ਹਰੀਸ਼ ਕਾਲੜਾ
- ਸਾਰਿਆ ਨੂੰ ਅਜਮਾਇਆ, ਸਾਰਿਆ ਨੇ ਦਿੱਤਾ ਧੋਖਾ, ਹੁਣ ਝਾੜੂ ਵਾਲਿਆ ਨੂੰ ਦੇਵਾਂਗੇ ਮੌਕਾ
ਰੂਪਨਗਰ, 05 ਫਰਵਰੀ 2021: ਆਮ ਆਦਮੀ ਪਾਰਟੀ ਜਿਲ੍ਹਾ ਰੋਪੜ ਦੇ ਪ੍ਰਧਾਨ ਦਿਨੇਸ਼ ਚੱਢਾ ਦੀ ਅਗੁਵਾਈ ਹੇਠ ਜਿਲ੍ਹਾ ਇਕਾਈ ਰੋਪੜ ਵਲੋਂ ਬੇਲਾ ਚੌਂਕ ਵਿੱਖੇ ਚੋਣ ਮੁਹਿੰਮ ਦਾ ਆਗਾਜ ਕੀਤਾ ਤੇ ਇੱਕ ਪੈਦਲ ਮਾਰਚ ਵੀ ਕੱਢਿਆ। ਸਾਰਿਆਂ ਨੂੰ ਅਜਮਾਇਆ, ਸਾਰਿਆ ਨੇ ਦਿੱਤਾ ਧੋਖਾ, ਹੁਣ ਝਾੜੂ ਵਾਲਿਆ ਨੂੰ ਦੇਵਾਗੇ ਮੌਕਾ ਦੇ ਨਾਹਰੇ ਨੂੰ ਮੁੱਖ ਰੱਖਦਿਆ ਹੋਇਆ ਸਹਿਰ ਵਿੱਚ ਝਾੜੂ ਲਗਾ ਕੇ ਰੋਪੜ ਵਿੱਚੋ ਭ੍ਰਿਸ਼ਟਾਚਾਰ ਨੂੰ ਸਾਫ ਕਰਨ ਦਾ ਸੰਦੇਸ਼ ਦਿੱਤਾ।ਇਸ ਮੌਕੇ ਸਾਰੇ ਲੱਗ-ਭੱਗ ਸਾਰੇ ਵਾਰਡਾਂ ਚੋਣ ਉਮੀਦਵਾਰ ਅਤੇ ਜ਼ਿਲ੍ਹੇ ਅਹੁਦੇਦਾਰ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਵਲੰਟੀਅਰ ਹਾਜਰ ਸਨ। ਦਿਨੇਸ਼ ਚੱਢਾ ਨੇ ਬੋਲਦੇ ਹੋਏ ਕਿਹਾ ਕਿ ਕੁਦਰਤੀ ਵਸੀਲਿਆਂ ਨਾਲ਼ ਭਰਭੂਰ ਰੂਪਨਗਰ ਸ਼ਹਿਰ ਚ ਹੁਣ ਤੱਕ ਰਵਾਇਤੀ ਪਾਰਟੀਆਂ ਪੀਣ ਵਾਲਾ ਸ਼ੁੱਧ ਪਾਣੀ, ਚੰਗਾ ਸੀਵਰੇਜ ਸਿਸਟਮ, ਪਾਣੀ ਦੀ ਨਿਕਾਸੀ ਦੇ ਮੁਢਲੇ ਬੰਦੋਬਸਤ ਕਰਨ ਚ ਵੀ ਫੇਲ੍ਹ ਰਹੀਆਂ ਹਨ।
ਇਸ ਲਈ ਆਉਣ ਵਾਲੀਆਂ ਕੌਂਸਲ ਚੋਣਾਂ ਚ ਸ਼ਹਿਰਵਾਸੀਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਰਵਾਇਤੀ ਪਾਰਟੀਆਂ ਵਲੋਂ ਦਿੱਤੇ ਗਏ ਮਾੜੇ ਪ੍ਰਬੰਧ ਕਾਰਣ ਹੀ ਨਹਿਰਾਂ ਦਰਿਆਵਾਂ ਦੀ ਧਰਤੀ ਰੂਪਨਗਰ ਦੇ ਵਸਨੀਕਾਂ ਨੂੰ ਨਾਂ ਤਾਂ ਪੀਣ ਵਾਲਾ ਸ਼ੁੱਧ ਪਾਣੀ ਮਿਲ ਸਕਿਆ ਹੈ,ਨਾਂ ਹੀ ਨਿਕਾਸੀ ਦਾ ਕੋਈ ਬੰਦੋਬਸਤ ਹੋ ਸਕਿਆ ਹੈ।ਬਾਕੀ ਸ਼ਹਿਰੀ ਸਹੂਲਤਾਂ ਤਾਂ ਬਹੁਤ ਦੂਰ ਦੀ ਗੱਲ ਹੈ।ਉਨ੍ਹਾਂ ਕਿਹਾ ਅੱਜ ਵੀ ਸ਼ਹਿਰ ਵਾਸੀਆਂ ਲਈ ਬਰਸਾਤ ਚ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੁੰਦਾ ਹੈ। ਇਸ ਮੌਕੇ ਜਿਲ੍ਹਾ ਮੀਡੀਆ ਇੰਚਾਰਜ ਸੁਦੀਪ ਵਿੱਜ ਨੇ ਕਿਸਾਨ ਅਦੋਲਨ ਬਾਰੇ ਗੱਲ ਬਾਤ ਕਰਦਿਆ ਆਖਿਆ ਕਿ 26 ਜਨਵਰੀ ਗਣਤੰਤਰ ਦਿਵਸ ਲਾਲ ਕਿਲੇ ਤੋ ਜੋ ਵਾਪਰਿਆ ਉਸ ਦੀ ਆਮ ਆਦਮੀ ਵੱਲੋ ਨਿੰਦਾ ਕੀਤੀ ਜਾਦੀ ਹੈ। ਅਤੇ ਇਸ ਨੂੰ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਵਾਲੀ ਕਰਾਰ ਦੱਸਿਆ।
ਉਹਨਾਂ ਕਿਹਾ ਕਿ ਇਸ ਘਟਨਾ ਪਿੱਛੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਏਜੰਸੀਆ ਨੇ ਕੁੱਝ ਗਲਤ ਅਨਸਰਾ ਨੂੰ ਕਿਸਾਨ ਅੰਦੋਲਨ ਵਿੱਚ ਸ਼ਾਮਲ ਕਰ ਦਿੱਤਾ। ਅਤੇ ਜਿਨਾ ਨੇ ਇਸ ਮੰਦਭਾਦੀ ਘਟਨਾ ਨੂੰ ਇੰਨਜਾਮ ਦਿੱਤਾ। ਉਹਨਾ ਆਖਿਆ ਕਿ ਕਿਸਾਨ ਆਪਣੇ ਹੱਕਾ ਵਾਸਤੇ ਕਈ ਮਹੀਨਿਆ ਤੋ ਲਗਾਤਾਰ ਸ਼ਾਤਮਈ ਸੰਘਰਸ ਕਰ ਰਹੇ ਹਨ ਅਤੇ ਕਿਸੇ ਇੱਕ ਵੀ ਘਟਨਾ ਨੂੰ ਇੰਜਾਮ ਨਹੀ ਦਿੱਤਾ। ਉਹਨਾ ਦਾ 26 ਜਨਵਰੀ ਨੂੰ ਵੀ ਸ਼ਾਤਮਈ ਪ੍ਰਦਰਸ਼ਨ ਕਰਨ ਦਾ ਪ੍ਰੋਗਾਮ ਸੀ। ਜਿਹੜਾ ਕਿ ਕੇਂਦਰ ਸਰਕਾਰ ਨੇ ਇਸ ਸੰਘਰਸ ਨੂੰ ਤਾਰ ਪੀਡੋ ਕਰਨ ਦਾ ਯਤਨ ਵਿੱਚ ਸੀ । ਜਿਸ ਵਿੱਚ ਸਰਕਾਰ ਕਾਮਯਾਬ ਹੋ ਗਈ। ਅਤੇ ਆਪਣੀਆ ਏਜੰਸੀਆ ਰਾਹੀ ਘਟਨਾ ਨੂੰ ਇੰਜਾਮ ਦਿੱਤਾ ।
ਜਿਸ ਦੀ ਜਿਨੀ ਵੀ ਨਿੰਦਿਆ ਕੀਤੀ ਜਾਵੇ ਉਹ ਥੋੜੀ ਹੈ। ਉਹਨਾ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾ ਦੀਆ ਹੱਕੀ ਮੰਗਾ ਤੁਰੰਤ ਮੰਨੀਆ ਜਾਣ ਤਾ ਜੋ ਕਿਸਾਨ ਆਪਣੇ ਘਰਾ ਨੂੰ ਵਾਪਸ ਆ ਸਕਣ। ਉਹਨਾ ਆਖਿਆ ਕਿ ਇਸ ਸੰਘਰਸ ਵਿੱਚ ਲਗਭਗ 160 ਤੋਂ ਜਿਆਦਾ ਕਿਸਾਨਾ ਦੀ ਜਾਨ ਚਲੀ ਗਈ ਹੈ ਜੋ ਕਿ ਬਹੁਤ ਮੰਦ ਭਾਗੀ ਹੈ। ਉਹਨਾ ਆਖਿਆ ਕਿ ਆਮ ਆਦਮੀ ਪਾਰਟੀ ਵੱਲੋ ਕਿਸਾਨਾ ਦੀ ਹਰ ਮਦਦ ਕੀਤੀ ਜਾਵੇਗੀ। ਉਹਨਾ ਆਖਿਆ ਕਿ ਭਗਵੰਤ ਮਾਨ ਨੂੰ ਬਜਟ ਸ਼ੈਸਨ ਦੇ ਪਹਿਲੇ ਦਿਨ ਸੰਸਦ ਵਿੱਚ ਦਾਖਲ ਹੋਣ ਤੋ ਰੋਕਣਾ ਤਾਂ ਜੋ ਕਿਸਾਨਾ ਦੀ ਆਵਾਜ ਮਾਨ ਵੱਲੋ ਸੰਸਦ ਵਿੱਚ ਨਾ ਉਠਾਈ ਜਾਵੇ।
ਉਹਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਵਲੋਂ ਸਾਰੇ ਵਾਰਡਾ ਵਿਚੋ ਆਪਣੇ ਪੜੇ-ਲਿਖੇ ਇਮਾਨਦਾਰ ਉਮੀਦਵਾਰਾ ਨੂੰ ਖੜੇ ਕੀਤਾ ਹੈ। ਅਤੇ ਗਿੱਦੜਬਾਹਾ ਦੇ ਲੋਕਾ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੋਣ ਨਿਸ਼ਾਨ ਝਾੜੂ ਤੇ ਵੋਟ ਪਾਉਣ ਦੀ ਅਪੀਲ ਕੀਤੀ। ਉਹਨਾ ਆਖਿਆ ਕਿ ਇਸ ਵਾਰ ਆਮ ਆਦਮੀ ਦੇ ਉਮੀਦਵਾਰਾ ਨੂੰ ਰੋਪੜ ਦੇ ਲੋਕਾ ਦਾ ਬਹੁਤ ਸਮਰਥਨ ਮਿਲ ਰਿਹਾ ਹੈ। ਇਸ ਮੌਕੇ ਜਿਲ੍ਹਾ ਸਰਪ੍ਰਸਤ ਭਾਗ ਸਿੰਘ ਮਦਾਨ ,ਜਿਲ੍ਹਾ ਮੀਡੀਆ ਇੰਚਾਰਜ ਸੁਦੀਪ ਵਿੱਜ,ਜਿਲ੍ਹਾ ਖਜਾਨਚੀ ਸੁਰਜਨ ਸਿੰਘ,ਕੁਲਦੀਪ ਸਿੰਘ ਗੋਲੀਆਂ ,ਜਿਲ੍ਹਾ ਦਫਤਰ ਇੰਚਾਰਜ ਮਨਜੀਤ ਸਿੰਘ ਬਰਨਾਲਵੀ ,ਰਾਮ ਕੁਮਾਰ ਮੁਕਾਰੀ ,ਭਜਨ ਸਿੰਘ ,ਕ੍ਰਿਸ਼ਨ ਰਾਣਾ ,ਅਮਨਦੀਪ ਸਿੰਘ ,ਵਿਕਾਸ ਵਾਲੀ ,ਬਲਦੇਵ ਸ਼ਰਮਾ ,ਸੁਨੀਤਾ ਸ਼ਰਮਾ ਵਾਰਡ ਨੰਬਰ 1 ਬਲਜਿੰਦਰ ਕੌਰ ਪਤਨੀ ਰਣਜੀਤ ਸਿੰਘ ,ਵਾਰਡ ਨੰਬਰ 2 ਬਲਜਿੰਦਰ ਕੌਰ ਪਤਨੀ ਜਸਵੀਰ ਸਿੰਘ ,ਵਾਰਡ ਨੰਬਰ 3 ਪਰਮਜੀਤ ਕੌਰ , ਵਾਰਡ ਨੰਬਰ4ਅਵਤਾਰ ਸਿੰਘ ਵਾਰਡ ਨੰਬਰ 6 ਤੋਂ ਸੰਦੀਪ ਜੋਸ਼ੀ ,ਵਾਰਡ ਨੰਬਰ 7 ਨੀਲਾਮ ਰਾਣੀ ਵਾਰਡ ਨੰਬਰ 9 ਤੋਂ ਸਰਬਜੀਤ ਕੌਰ ਵਾਰਡ ਨੰਬਰ 10 ਵਰਿੰਦਰ ਸਿੰਘ ਵਾਰਡ ਨੰਬਰ 12 ਯੋਗੇਸ਼ ਕੱਕੜ ,ਵਾਰਡ ਨੰਬਰ 13 ਤੋਂ ਨਵਪ੍ਰੀਤ ਸ਼ਰਮਾ,ਵਾਰਡ ਨੰਬਰ 14 ਚੇਤਨ ਕਾਲੀਆ ,ਵਾਰਡ ਨੰਬਰ 15 ਲਵਲੀਨ ,ਵਾਰਡ ਨੰਬਰ 16 ਸੰਤੋਖ ਸਿੰਘ ਵਾਲਿਆਂ , ਵਾਰਡ ਨੰਬਰ 17ਕੁਲਦੀਪ ਕੌਰ ,ਵਾਰਡ ਨੰਬਰ 18 ਜਸਪ੍ਰੀਤ ਸਿੰਘ ਗਿੱਲ ,ਵਾਰਡ ਨੰਬਰ 19 ਜਸਵਿੰਦਰ ਕੌਰ ਸ਼ਾਹੀ ,ਵਾਰਡ ਨੰਬਰ 20 ਗੁਰਮੇਲ ਸਿੰਘ ਆਦਿ ਮੌਜੂਦ ਸਨ।