ਮੋਹਾਲੀ, 3 ਫ਼ਰਵਰੀ 2021 - ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਨਗਰ ਨਿਗਮ ਚੋਣਾਂ ਦੇ ਲਈ ਵਾਰਡ ਨੰਬਰ 7 (ਫੇਜ਼ 5) ਤੋਂ ਚੋਣ ਲਡ਼ ਰਹੀ ਬੀਬੀ ਬਲਜੀਤ ਕੌਰ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਹੋਰ ਵੀ ਭਰ੍ਹਵਾਂ ਹੁੰਗਾਰਾ ਮਿਲਿਆ ਜਦੋਂ ਸ਼ਹਿਰ ਮੋਹਾਲੀ ਦੇ ਵਸਨੀਕ ਅਤੇ ਵਿਧਾਨ ਸਭਾ ਹਲਕਾ ਬੱਸੀ ਪਠਾਣਾ ਤੋਂ ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੇ ਖ਼ੁਦ ਪਹੁੰਚ ਕੇ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ।
ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਜੀ.ਪੀ. ਸਿੰਘ ਨੇ ਕਿਹਾ ਕਿ ਕਾਂਗਰਸੀ ਉਮੀਦਵਾਰ ਬੀਬੀ ਬਲਜੀਤ ਕੌਰ ਇਸ ਖੇਤਰ ਦੀ ਪਿਛਲੇ ਲੰਬੇ ਸਮੇਂ ਪ੍ਰਸਿੱਧ ਸਮਾਜ ਸੇਵਿਕਾ ਵਜੋਂ ਸੇਵਾ ਨਿਭਾਉਂਦੇ ਆ ਰਹੇ ਹਨ ਅਤੇ ਹਰੇਕ ਦੇ ਦੁੱਖ ਸੁੱਖ ਵਿੱਚ ਸਾਥ ਦਿੰਦੇ ਹਨ। ਬਹੁਤ ਹੀ ਮਿਲਾਪਡ਼ੇ ਸੁਭਾਅ ਦੇ ਮਾਲਿਕ ਬੀਬੀ ਬਲਜੀਤ ਕੌਰ ਹੀ ਇਸ ਵਾਰਡ ਨੰਬਰ 7 ਤੋਂ ਕਾਉਂਸਲਰ ਦੀ ਚੋਣ ਲਈ ਸਹੀ ਉਮੀਦਵਾਰ ਹਨ। ਕਾਂਗਰਸ ਪਾਰਟੀ ਵੱਲੋਂ ਸ਼ਹਿਰ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਵੈਸੇ ਵੀ ਸਭ ਦਾ ਫਰਜ਼ ਬਣਦਾ ਹੈ ਕਿ ਉਹ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣ ਤਾਂ ਜੋ ਇੱਥੇ ਕਾਂਗਰਸ ਪਾਰਟੀ ਦਾ ਮੇਅਰ ਬਣਾ ਕੇ ਵਿਕਾਸ ਕਾਰਜਾਂ ਦੀ ਗਤੀ ਹੋਰ ਜ਼ਿਆਦਾ ਤੇਜ਼ ਕੀਤੀ ਜਾ ਸਕੇ।
ਬੀਬੀ ਬਲਜੀਤ ਕੌਰ ਨੇ ਆਪਣੀ ਚੋਣ ਮੀਟਿੰਗ ਵਿੱਚ ਪਹੁੰਚਣ ’ਤੇ ਵਿਧਾਇਕ ਜੀ.ਪੀ. ਸਿੰਘ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਵਾਰਡ ਦੇ ਵੱਡੀ ਗਿਣਤੀ ਵਿੱਚ ਸਮਰਥਕਾਂ ਵੱਲੋਂ ਹੁੰਗਾਰਾ ਮਿਲ ਰਿਹਾ ਹੈ ਅਤੇ ਉਹ ਚੋਣ ਜਿੱਤ ਕੇ ਇਹ ਸੀਟ ਕਾਂਗਰਸ ਪਾਰਟੀ ਦੀ ਝੋਲੀ ਪਾਉਣਗੇ। ਚੋਣ ਜਿੱਤ ਕੇ ਆਪਣੇ ਵਾਰਡ ਦੇ ਵਿੱਚ ਵਿਕਾਸ ਕਾਰਜਾਂ ਦੀ ਝਡ਼ੀ ਲਗਾ ਦੇਣਗੇ।
ਇਸ ਮੌਕੇ ਗੁਰਮੀਤ ਸਿੰਘ, ਪਿਆਰਾ ਸਿੰਘ, ਰਣਜੀਤ ਸਿੰਘ ਗਿੱਲ, ਬਲਬੀਰ ਸਿੰਘ, ਜਗੀਰ ਸਿੰਘ, ਰਮਨ ਥਰੇਜਾ, ਮਨਮੋਹਨ ਸਿੰਘ, ਰਾਜ ਬਾਲਾ, ਸੰਧਿਆ ਰਾਣੀ, ਪਰਮਜੀਤ, ਹਰਜੀਤ ਕੌਰ, ਸੁਰੱਕਸ਼ਾ ਦੇਵੀ, ਅਰੁਣਾ ਸ਼ਰਮਾ, ਜਸਬੀਰ ਕੌਰ, ਜਸਮੀਨ, ਰਕਸ਼ਾ ਦੇਵੀ, ਕਾਂਤਾ ਰਾਣੀ ਵੀ ਹਾਜ਼ਰ ਸਨ।