ਅਸ਼ੋਕ ਵਰਮਾ
ਮਾਨਸਾ,4ਫਰਵਰੀ2021:ਅੱਜ ਆਮ ਆਦਮੀ ਪਾਰਟੀ ਜ਼ਿਲਾ ਮਾਨਸਾ ਨੇ ਅੱਜ ਪ੍ਰਧਾਨ ਚਰਨਜੀਤ ਸਿੰਘ ਅੱਕਾਂਵਾਲੀ ਅਤੇ ਸਕੱਤਰ ਗੁਰਪ੍ਰੀਤ ਸਿੰਘ ਭੁੱਚਰ ਦੀ ਅਗਵਾਈ ਹੇਠ ਮਾਨਸਾ ਸ਼ਹਿਰ ਦੇ ਬਾਰਾਂ ਹੱਟਾ ਚੌਂਕ ਤੋਂ ਸ਼ੁਰੂ ਕਰਕੇ ਮੁੱਖ ਬਜ਼ਾਰਾਂ ’ਚ ਝਾੜੂ ਚਲਾਇਆ ਅਤੇ ਸ਼ਹਿਰ ਵਾਸੀਆਂ ਨੂੰ ਨਗਰ ਕੌਂਸਲ ਆਦਿ ਦੀਆਂ ਚੋਣਾਂ ਦੌਰਾਨ ਵੋਟਾਂ ਪਾਉਣ ਦਾ ਸੁਨੇਹਾ ਦਿੱਤਾ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਓਵਰਸੀਜ ਸਕੱਤਰ ਸੁਖਵਿੰਦਰ ਸੁਖੀ ਵੀ ਸ਼ਾਮਲ ਹੋਏ। ਝਾੜੂ ਮਾਰਚ ਬਾਰੇ ਜਾਣਕਾਰੀ ਦਿੰਦਿਆਂ ਸ਼ਹਿਰੀ ਪ੍ਰਧਾਨ ਕਮਲ ਗੋਇਲ ਨੇ ਦੱਸਿਆ ਕਿ ਇਸ ਝਾੜੂ ਯਾਤਰਾ ਦਾ ਮਨੋਰਥ ਰਾਜਨੀਤੀ ਵਿੱਚ ਫੈਲੀ ਹੋਈ ਗੰਦਗੀ ਨੂੰ ਸਾਫ ਕਰਨ ਦਾ ਸੰਦੇਸ਼ ਦੇਣਾ ਹੈ।
ਇਸ ਨਾਲ ਪੰਜਾਬ ਦੇ ਨੌਜਵਾਨਾਂਨੂੰ ਪ੍ਰੇਰਨਾ ਦਿੱਤੀ ਜਾ ਰਹੀ ਹੈ ਕਿ ਉਹ ਸਿਆਸਤ ਵਿੱਚ ਆ ਕੇ, ਰਾਜਨੀਤਕ ਭਿ੍ਰਸ਼ਟਾਚਾਰ, ਵੰਸ਼ਵਾਦ, ਮੌਕਾ ਪ੍ਰਸਤੀ ਅਤੇ ਫਿਰਕਾਪ੍ਰਸਤੀ ਦੀ ਗੰਦਗੀ ਨੂੰ ਸਾਫ ਕਰਨ ਤਾਂ ਜੋ ਪੰਜਾਬ ਵਿੱਚ ਸਾਫ-ਸੁਥਰੀ ਅਤੇ ਪਾਰਦਰਸ਼ੀ ਸਰਕਾਰ ਦੇ ਸੁਪਨਿਆਂ ਨੂੰ ਪੂਰਾ ਅਤੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇ। ਇਸ ਮੁਹਿੰਮ ’ਚ ਡਾ. ਵਿਜੈ ਸਿੰਗਲਾ, ਐਡਵੋਕੇਟ ਰਣਦੀਪ ਸ਼ਰਮਾ, ਪਰਮਿੰਦਰ ਕੌਰ ਸਮਾਘ, ਸ਼ਿੰਗਾਰਾ ਸਿੰਘ ਜਵਾਹਰਕੇ, ਹਰਦੇਵ ਸਿੰਘ ਉਲਕ, ਰਮੇਸ਼ ਖਿਆਲਾ ਸਰਪੰਚ, ਵਰਿੰਦਰ ਸੋਨੀ, ਜੱਗਾ ਹੀਰੇਵਾਲਾ, ਸਰਬਜੀਤ ਸਿੰਘ ਮਾਨਸ਼ਾਹੀਆ ਸਮੇਤ ਸਮੂਹ ਉਮੀਦਵਾਰ ਨਗਰ ਕੌਂਸਲ, ਮਾਨਸਾ ਅਤੇ ਉਹਨਾਂ ਦੇ ਸਮਰਥਕ ਸ਼ਾਮਲ ਹੋਏ।