ਹਰੀਸ਼ ਕਾਲੜਾ
ਰੂਪਨਗਰ,10 ਫਰਵਰੀ 2021: ਆਉਣ ਵਾਲੀਆਂ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਤੀ ਪੂਰਵਕ ਤਰੀਕੇ ਨਾਲ ਕਰਵਾਈਆ ਜਾਣ। ਇਹ ਨਿਰਦੇਸ਼ ਡਾ. ਅਖਿਲ ਚੌਧਰੀ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਰੂਪਨਗਰ ਨੇ ਨਗਰ ਕੌਂਸਲ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਪੁਲਿਸ ਰੂਪਨਗਰ ਦੇ ਸਮੂਹ ਗਜਟਿਡ ਅਧਿਕਾਰੀਆਂ ਅਤੇ ਮੁੱਖ ਅਫਸਰ ਥਾਣਾ ਦੀ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਤੀ ਪੂਰਵਕ ਤਰੀਕੇ ਨਾਲ ਕਰਵਾਉਣ ਲਈ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਸਮੂਹ ਹਾਜਰੀਨ ਨੂੰ ਜਿਲ੍ਹਾ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਲੋੜੀਦੇ ਦਿਸ਼ਾ ਨਿਰਦੇਸ਼ ਦਿੱਤੇ ਗਏ।
ਡਾਕਟਰ ਚੋਧਰੀ ਨੇ ਦਸਿਆ ਕਿ ਜਿਲ੍ਹਾ ਵਿੱਚ ਚੋਣਾਂ ਸ਼ਾਤੀ ਪੂਰਵਕ ਢੰਗ ਨਾਲ ਕਰਵਾਉਣ ਲਈ 3 ਕਪਤਾਨ ਪੁਲਿਸ, 10 ਉਪ-ਕਪਤਾਨ ਪੁਲਿਸ ਅਤੇ 700 ਪੁਲਿਸ ਜਵਾਨ ਤਾਇਨਾਤ ਕੀਤੇ ਜਾਣਗੇ।ਇਸ ਤੋਂ ਇਲਾਵਾ 17 ਅੰਤਰਰਾਜੀ ਨਾਕੇ ਲਗਾਏ ਜਾਣਗੇ ਅਤੇ 17 ਪੁਲਿਸ ਪੈਟਰੋਲਿੰਗ ਪਾਰਟੀਆਂ ਲਗਾਈਆਂ ਜਾਣਗੀਆਂ, ਜੋ ਜਿਲ੍ਹੇ ਵਿੱਚ ਦਿਨ-ਰਾਤ ਗਸ਼ਤ ਕਰਨਗੀਆਂ, ਜਿਸ ਨਾਲ ਜਿਲ੍ਹੇ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਵਿੱਚ ਮਦਦ ਹੋਵੇਗੀ ਅਤੇ ਇਹ ਚੋਣਾ ਨੂੰ ਸ਼ਾਤਮਈ ਢੰਗ ਨਾਲ ਕਰਵਾਉਣ ਵਿੱਚ ਵੀ ਮਦਦਗਾਰ ਹੋਵੇਗੀ।ਉਨਾਂ ਜਿਲ੍ਹਾ ਰੂਪਨਗਰ ਦੇ ਵਸਨੀਕਾ ਨੂੰ ਅਪੀਲ ਕੀਤੀ ਕਿ ਉਹ ਚੋਣਾ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਤੀ ਪੂਰਵਕ ਢੰਗ ਨਾਲ ਕਰਵਾਉਣ ਲਈ ਜਿਲ੍ਹਾ ਪੁਲਿਸ ਰੂਪਨਗਰ ਨੂੰ ਸਹਿਯੋਗ ਦੇਣ।