ਨਿਰਵੈਰ ਸਿੰਘ ਸਿੰਧੀ
- ਦਿੱਲੀ ਮਾਡਲ ਅਨੁਸਾਰ ਕਰਾਂਗੇ ਕੰਮ
ਮਮਦੋਟ ,9 ਫਰਵਰੀ 2021 - ਆਉਣ ਵਾਲੀ 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਪੰਚਾਇਤ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਜੈਤੋ ਤੋਂ ਐੱਮ ਐੱਲ ਏ ਮਾਸਟਰ ਬਲਦੇਵ ਸਿੰਘ ਨੇ ਨਗਰ ਪੰਚਾਇਤ ਮਮਦੋਟ ਦੇ ਵਾਰਡ ਨੰਬਰ 12,13 ਅਤੇ 1 ਵਿਚ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਰਾਉਕੇ ਦੀ ਅਗਵਾਈ ਵਿੱਚ ਵੱਖ ਵੱਖ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਦੋਰਾਨ ਮੀਟਿੰਗਾਂ ਨੂੰ ਸੰਬੋਧਨ ਕੀਤਾ | ਇਸ ਮੋਕੇ ਓਹਨਾਂ ਨਾਲ ਬੀਬੀ ਭੁਪਿੰਦਰ ਕੋਰ ਜਿਲ੍ਹਾ ਪ੍ਰਧਾਨ ,ਐਡਵੋਕੇਟ ਰਜਨੀਸ਼ ਦਹੀਆ ,ਨਿਰਵੈਰ ਸਿੰਘ ਸਿੰਧੀ ਜਿਲ੍ਹਾ ਮੀਡੀਆ ਇੰਚਾਰਜ, ਮੋੜਾ ਸਿੰਘ ਅਨਜਾਣ ਵਿਸ਼ੇਸ਼ ਤੋਰ ਤੇ ਹਾਜਰ ਸਨ ।
ਇਸ ਮੋਕੇ ਬੋਲਦਿਆਂ ਉਹਨਾਂ ਕਿਹਾ ਕਿ ਪਿਛਲੇ 70-75 ਸਾਲਾਂ ਤੋੰ ਇਹਨਾਂ ਰਿਵਾਇਤੀ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਨੂੰ ਬੁਰੀ ਤਰ੍ਹਾਂ ਲੁੱਟਿਆ ਅਤੇ ਕੁੱਟਿਆ ਹੈ । ਹਰੇਕ ਤਰ੍ਹਾਂ ਦੇ ਮਾਫੀਏ ਨੂੰ ਸਿਆਸੀ ਸ਼ਹਿ ਦੇਕੇ ਪੰਜਾਬ ਦੇ ਖਜਾਨੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ । ਉਹਨਾਂ ਕਿਹਾ ਕਿ ਪੰਜਾਬ ਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਵਾਹਦਿਆਂ ਜਿਵੇਂ ਘਰ ਘਰ ਨੋਕਰੀ ,ਚਾਰ ਹਫਤਿਆਂ ਚ ਨਸ਼ਿਆਂ ਦਾ ਖਾਤਮਾਂ ,ਬੁਢਾਪਾ ਪੈਨਸ਼ਨ , ਸ਼ਗਨ ਸਕੀਮ ਆਦਿ ਵਿੱਚੋਂ ਇੱਕ ਵੀ ਵਾਹਦਾ ਪੂਰਾ ਨਾਂ ਕਰਕੇ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸ਼ਘਾਤ ਕੀਤਾ ਹੈ ਓਧਰ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਦਿੱਲੀ ਲੋਕਾਂ ਨੂੰ ਪਾਣੀ ਫ੍ਰੀ , ਬਿਜਲੀ ਸਸਤੀ,ਮੁਹੱਲਾ ਕਲੀਨਿਕ , ਇਲਾਜ ਫ੍ਰੀ ,ਵਧੀਆ ਸਕੂਲ, ਇਸਤਰੀਆਂ ਨੂੰ ਬੱਸ ਕਿਰਾਇਆ ਮਾਫ ਵਰਗੀਆਂ ਅਨੇਕਾਂ ਸਹੂਲਤਾਂ ਦੇ ਰਹੀ ਹੈ ।
ਓਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾਕੇ ਕਾਮਯਾਬ ਕਰੋ ਤਾਂ ਜੋ ਲੋਕਾਂ ਨੂੰ ਵਧੀਆ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸ਼ਨ ਮੁਹਈਆ ਕਰਵਾਇਆ ਜਾ ਸਕੇ । ਇਸ ਮੋਕੇ ਹੋਰਨਾਂ ਤੋਂ ਇਲਾਵਾ ਗੁਰਨਾਮ ਸਿੰਘ ਸਰਕਲ ਇੰਚਾਰਜ , ਹਰਨਾਮ ਸਰਾਰੀ , ਚੰਨਣ ਸਿੰਘ ਫੋਜੀ ,ਜਸਵੀਰ ਸਿੰਘ ਜੱਲੋ ਕੇ ਬਲਵੀਰ ਸਿੰਘ ਜੱਲੋ ਕੇ ,ਸੰਨੀ ਪੀ ਏ ,ਜੱਸਾ ਸਿੰਘ ਆਦਿ ਵੱਡੀ ਗਿਣਤੀ ਵਿੱਚ ਆਪ ਵਰਕਰ ਅਤੇ ਅਹੁਦੇਦਾਰ ਹਾਜਰ ਸਨ ।