ਮਿਊਂਸੀਪਲ ਚੋਣਾਂ 2021 ਲਈ ਨਾਮਜ਼ਦਗੀ ਪੱਤਰ ਵਾਪਿਸ ਲੈਣ ਉਪਰੰਤ ਕੁਲ 901 ਉਮੀਦਵਾਰ ਚੋਣ ਮੈਦਾਨ ਵਿਚ ਅਤੇ 555 ਨੇ ਲਏ ਨਾਮ ਵਾਪਿਸ - ਜ਼ਿਲ੍ਹਾ ਚੋਣਕਾਰ ਅਫਸਰ ਗਿਰੀਸ਼ ਦਿਆਲਨ
ਐਸ.ਏ.ਐਸ ਨਗਰ, 5 ਫਰਵਰੀ,2021:
ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਨਾਮਜ਼ਦਗੀ ਪੱਤਰ ਵਾਪਿਸ ਲੈਣ ਉਪਰੰਤ ਤਾਜਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹੇ ਵਿੱਚ ਮਿਊਂਸੀਪਲ ਚੋਣਾਂ 2021 ਲਈ ਕੁੱਲ 555 ਉਮੀਦਵਾਰਾ ਵੱਲੋ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈਣ ਉਪਰੰਤ 901 ਉਮੀਦਵਾਰ ਚੋਣ ਲੜਣਗੇ।
ਉਨ੍ਹਾਂ ਦੱਸਿਆ ਕਿ ਐਮ. ਸੀ. ਐਸ.ਏ.ਐਸ ਨਗਰ ਵਿੱਚ 260 ਉਮੀਦਵਾਰ ਚੋਣ ਮੈਦਾਨ ਵਿੱਚ ਅਤੇ 146 ਨੇ ਲਏ ਨਾਮ ਵਾਪਿਸ , ਲਾਲੜੂ ਵਿੱਚ 76 ਉਮੀਦਵਾਰ ਚੋਣ ਮੈਦਾਨ ਵਿੱਚ ਅਤੇ 53 ਨੇ ਲਏ ਨਾਮ ਵਾਪਿਸ , ਕੁਰਾਲੀ ਵਿੱਚ 64 ਉਮੀਦਵਾਰ ਚੋਣ ਮੈਦਾਨ ਵਿੱਚ ਅਤੇ 35 ਨੇ ਲਏ ਨਾਮ ਵਾਪਿਸ , ਬਨੂੰੜ ਵਿੱਚ 40 ਉਮੀਦਵਾਰ ਚੋਣ ਮੈਦਾਨ ਵਿੱਚ ਅਤੇ 16 ਨੇ ਲਏ ਨਾਮ ਵਾਪਿਸ, ਡੇਰਾਬਸੀ ਵਿੱਚ 78 ਉਮੀਦਵਾਰ ਚੋਣ ਮੈਦਾਨ ਵਿੱਚ ਅਤੇ 68 ਨੇ ਲਏ ਨਾਮ ਵਾਪਿਸ, ਜ਼ੀਰਕਪੁਰ ਵਿੱਚ 125 ਉਮੀਦਵਾਰ ਚੋਣ ਮੈਦਾਨ ਵਿੱਚ ਅਤੇ 97 ਨੇ ਲਏ ਨਾਮ ਵਾਪਿਸ , ਨਯਾਗਾਓਂ ਵਿੱਚ 109 ਉਮੀਦਵਾਰ ਚੋਣ ਮੈਦਾਨ ਵਿੱਚ ਅਤੇ 65 ਨੇ ਲਏ ਨਾਮ ਵਾਪਿਸ, ਖਰੜ ਵਿੱਚ 149 ਉਮੀਦਵਾਰ ਚੋਣ ਮੈਦਾਨ ਵਿੱਚ ਅਤੇ 75 ਨੇ ਲਏ ਨਾਮ ਵਾਪਿਸ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਜਾਰੀ ਕਰ ਦਿੱਤੇ ਗਏ ਹਨ।