ਮੋਹਾਲੀ: ਟੀ.ਟੀ. ਸਲਾਹਕਾਰਾਂ ਨੇ ਡੇਰਾਬੱਸੀ ਦੇ ਪਿੰਡ ਸਰਸੀਨੀ ਦੇ ਟੀਕਾਕਰਣ ਨੂੰ ਕੀਤਾ ਸਪਾਂਸਰ
ਹਰਜਿੰਦਰ ਸਿੰਘ ਭੱਟੀ
- ਟੀਕੇ ਦੀਆਂ 600 ਖੁਰਾਕਾਂ ਲਈ 2.5 ਲੱਖ ਰੁਪਏ ਤੋਂ ਵੱਧ ਦਾ ਕੀਤਾ ਭੁਗਤਾਨ
- 18-44 ਸਾਲ ਉਮਰ ਵਰਗ ਦੇ 300 ਲੋਕਾਂ ਨੂੰ ਦਿੱਤੀ ਜਾਵੇਗੀ ਟੀਕੇ ਦੀ ਦੋਹਰੀ ਖੁਰਾਕ
ਐਸ.ਏ.ਐਸ.ਨਗਰ, ਮਈ 22, 2021 - ਇਹ ਬੇਹੱਦ ਖੁਸ਼ੀ ਦੀ ਗੱਲ ਹੈ ਕਿ ਵੱਧ ਤੋਂ ਵੱਧ ਕਾਰਪੋਰੇਟ ਅਤੇ ਸਮਾਜ ਸੇਵੀ ਪੇਂਡੂ ਅਬਾਦੀ ਦੇ ਟੀਕਾਕਰਨ ਵਿੱਚ ਸਹਾਇਤਾ ਲਈ ਅੱਗੇ ਆ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਿੱਤੀ। ਇਸ ਕਾਰਜ ਲਈ ਕੀਤੇ ਨਵੇਂ ਦਾਨ ਸਬੰਧੀ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਟੀ.ਟੀ. ਸਲਾਹਕਾਰਾਂ / ਐਕਸਐਲਪੀਏਟੀ ਨੇ 2,58,000 ਰੁਪਏ ਦੀਆਂ 600 ਖੁਰਾਕਾਂ ਦਾ ਯੋਗਦਾਨ ਪਾਇਆ ਹੈ।
ਇਸ ਯੋਗਦਾਨ ਲਈ ਕੰਪਨੀ ਵੱਲੋਂ ਸੀ.ਐਸ.ਆਰ ਤਹਿਤ ਡੇਰਾਬਸੀ ਦੇ ਸਰਸੀਨੀ ਪਿੰਡ ਦੇ 18-44 ਸਾਲ ਉਮਰ ਵਰਗ ਦੇ 300 ਲੋਕਾਂ ਲਈ ਟੀਕੇ ਦੀ ਦੋਹਰੀ ਖੁਰਾਕ ਦੀ ਖਰੀਦ ਕੀਤੀ ਗਈ ਹੈ।
ਇਸ ਸਹਾਇਤਾ ਦਾ ਸਵਾਗਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ, “ਕੋਰੋਨਾ ਵਾਇਰਸ ਖ਼ਿਲਾਫ਼ ਲੜਨਾ ਸਾਰਿਆਂ ਦੀ ਸੁਰੱਖਿਆ ਲਈ ਸਾਂਝਾ ਯਤਨ ਹੈ; ਲਗਾਇਆ ਗਿਆ ਹਰ ਟੀਕਾ ਜਿੰਦਗੀ ਬਚਾਉਣ ਲਈ ਲਾਹੇਵੰਦ ਹੈ। ਆਓ ਅਸੀਂ ਵੱਧ ਤੋਂ ਵੱਧ ਟੀਕਾਕਰਨ ਵਿੱਚ ਸਹਾਇਤਾ ਜਾਰੀ ਰੱਖੀਏ। ”
ਉਹਨਾਂ ਕਿਹਾ ਕਿ ਇਹ ਜਰੂਰੀ ਨਹੀਂ ਹੈ ਕਿ ਕੋਈ ਵਿਅਕਤੀ ਜਾਂ ਕਾਰਪੋਰੇਟ ਪੂਰੇ ਪਿੰਡ ਦੇ ਟੀਕਾਕਰਨ ਦੀ ਚੋਣ ਕਰੇ, ਉਹ ਜਿੰਨੀਆਂ ਖੁਰਾਕਾਂ ਸਪਾਂਸਰ ਕਰਨਾ ਚਾਹੁੰਦੇ ਹਨ, ਉੰਨਾਂ ਦੀ ਅਦਾਇਗੀ ਕਰ ਸਕਦੇ ਹਨ। ਸਪਾਂਸਰ ਕੀਤਾ ਹਰੇਕ ਟੀਕਾ ਮਹੱਤਵਪੂਰਨ ਹੈ ਇਸ ਲਈ ਸੰਕੋਚ ਨਾ ਕਰੋ। ਸਹਾਇਤਾ ਲਈ ਅੱਗੇ ਆਓ।
ਟੀਕੇ ਲਈ ਸਪਾਂਸਰ ਕਰਨ / ਦਾਨ ਕਰਨ ਲਈ https://docs.google.com/forms/d/e/1FAIpQLSdFuvkZfAXOrZmWnICyTgM7QfSjOflordZBf0KCF5DtDF_86w/viewform ਲਿੰਕ ‘ਤੇ ਫਾਰਮ ਭਰ ਕੇ ਪ੍ਰਤੀ ਖੁਰਾਕ 430 ਰੁਪਏ ਦਾ ਭੁਗਤਾਨ ਕਰਕੇ ਯੋਗਦਾਨ ਪਾਇਆ ਜਾ ਸਕਦਾ ਹੈ।