ਦੀਪਕ ਜੈਨ
ਜਗਰਾਓਂ, 6 ਫਰਵਰੀ 2021 - ਨਗਰ ਕੌਂਸਲ ਚੌਣਾਂ ਵੈਸੇ ਤਾਂ 14 ਫਰਵਰੀ ਨੂੰ ਰੱਖੀਆਂ ਜਗਰਾਓਂ ਦੇ ਵਾਰਡ ਨ. 14 ਤੋਂ ਕਾਂਗਰਸੀ ਉਮੀਦਵਾਰ ਅਮਨ ਬੋਬੀ ਬਿਨਾ ਮੁਕਾਬਲੇ ਤੋਂ ਹੀ ਜੇਤੂ ਰਹੇ ਹਨ ਕਿਓਂਕਿ ਬੋਨੀ ਖਿਲਾਫ ਕੋਈ ਹੋਰ ਉਮੀਦਵਾਰ ਨਹੀਂ ਸੀ ਅਤੇ ਉਸਨੂੰ ਜੇਤੂ ਐਲਾਨਿਆ ਗਿਆ। ਇਥੇ ਇਹ ਦਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਕਾਗਜ ਤਕਨੀਕੀ ਖਾਮੀਆਂ ਕਾਰਨ ਰੱਦ ਕਰ ਦਿੱਤੇ ਗਏ ਸਨ ਅਤੇ ਅਕਾਲੀ ਦਲ ਤੇ ਭਾਜਪਾ ਵਲੋਂ ਬੋਬੀ ਖਿਲਾਫ ਕੋਈ ਉਮੀਦਵਾਰ ਨਹੀਂ ਖੜਾ ਕੀਤਾ ਗਿਆ ਜਿਸ ਕਾਰਨ ਬੋਬੀ ਨਿਰਵਿਰੋਧ ਜਿੱਤਣ ਵਿਚ ਕਾਮਯਾਬ ਰਹੇ।
ਐਸਡੀਐਮ ਨਰਿੰਦਰ ਸਿੰਘ ਧਾਲੀਵਾਲ ਵਲੋਂ ਅਮਨ ਕਪੂਰ ਬੋਬੀ ਨੂੰ ਪ੍ਰਮਾਨਪਤਰ ਦਿੱਤਾ ਗਿਆ ਅਤੇ ਹੁਣ ਬੋਬੀ ਵਾਰਡ ਨ. 14 ਦੇ ਕੌਂਸਲਰ ਹਨ। ਇਸ ਮੌਕੇ ਬੋਬੀ ਨੂੰ ਕਾਂਗਰਸ ਦਿਹਾਤੀ ਪ੍ਰਧਾਨ ਸੋਨੀ ਗਾਲਿਬ, ਮਾਰਕੀਟ ਕਮੇਟੀ ਚੇਅਰਮੈਨ ਕਾਕਾ ਗਰੇਵਾਲ , ਬੱਬੂ ਵਰਮਾ, ਨਛੱਤਰ ਵਰਮਾ, ਸੰਜੀਵ ਕੁਮਾਰ, ਪ੍ਰੀਤਮ ਚੰਦ ਵਰਮਾ , ਦੀਪਕ ਜੈਨ ਆਦਿ ਵਲੋਂ ਵਧਾਈ ਦਿੱਤੀ ਗਈ।