ਅਸ਼ੋਕ ਵਰਮਾ
ਬਠਿੰਡਾ,10 ਫਰਵਰੀ2021: ਬਠਿੰਡਾ ਦੇ ਚੋਣ ਇਤਿਹਾਸ ਦਾ ਇਸ ਨੂੰ ਨਿਵੇਕਲਾ ਅਧਿਆਏ ਹੀ ਕਿਹਾ ਜਾ ਸਕਦਾ ਹੈ ਕਿ ਕਿਸੇ ਉਮੀਦਵਾਰ ਦਾ ਚੋਣ ਪ੍ਰਚਾਰਾਂ ਦੀ ਕਮਾਂਡ ਵੋਟਰਾਂ ਨੇ ਆਪ ਮੁਹਾਹਰੇ ਸੰਭਾਲੀ ਹੋਵੇ। ਨਗਰ ਪੰਚਾਇਤ ਕੋਟਸ਼ਮੀਰ ਦੀਆਂ ਚੋਣਾਂ ਲਈ ਵਾਰਡ ਨੰਬਰ 4 ਤੋਂ ਖਲੋਤੇ ਸਹਿਕਾਰੀ ਸਭਾ ਦੇ ਸਾਬਕਾ ਸਕੱਤਰ ਅਜਾਦ ਉਮੀਦਵਾਰ ਜਸਕਰਨ ਸਿੰਘ ਦੇ ਮਾਮਲੇ ’ਚ ਕੁੱਝ ਏਦਾਂ ਹੀ ਹੋ ਰਿਹਾ ਹੈ। ਇਸ ਵਾਰਡ ’ਚ ਵੋਟਰ ਸਿਆਸੀ ਵਲਗਣਾਂ ਨੂੰ ਪਿੱਛੇ ਛੱਡਦਿਆਂ ਆਪਣੇ ਆਪ ਹੀ ਵੋਟਾਂ ਦੀਆਂ ਗਿਣਤੀਆਂ ਮਿਣਤੀਆਂ ’ਚ ਲੱਗੇ ਹੋਏ ਹਨ। ਕੋਈ ਚੋਣ ਨਿਸ਼ਾਨ ਸਮਝਾ ਰਿਹਾ ਹੈ ਤੇ ਕਿਸੇ ਵੱਲੋਂ ਘਰ ਘਰ ਮੁਤਾਬਕ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਵੱਡੀ ਗੱਲ ਹੈ ਕਿ ਔਰਤ ਵੋਟਰਾਂ ਖਾਸ ਤੌਰ ਤੇ ਬਜ਼ੁਰਗ ਬੀਬੀਆਂ ਨੇ ਤਾਂ ਪਹਿਲੇ ਦਿਨ ਤੋਂ ਬਾਅਦ ਹੀ ਜਸਕਰਨ ਦਾ ਪ੍ਰਚਾਰ ਦਾ ਕੰਮ ਸੰਭਾਲਿਆ ਹੋਇਆ ਹੈ।
ਇਸ ਮਾਮਲੇ ਦਾ ਮਹੱਤਵਪੂਰਨ ਤੱਥ ਹੈ ਕਿ ਵਾਰਡ ਵਾਸੀਆਂ ਨੇ ਵੋਟਾਂ ਤੋਂ ਪਹਿਲਾਂ ਹੀ ਜਸਕਰਨ ਸਿੰਘ ਦੇ ਸਨਮਾਨ ’ਚ ਚਾਹ ਪਾਰਟੀਆਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਹਨ। ਤਾਜਾ ਮਾਮਲਾ ਇਸ ਵਾਰਡ ਦੇ ਵਸਨੀਕ ਮੋਹਨਕੇ ਪਰਿਵਾਰ ਦਾ ਹੈ ਜਿਹਨਾਂ ਵੱਲੋਂ ਚਾਹ ਪਾਰਟੀ ਲਈ ਭੇਜੇ ਸੱਦਾ ਪੱਤਰ ਨੂੰ ਦੇਖਦਿਆਂ ਆਪਣੇ ਵੱਡੀ ਗਿਣਤੀ ਸਮਰੱਥਕਾਂ ਨਾਲ ਪ੍ਰੀਵਾਰ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਨ ਪੁੱਜੇ ਜਸਕਰਨ ਸਿੰਘ ਨੇ ਕਿਹਾ ਕਿ ਉਹ ਵਾਰਡ ਵਾਸੀਆਂ ਵੱਲੋਂ ਦਿੱਤੇ ਜਾ ਰਹੇ ਪਿਆਰ ਅਤੇ ਮਾਣ ਸਨਮਾਨ ਲਈ ਤਾਉਮਰ ਰਿਣੀ ਰਹਿਣਗੇ । ਉਹਨਾਂ ਆਖਿਆ ਕਿ ਵਾਰਡ ਵਾਸੀਆਂ ਵੱਲੋਂ ਦਿੱਤਾ ਜਾ ਰਿਹਾ ਭਰਵਾਂ ਸਮਰਥਨ ਤੇ ਰੱਜਵਾਂ ਪਿਆਰ ਉਹਨਾਂ ਨੂੰ ਪਲ ਪਲ ਸਫਲਤਾ ਦੀਆਂ ਪੌੜੀਆਂ ਚੜ੍ਹਾ ਰਿਹਾ ਹੈ। ਉਹਨਾਂ ਆਪਣੇ ਵਾਰਡ ਨਾਲ ਸਬੰਧਤ ਕੰਮ ਕਾਜ ਅਤੇ ਵਿਕਾਸ ਨੂੰ ਆਪਣਾ ਪਰਮੋਧਰਮ ਬਨਾਉਣ ਦਾ ਅਹਿਦ ਵੀ ਦੁਰਹਾਇਆ।
ਇਸ ਮੌਕੇ ਮੋਹਨਕੇ ਪਰਿਵਾਰ ਦੇ ਰਾਮ ਸਿੰਘ,ਕਰਮਜੀਤ ਸਿੰਘ,ਦੇਵ ਸਿੰਘ,ਪਾਲ ਸਿੰਘ,ਮੁਖਤਿਆਰ ਸਿੰਘ ,ਬਲਕਰਨ ਸਿੰਘ,ਹਰਚਰਨ ਸਿੰਘ ਸੇਮੀ ਅਤੇ ਗੁਰਦੀਪ ਸਿੰਘ ਤੋਂ ਇਲਾਵਾ ਅੰਗਰੇਜ ਸਿੰਘ ਭੌਲੇਕੇ,ਜਗਸੀਰ ਸਿੰਘ ਪੌਲੇਕੇ,ਕੁਲਦੀਪ ਸਿੰਘ ਭੌਲੇਕੇ,ਸੁਖਪਾਲ ਸਿੰਘ ਨੰਬਰਦਾਰ,ਨਛੱਤਰ ਸਿੰਘ,ਹਰਦੀਪ ਸਿੰਘ,ਜੰਗ ਸਿੰਘ,ਬੱਗਾ ਸਿੰਘ,ਜਸਵੀਰ ਸਿੰਘ ਲੀਲਾ,ਹਰਪ੍ਰੀਤ,ਅਮਰੀਕ ਸਿੰਘ ,ਜਗਵਿੰਦਰ ਸਿੰਘ,ਜਸਵਿੰਦਰ ਸਿੰਘ(ਸਾਰੇ ਸਿੱਖਾਂ ਦੇ),ਹਰਦੇਵ ਸਿੰਘ ਦੇਵ ,ਹਰਚਰਨ ਸਿੰਘ ਮਨੀ,ਬਬਲੀ ਸੋਹਣੇਕੇ,ਬਿੱਕਰ ਸਿੰਘ ਠੇਕੇਦਾਰ,ਮਲਕੀਤ ਸਿੰਘ ਕਾਕਾ ਪ੍ਰਧਾਨ ਅਤੇ ਸਵਰਨ ਸਿੰਘ ਸ਼ਰਨੀ ਹਾਜ਼ਰ ਸਨ।