ਰਾਜਿੰਦਰ ਕੁਮਾਰ
- ਬੰਗਾ ਦੇ 15 ਵਾਰਡਾ ਵਿਚੋਂ 65 ਉਮੀਦਵਾਰਾਂ ਮਿਲੇ ਚੋਣ ਨਿਸ਼ਾਨ 'ਤੇ ਅਜਮਾਉਣਗੇ ਆਪਣੀ ਕਿਸਮਤ
ਬੰਗਾ, 5 ਫਰਵਰੀ 2021 - ਬੰਗਾ ਨਗਰ ਕੌਂਸਲ ਦੇ 15 ਵਾਰਡਾਂ ਵਿੱਚੋ ਨਗਰ ਕੋਸਲ ਚੋਣਾਂ ਲਈ 86 ਦੇ ਕਰੀਬ ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆ ਦਾਖਲ ਕੀਤੀਆਂ ਸਨ। ਜਿਨ੍ਹਾਂ ਪਾਰਟੀਆਂ ਵਿੱਚ ਕਾਂਗਰਸ ,ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਬਸਪਾ, ਭਾਜਪਾ, ਅਤੇ ਆਜ਼ਾਦ ਉਮੀਦਵਾਰ ਸ਼ਾਮਿਲ ਸਨ। ਅੱਜ ਹੋਈਆਂ ਨਾਮਜ਼ਦਗੀਆ ਦੇ ਵਾਪਸੀ ਵਾਲੇ ਦਿਨ 86 ਦੇ ਕਰੀਬ ਕੁੱਲ ਹੋਈਆ ਨਾਮਜ਼ਦਗੀਆ ਵਿਚੋਂ 21 ਉਮੀਦਵਾਰਾਂ ਵੱਲੋ ਆਪੋ ਆਪਣੇ ਨਾਮ ਵਾਪਸ ਲੈ ਲਏ ਹਨ।
ਜਿਨ੍ਹਾਂ ਨੇ ਨਾਮ ਵਾਪਸ ਲਏ ਉਨ੍ਹਾਂ ਵਿੱਚ ਆਜ਼ਾਦ ਉਮੀਦਵਾਰ ਦੇ ਤੋਰ ਤੇ ਆਪਣੀ ਉਮੀਦਵਾਰੀ ਲੈਣ ਵਾਲਿਆਂ ਚ ਮੋਨਿਕਾ ਗੁਪਤਾ ਵਾਰਡ ਨੰਬਰ 11,ਦਲਜੀਤ ਸਿੰਘ ਵਾਰਡ ਨੰਬਰ 12, ਰਾਜ ਕੁਮਾਰ ਵਾਰਡ ਨੰਬਰ 15 ,ਬਿਮਲਾ ਦੇਵੀ ਵਾਰਡ ਨੰਬਰ 8,,ਛਾਇਆ ਰਾਣੀ ਵਾਰਡ ਨੰਬਰ 2 , ਇਸੇ ਪ੍ਰਕਾਰ ਆਮ ਆਦਮੀ ਪਾਰਟੀ ਦੇ ਉਮੀਦਵਾਰਾ ਜਿਨ੍ਹਾਂ ਵਿਚ ਸੁਮਿਤ ਕੁਮਾਰ 4 ਨੰਬਰ ਵਾਰਡ ਤੋਂ , ਪਿੰਕੀ 7 ਨੰਬਰ ਵਾਰਡ, ਸੁਖਜਿੰਦਰ ਕੌਰ 2 ਨੰਬਰ ਵਾਰਡ ਅਤੇ ਵਾਰਡ ਨੰਬਰ 13 ਤੋਂ ਕਾਂਗਰਸ ਦੀ ਰਿੰਕਲ ਸ਼ਰਮਾ ਵਲੋਂ ਆਪਣੀ ਨਾਮਜ਼ਦਗੀ ਵਾਪਸ ਲਈ ਗਈ ਹੈ।
ਇਸੇ ਤਰਾਂ ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰਬਰ 1 ਤੋਂ ਜਸਵੀਰ ਕੌਰ , ਵਾਰਡ ਨੰਬਰ 3 ਵੀਨਾ ਸ਼ਰਮਾ , 4 ਨੰਬਰ ਵਾਰਡ ਤੋਂ ਮੁਨੀਸ਼ ਕੁਮਾਰ, 5 ਤੋਂ ਨਰਿੰਦਰ ਕੌਰ ,6 ਤੋਂ ਜਤਿੰਦਰ ਸਿੰਘ ਮਾਨ,7 ਤੋਂ ਸੁਨੀਤਾ ,8 ਤੋਂ ਰਾਮੇਸ਼ ਕੁਮਾਰੀ ਭਾਟੀਆ ,9 ਤੋਂ ਸੁਰਿੰਦਰ ਕੁਮਾਰੀ , 10 ਤੋਂ ਸੀਮਾ,13 ਤੋਂ ਹਰਵਿੰਦਰ ਕੌਰ ,14 ਤੋਂ ਨੀਤੀ ਅਤੇ ਵਾਰਡ ਨੰਬਰ 15 ਤੋਂ ਹਨੀ ਦੇ ਨਾਮ ਸ਼ਾਮਿਲ ਹਨ।
ਇਹ ਉਮੀਦਵਾਰ ਉਹ ਹਨ ਜੋ ਕਿ ਆਪਣੇ ਦੂਜੇ ਉਮੀਦਵਾਰ ਦੀ ਕਵਰਰਿੰਗ ਵਜੋਂ ਮੈਦਾਨ ਵਿੱਚ ਆਏ ਸਨ। ਨਾਮਜ਼ਦਗੀ ਉਪਰੰਤ ਚੋਣ ਮੈਦਾਨ ਵਿੱਚ ਰਹੇ ਉਮੀਦਵਾਰਾਂ ਵਿੱਚੋ ਕਾਂਗਰਸ ਦੇ ਉਮੀਦਵਾਰਾ ਨੂੰ ਪਾਰਟੀ ਨਿਸ਼ਾਨ ਹੱਥ ਪੰਜਾ , ਬਸਪਾ ਦੇ ਉਮੀਦਵਾਰਾ ਨੂੰ ਪਾਰਟੀ ਚੋਣ ਨਿਸ਼ਾਨ ਹਾਥੀ , ਆਮ ਆਦਮੀ ਪਾਰਟੀ ਦੇ ਉਮੀਦਵਾਰਾ ਨੂੰ ਪਾਰਟੀ ਨਿਸ਼ਾਨ ਝਾੜੂ ,ਆਜ਼ਾਦ ਉਮੀਦਵਾਰਾ ਨੂੰ ਚੋਣ ਨਿਸ਼ਾਨ ਟਰੈਕਟਰ (ਬੈਠਾ ਕਿਸਾਨ) , ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾ ਨੂੰ ਪਾਰਟੀ ਚੋਣ ਨਿਸ਼ਾਨ ਤੱਕੜੀ ਅਤੇ ਭਾਜਪਾ ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ਤੇ ਚੋਣ ਲੜਨਗੇ ਹੁਣ ਆਣ ਵਾਲੇ ਦਿਨਾਂ ਵਿਚ ਇਹਨਾਂ ਉਮੀਦਵਾਰਾ ਦਾ ਫੈਸਲਾ ਆਮ ਲੋਕਾ ਦੇ ਆਪਣੇ ਹੱਥ ਵਿਚ ਹੈ ਕਿ ਕਿੰਨੇ ਕੁ ਕਮਲ ਦੇ ਫੁੱਲ ਨੂੰ ਉਹ ਕਿੰਨਾ ਕੁ ਤੱਕੜੀ ਚ ਤੋਲਦੇ ਹਨ ਜਾਂ ਫਿਰ ਫਿਰਦਾ ਹੈ ਝਾੜੂ ਜਾ ਇਹ ਟਰੈਕਟਰ ਜਾ ਹਾਥੀ ਉੱਤੇ ਬੈਠ ਹੋ ਜਾਣਗੇ ਛੂ ਮੰਤਰ।