗੱਲ ਕਹਿ ਰਹੇ ਸਨ।
ਮਾਮਲਾ ਵਿਚ ਆਪਣਾ ਜਵਾਬ ਦਿੰਦਿਆਂ ਅਜਾਦ ਉਮੀਦਵਾਰ ਹਿਮਾਂਸ਼ੂ ਮਲਿਕ ਨੇ ਕਿਹਾ ਕਿ ਮੇਨੂ ਲੋਕਾਂ ਵਲੋਂ ਮਿਲ ਰਿਹਾ ਪਿਆਰ ਵੇਖਕੇ ਕਾਂਗਰਸੀ ਉਮੀਦਵਾਰ ਨੂੰ ਆਪਣੀ ਹਾਰ ਸਾਹਮਣੇ ਦਿਖਾਈ ਦੇ ਰਹੀ ਹੈ ਅਤੇ ਉਹ ਇਹੋ ਜਿਹੀਆਂ ਹੋਛੀਆਂ ਹਰਕਤਾਂ ਕਰਵਾ ਰਿਹਾ ਹੈ। ਓਨਾ ਕਿਹਾ ਕਿ ਸਾਜਨ ਮਲਹੋਤਰਾ ਵਲੋਂ ਇਹ ਸ਼ਿਕਾਇਤ ਦਿੱਤੀ ਗਈ ਹੈ ਕਿ ਜਿਹੜੀ ਜਮੀਨ ਉਪਰ ਮਲਿਕ ਦਾ ਜਿਮ ਬਣਿਆ ਹੈ ਉਸਦਾ ਮਾਲਿਕ ਹਿਮਾਂਸ਼ੂ ਮਲਿਕ ਹੈ ਅਤੇ ਇਹ ਜਮੀਨ ਕਬਜੇ ਵਾਲੀ ਹੈ। ਮਲਿਕ ਨੇ ਦੱਸਿਆ ਕਿ ਇਹ ਜਮੀਨ ਓਨਾ ਦੇ ਪਰਿਵਾਰਿਕ ਮੇਮ੍ਬਰਾਂ ਦੇ ਨਾਮ 'ਤੇ ਹੈ ਅਤੇ ਇਸਦੇ ਕਾਗਜ ਓਨਾ ਕੋਲ ਹਨ ਅਤੇ ਕਾਂਗਰਸੀ ਉਮੀਦਵਾਰ ਆਪਣੀ ਹਾਰ ਤੋਂ ਡਰਦਾ ਇਹੋ ਜਿਹੇ ਆਰੋਪ ਲਗਾ ਰਿਹਾ ਹੈ।
ਕਾਂਗਰਸੀ ਉਮੀਦਵਾਰ 'ਤੇ ਦਾਰੂ ਬਿਕਵਾਉਣ ਦੇ ਆਰੋਪ
ਇਸ ਮੌਕੇ ਵਾਰਡ 12 ਦੇ ਮੁਹੱਲਾ ਆਵੇ ਵਾਸੀਆਂ ਨੇ ਇਹ ਆਰੋਪ ਲਗਾਇਆ ਕਿ ਕਾਂਗਰਸੀ ਉਮੀਦਵਾਰ ਆਪਣੀ ਹਾਰ ਨੂੰ ਵੇਖਦਿਆਂ ਸਾਨੂੰ ਇਥੋਂ ਭਜਾਉਣ ਨੂੰ ਫਿਰਦਾ ਹੈ ਅਤੇ ਅਸੀਂ ਇਸ ਜਮੀਨ 'ਤੇ ਪਿਛਲੇ 100 ਸਾਲਾਂ ਤੋਂ ਰਹਿ ਰਹੇ ਹਾਂ ਪਰ ਹੁਣ ਧੱਕੇ ਨਾਲ ਸਾਨੂੰ ਇਥੋਂ ਕਢਵਾਉਣਾ ਚਾਉਂਦਾ ਹੈ। ਕੁਝ ਵਾਰਡ ਵਾਸੀਆਂ ਨੇ ਆਰੋਪ ਲਗਾਇਆ ਕਿ ਕਾਂਗਰਸੀ ਉਮੀਦਵਾਰ ਸਾਡੇ 'ਤੇ ਪੁਲਸ ਦੇ ਛਾਪੇ ਪਵਾ ਰਿਹਾ ਹੈ ਕਿ ਅਸੀਂ ਸ਼ਰਾਬ ਵੇਚਦੇ ਹਾਂ ਪਰ ਇਹ ਉਮੀਦਵਾਰ ਜਦੋ ਕੌਂਸਲਰ ਸੀ ਓਦੋਂ ਆਪ ਹੈ ਸਾਡੇ ਕੋਲ ਸ਼ਰਾਬ ਰਖਵਾਉਂਦਾ ਸੀ ਅਤੇ ਬਿਕਵਾਉਂਦਾ ਸੀ ਅਤੇ ਕਮਿਸ਼ਨ ਲੈਂਦਾ ਸੀ ਪਰ ਹੁਣ ਆਪਣੀ ਹਾਰ ਸਾਹਮਣੇ ਵੇਖਦਿਆਂ ਉਹ ਬੌਂਦਲਾ ਗਿਆ ਹੈ ਅਤੇ ਅਜਿਹੀਆਂ ਹਰਕਤਾਂ 'ਤੇ ਉਤਰ ਆਇਆ ਹੈ।
ਵਿਧਾਇਕਾ ਮਾਣੂਕੇ ਵੀ ਵਾਰਡ ਵਾਸੀਆਂ ਨਾਲ ਆਏ
ਨਗਰ ਕੌਂਸਲ ਦੀ ਇਸ ਕਾਰਵਾਈ ਸੰਬੰਧੀ ਵਾਰਡ 12 ਵਾਸੀਆਂ ਵਲੋਂ ਮਦਦ ਦੀ ਗੁਹਾਰ ਲੈਕੇ ਆਮ ਆਦਮੀ ਪਾਰਟੀ ਦੀ ਜਗਰਾਓਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂਕੇ ਕੋਲ ਇਹ ਮੁੱਦਾ ਲੈ ਜਾਇਆ ਗਿਆ ਅਤੇ ਮਾਣੂਕੇ ਵੀ ਓਨਾ ਦੀ ਮਦਦ ਕਰਨ ਲਈ ਖੁਦ ਓਨਾ ਨਾਲ ਨਗਰ ਕੌਂਸਲ ਦਫਤਰ ਪਹੁੰਚੇ। ਮਾਣੂਕੇ ਨੇ ਕਿਹਾ ਕਿ ਨਗਰ ਕੌਂਸਲ ਨੂੰ ਪੂਰੇ ਸ਼ਹਿਰ ਵਿਚ ਜਾਕੇ ਕਬਜੇ ਕੀਤੇ ਹੋਏ ਸਥਾਨਾਂ ਦਾ ਪਤਾ ਕਰਨਾ ਚਹਿਦਾ ਹੈ ਨਾ ਕਿ ਕਿਸੇ ਨੇਤਾ ਦੇ ਕਹਿਣ ਉਪਰ ਕੋਈ ਕਾਰਵਾਈ ਕਰਨੀ ਚਾਹੀਦੀ ਹੈ।