ਸਿਹਤਮੰਦ ਸਮਾਜ ਦੀ ਸਿਰਜਣਾ ਵਾਸਤੇ ਵੈਕਸੀਨ ਲਗਾਉਣੀ ਜ਼ਰੂਰੀ: ਰਜਨੀਸ਼ ਗਰੋਵਰ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ , 25 ਮਈ-ਲਾਇਨਜ਼ ਕਲੱਬਾਂ ਪੰਜਾਬ ਦੇ ਕੋਆਰਡੀਨੇਟਰ ਰਜਨੀਸ਼ ਗਰੋਵਰ ਨੇ ਕਿਹਾ ਕੋਰੋਨਾ ਨੂੰ ਜੜ੍ਹ ਤੋਂ ਖਤਮ ਕਰਕੇ ਸਿਹਤਮੰਦ ਸਮਾਜ ਸਿਰਜਣ ਵਾਸਤੇ ਸਰਕਾਰੀ ਹਦਾਇਤਾਂ ਅਨੁਸਾਰ ਦੇਸ਼ ਦੇ ਹਰ ਨਾਗਰਿਕ ਨੂੰ ਆਪਣੀ ਵਾਰੀ ਆਉਣ ਤੇ ਤੁਰੰਤ ਕੋਰੋਨਾ ਵੈਕਸੀਨ ਲਗਵਾਉਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਦੇਸ਼ ਅਤੇ ਦੁਨੀਆਂ ਅੰਦਰ ਜਦੋਂ ਵੀ ਕੋਈ ਮਹਾਂਮਾਰੀ ਆਉਂਦੀ ਹੈ ਤਾਂ ਜਦੋਂ ਲੋਕ ਸੁਚੇਤ ਹੋ ਕੇ ਉਸ ਦਾ ਟਾਕਰਾ ਕਰਦੇ ਹਨ ਤਾਂ ਹਮੇਸ਼ਾਂ ਜਿੱਤ ਲੋਕਾਂ ਦੀ ਹੁੰਦੀ ਹੈ |
ਉਨ੍ਹਾਂ ਕਿਹਾ ਸਾਡੇ ਦੇਸ਼ ਅੰਦਰ ਵੀ ਲੋਕਾਂ ਨੇ ਜਦੋਂ ਸੁਚੇਤ ਹੋ ਕੇ ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾ ਰੱਖਣਾ, ਵਾਰ-ਵਾਰ ਹੱਥ ਸਾਫ਼ ਰੱਖਣਾ, ਬਿਨ੍ਹਾਂ ਕੰਮ ਘਰੋਂ ਬਾਹਰ ਜਾਣਾ ਸਾਵਧਾਨੀਆਂ ਨੂੰ ਅਪਣਾ ਕੇ ਆਪਣੇ ਜੀਵਨ ਦਾ ਹਿੱਸਾ ਬਣਾ ਲਿਆ ਸਮਝ ਲਓ ਉਸ ਵੇਲੇ ਅਸੀਂ ਕੋਰੋਨਾ ਦਾ ਖਾਤਮਾ ਕਰ ਸਕਾਂਗੇ | ਉਨ੍ਹਾਂ ਕਿਹਾ ਕੋਰੋਨਾ ਦਾ ਕੋਈ ਵੀ ਲੱਛਣ ਆਉਣ ਦੇ ਟੈੱਸਟ ਕਰਾਉਣਾ ਜ਼ਰੂਰੀ ਹੈ ਅਤੇ ਉਸ ਦੀ ਰਿਪੋਰਟ ਆਉਣ ਦੇ ਡਾਕਟਰ ਸਾਹਿਬਾਨ ਨਾਲ ਸੰਪਰਕ ਕਰਕੇ ਦਵਾਈ ਲੈਣੀ ਚਾਹੀਦੀ ਹੈ ਤੇ ਰਿਪੋਰਟ ਆਉਣ ਤੱਕ ਆਪਣੇ ਆਪ ਨੂੰ ਇਕਾਂਤਵਾਸ 'ਚ ਰੱਖਣਾ ਚਾਹੀਦਾ ਹੈ | ਸਮਾਜ ਸੇਵੀ ਸ਼੍ਰੀ ਗਰੋਵਰ ਨੇ ਕਿਹਾ ਲਾਇਨਜ਼ ਕਲੱਬ ਫ਼ਰੀਦਕੋਟ ਦੇ ਮੈਂਬਰਾਂ ਨੇ ਵੈਕਸੀਨ ਦੀ ਦੂਜੀ ਡੋਜ਼ ਵੀ ਲਗਵਾ ਲਈ ਹੈ | ਉਨ੍ਹਾਂ ਕਿਹਾ ਸਾਨੂੰ ਅੱਜ ਸਮਝਣਾ ਚਾਹੀਦਾ ਹੈ ਕਿ ਬਚਾਓ ਵਿਚ ਹੀ ਬਚਾਓ ਹੈ |