ਮਨਿੰਦਰਜੀਤ ਸਿੱਧੂ
ਜੈਤੋ, 8 ਫਰਵਰੀ, 2021 - ਤਿੰਨਕੋਨੀ ਟੱਕਰ ਵਾਲੇ ਵਾਰਡ ਨੰਬਰ 10 ਉੱਪਰ ਸਾਰੀ ਹੀ ਜੈਤੋ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਜਿਸਦਾ ਕਾਰਨ ਕਾਂਗਰਸੀ ਟਿਕਟ ਉੱਪਰ ਚੋਣ ਲੜ ਰਹੇ ਸੱਤਪਾਲ ਡੋਡ, ਅਜਾਦ ਚੋਣ ਲੜ ਰਹੇ ਦਿਲਬਾਗ ਸ਼ਰਮਾ ਬਾਗੀ ਅਤੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਪਰ ਅਜਾਦ ਤੌਰ ‘ਤੇ ਚੋਣ ਲੜ ਰਹੇ ਤਿੰਨੋ ਹੀ ਉਮੀਦਵਾਰਾਂ ਦਾ ਚੰਗਾ ਜਨ ਆਧਾਰ ਹੋਣਾ ਹੈ।ਜੇਕਰ ਜੀਤੂ ਬਾਂਸਲ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਫਸਵੀਂ ਟੱਕਰ ਹੋਣ ਦੇ ਬਾਵਜੂਦ ਉਸਦੀ ਸਥਿਤੀ ਕਾਫੀ ਮਜਬੂਤ ਦਿਖਾਈ ਦੇ ਰਹੀ ਹੈ।ਸੂਤਰਾਂ ਮੁਤਾਬਿਕ ਜੀਤੂ ਲੰਮੇ ਸਮੇਂ ਤੋਂ ਨਗਰ ਕੌਂਸਲ ਚੋਣਾਂ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਸਨ ਅਤੇ ਉਹਨਾਂ ਨੇ ਇਸ ਲਈ ਕਾਫੀ ਹੋਮਵਰਕ ਕੀਤਾ ਹੋਇਆ ਸੀ ਜਿਸਦਾ ਫਾਇਦਾ ਉਹਨਾਂ ਨੂੰ ਹੁਣ ਮਿਲ ਸਕਦਾ ਹੈ।
ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਟਕਸਾਲੀ ਕਾਂਗਰਸੀ ਪਵਨ ਗੋਇਲ ਦੇ ਕਰੀਬੀ ਰਿਸ਼ਤੇਦਾਰ ਜੀਤੁ ਬਾਂਸਲ ਵੱਡੀ ਗਿਣਤੀ ਵਿੱਚ ਕਾਂਗਰਸ ਦੀਆਂ ਵੋਟਾਂ ਤੋੜ ਕੇ ਆਪਣੇ ਹੱਕ ਵਿੱਚ ਭੁਗਤਾਉਣ ਵਿੱਚ ਕਾਮਯਾਬ ਹੋ ਸਕਦੇ ਹਨ।ਚੋਣ ਪ੍ਰਚਾਰ ਦੌਰਾਨ ਗੱਲਬਾਤ ਕਰਦਿਆਂ ਜੀਤੂ ਬਾਂਸਲ ਨੇ ਕਿਹਾ ਕਿ ਮੇਰੇ ਵਾਰਡ ਦਾ ਖੇਤਰ ਕਾਫੀ ਵੱਡਾ ਹੈ ਅਤੇ ਇਲਾਕਿਆਂ ਮੁਤਾਬਿਕ ਸਮੱਸਿਆਵਾਂ ਅਤੇ ਲੋੜਾਂ ਵੀ ਵੱਖ ਵੱਖ ਹਨ, ਮੈਂ ਵਾਰਡ ਦੇ ਹਰੇਕ ਇਲਾਕੇ ਦੇ ਵਿਕਾਸ ਲਈ ਰੂਪਰੇਖਾ ਉਲੀਕ ਰੱਖੀ ਹੈ।
ਜੈਤੋ 8 ਐੱਫ- ਜੀਤੂ ਬਾਂਸਲ ਦੀ ਤਸਵੀਰ