ਦੀਪਕ ਜੈਨ
- ਸਾਬਕਾ ਅਕਾਲੀ ਵਿਧਾਇਕ ਕਲੇਰ ਨੇ ਦਫਤਰ ਦਾ ਕੀਤਾ ਉਦਘਾਟਨ
ਜਗਰਾਓਂ, 7 ਫਰਵਰੀ 2021 - ਨਗਰ ਕੌਂਸਲ ਚੌਣਾਂ ਲਈ ਸਾਰੇ ਹੀ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਤੇਜ ਕੀਤਾ ਜਾ ਰਿਹਾ ਹੈ ਅਤੇ ਆਪਣੀ ਜਿੱਤ ਯਕੀਨੀ ਬਣਾਉਣ ਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਅੱਜ ਵਾਰਡ ਨ. 4 ਤੋਂ ਅਜਾਦ ਉਮੀਦਵਾਰ ਪੱਤਰਕਾਰ ਅਮਰਜੀਤ ਸਿੰਘ ਮਾਲਵਾ ਨੂੰ ਅਕਾਲੀ ਦਲ ਵਲੋਂ ਸਮਰਥਨ ਦਾ ਐਲਾਨ ਕੀਤਾ ਗਿਆ ਹੈ ਅਤੇ ਅੱਜ ਅਕਾਲੀ ਦਲ ਦੇ ਸਾਬਕਾ ਵਿਧਾਇਕ ਐਸ ਆਰ ਕਲੇਰ ਵਲੋਂ ਮਾਲਵਾ ਦੇ ਦਫਤਰ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਸਾਬਕਾ ਵਿਧਾਇਕ ਕਲੇਰ, ਸਰਕਲ ਪ੍ਰਧਾਨ ਇੰਦਰਜੀਤ ਲਾਂਬਾ , ਸਾਬਕਾ ਚੇਅਰਮੈਨ ਦੀਦਾਰ ਮਲਕ, ਐਸਜੀਪੀਸੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲਾ ਵਲੋਂ ਪਤਰਕਾਰ ਮਾਲਵਾ ਦੇ ਨਾਲ ਖੜੇ ਹੋਕੇ ਓਨਾ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਅਤੇ ਮੌਜੂਦ ਅਕਾਲੀ ਦਲ ਇੰਚਾਰਜ ਜਗਰਾਓਂ ਕਲੇਰ ਨੇ ਕਿਹਾ ਕਿ ਮਾਲਵਾ ਦੀ ਜਿੱਤ ਯਕੀਨੀ ਹੈ ਪਰ ਇਹ ਜਿੱਤ ਨੂੰ ਹੋਰ ਵੱਡੀ ਜਿੱਤ ਬਣਾਉਣ ਲਈ ਪੂਰਾ ਜ਼ੋਰ ਲਗਾਉਣਾ ਪੈਣਾ ਹੈ ਅਤੇ ਅੱਜ ਇਕੱਠ ਵੇਖਕੇ ਵਿਰੋਧੀਆਂ ਦੀ ਅੱਖਾਂ ਟੱਡੀਆਂ ਰਹਿ ਜਾਣਗੀਆਂ।
ਇਸ ਮੌਕੇ ਸਮੂਹ ਪ੍ਰੈਸ ਕਲੱਬ ਜਗਰਾਓਂ ਰਜਿ ਦੇ ਮੇਂਬਰ ਮਾਲਵਾ ਨਾਲ ਮੌਜੂਦ ਰਹੇ ਅਤੇ ਸੀਨੀਅਰ ਪਤਰਕਾਰ ਪ੍ਰਤਾਪ ਸਿੰਘ ਵਲੋਂ ਆਏ ਮਹਿਮਾਨਾਂ ਅਤੇ ਰਾਜਨੈਤਿਕ ਆਗੂਆਂ ਦਾ ਜੀ ਆਇਆ ਅਤੇ ਧਨਵਾਦ ਕੀਤਾ। ਇਸ ਮੌਕੇ ਪਤਰਕਾਰ ਮਾਲਵਾ ਵਲੋਂ ਸਮੂਹ ਅਕਾਲੀ ਦਲ ਲੀਡਰਸ਼ਿਪ ਦਾ ਇਸ ਸਮਰਥਨ ਲਈ ਧੰਨਵਾਦ ਕੀਤਾ ਅਤੇ ਇਲਾਕੇ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਓਨਾ ਨੂੰ ਇਸ ਵਾਰਡ ਤੋਂ ਕੌਂਸਲਰ ਬਣਾਇਆ ਜਾਂਦਾ ਹੈ ਤਾਂ ਉਹ ਇਸ ਵਾਰਡ ਨੂੰ ਆਪਣਾ ਪਰਿਵਾਰ ਮੰਨਕੇ ਓਨਾ ਦੀ ਸੇਵਾ ਕਰਨਗੇ।