ਕਰਫ਼ਿਊ ਦੌਰਾਨ ਲੋਕਾਂ ਦੇ ਘਰ ਵਿਚੋ ਬਾਹਰ ਆਉਣ, ਗਲੀ, ਸੜਕ ਜਾਂ ਕਿਸੇ ਜਨਤਕ ਥਾਵਾਂ 'ਤੇ ਜਾਣ ਦੀ ਮਨਾਹੀ
ਗੁਰਦਾਸਪੁਰ, 23 ਮਾਰਚ - ਜ਼ਿਲ੍ਹਾ ਗੁਰਦਾਸਪੁਰ ਵਿਖੇ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਲੈ ਕੇ ਇਹਤਿਆਤ ਵਜੋਂ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਜ਼ਿਲ੍ਹਾ ਗੁਰਦਾਸਪੁਰ ਦੀ ਹਦੂਦ ਅੰਦਰ ਤੁਰੰਤ ਅਗਲੇ ਹੁਕਮਾਂ ਤਕ ਕਰਫ਼ਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਕਰਫ਼ਿਊ ਦੌਰਾਨ ਲੋਕਾਂ ਦੇ ਘਰ 'ਚੋ ਬਾਹਰ ਆਉਣ, ਗਲੀ, ਰੋਡ ਜਾਂ ਕਿਸੇ ਜਨਤਕ ਥਾਵਾਂ ਆਦਿ 'ਤੇ ਆਉਣ ਦੀ ਸਖ਼ਤ ਮਨਾਹੀ ਹੋਵੇਗੀ।
ਇਹ ਹੁਕਮ ਦਫਤਰ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ, ਸਬ ਡਵੀਜ਼ਨਲ ਮੈਜਿਸਟਰੇਟ ਦਫਤਰ, ਸਹਾਇਕ ਕਮਿਸ਼ਨਰ ਦਫਤਰ (ਜ) ਅਤੇ (ਸ਼ਿਕਾਇਤਾਂ), ਕਾਰਜਕਾਰੀ ਮੈਜਿਸਟਰੇਟ, ਸਪੈਸ਼ਲ ਕਾਰਜਕਾਰੀ ਮੈਜਿਸਟਰੇਟ-ਕਮ- ਕੋਰੇਨਾ ਵਿਜ਼ੀਲੈਂਸ ਅਫਸਰ, ਆਰਮੀ, ਕੇਂਦਰੀ ਆਰਮਡ ਪੈਰਾਮਿਲਟਰੀ ਫੋਰਸਿਜ਼, ਪੰਜਾਬ ਪੁਲਿਸ ਦੇ ਵਰਦੀਧਾਰੀ ਕਰਮਚਾਰੀ , ਡਿਊਟੀ ਤੇ ਤਾਇਨਤ ਸਿਹਤ ਵਿਭਾਗ ਦਾ ਸਟਾਫ, ਅਧਿਕਾਰਤ ਮੀਡੀਆ ਪਰਸਨਜ਼ 'ਤੇ ਲਾਗੂ ਨਹੀ ਹੋਵੇਗਾ ਜਾਂ ਅਧਿਕਾਰਤ ਅਧਿਕਾਰੀ ਜਿਨਾਂ ਵਿਚ ਵਧੀਕ ਜ਼ਿਲਾ ਮੈਜਿਸਟਰੇਟ, ਸਬ ਡਵੀਜ਼ਨਲ ਮੈਜਿਸਟਰੇਟ ਜਾਂ ਸਮਰੱਥ ਅਧਿਕਾਰੀ ਵੱਲੋਂ ਜਾਰੀ ਪਰਮਿਟ ਧਾਰਕਾਂ 'ਤੇ ਲਾਗੂ ਨਹੀਂ ਹੋਣਗੇ।