ਕੋਵਿਡ ਵਿਰੁੱਧ ਲੜਾਈ ਨੂੰ ਹੋਰ ਮਜ਼ਬੂਤ ਕਰਨ ਲਈ ਸਿਹਤ ਸੰਭਾਲ ਕੋਰਸਾਂ ਦੀ ਸ਼ੁਰੂਆਤ
ਬਲਵਿੰਦਰ ਸਿੰਘ ਧਾਲੀਵਾਲ
- 21 ਦਿਨਾਂ ਦਾ ਕੋਰਸ ਕਰਵਾਇਆ ਜਾਵੇਗਾ ਮੁਫਤ
ਸੁਲਤਾਨਪੁਰ ਲੋਧੀ, 29 ਮਈ 2021 - ਪੰਜਾਬ ਸਰਕਾਰ ਵਲੋਂ ਕੋਵਿਡ ਵਿਰੁੱਧ ਲੜਾਈ ਨੂੰ ਹੋਰ ਮਜ਼ਬੂਤ ਕਰਨ ਤੇ ਨੌਜਵਾਨਾਂ ਨੂੰ ਸਿਹਤ ਸੇਵਾਵਾਂ ਦੇ ਖੇਤਰ ਵਿਚ ਰੁਜ਼ਗਾਰ ਦੇਣ ਦੇ ਮਕਸਦ ਨਾਲ 6 ਅਜਿਹੇ ਸਿਹਤ ਸੰਭਾਲ ਕੋਰਸਾਂ ਦੀ ਮੁਫਤ ਸਿਖਲਾਈ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨਾਲ ਨੌਜਵਾਨ ਕੇਵਲ 21 ਦਿਨ ਦੀ ਸਿਖਲਾਈ ਲੈ ਕੇ ਨੌਕਰੀ ਦੀ ਸ਼ੁਰੂਆਤ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਨੋਡਲ ਅਫਸਰ ਸ੍ਰੀ ਐਸ ਪੀ ਆਂਗਰਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੂੰ ਵਿਸ਼ੇਸ਼ ਤੌਰ ’ਤੇ ਇਸ ਯੋਜਨਾ ਤਹਿਤ ਨੌਜਵਾਨਾਂ ਨੂੰ ਸਿਖਲਾਈ ਦੇਣ ਲਈ ਪੁਖਤਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਦਾ ਸਮਾਂ 21 ਦਿਨ ਦਾ ਹੋਵੇਗਾ ਤੇ ਉਮੀਦਵਾਰਾਂ ਦੀ ਸਿਖਲਾਈ ਪੂਰੀ ਹੋਣ ਉਪਰੰਤ ਉਨ੍ਹਾਂ ਨੂੰ ਸਿਹਤ ਸੰਸਥਾਵਾਂ ਵਿਚ ਕੰਮ ਕਰਨ ਦਾ ਮੌਕਾ ਮਿਲੇਗਾ। ਇਸ ਤੋਂ ਇਲਾਵਾ ਸਿਹਤ ਖੇਤਰ ਵਿਚ ਪਹਿਲਾਂ ਤੋਂ ਕੰਮ ਕਰੇ ਨੌਜਵਾਨ ਜਿਨ੍ਹਾਂ ਕੋਲ ਕੋਈ ਸਰਟੀਫਿਕੇਟ ਨਹੀਂ ਹੈ, ਨੂੰ ਵੀ ‘ਰਿਕੋਗਨਾਈਜੇਸ਼ਨ ਆਫ ਪ੍ਰੀਓਰ ਲਰਨਿੰਗ) ਦੇ ਤਹਿਤ 7 ਦਿਨ ਦੀ ਸਿਖਲਾਈ ਦੇ ਕੇ ਸਰਟੀਫਿਕੇਟ ਦਿੱਤਾ ਜਾਵੇਗਾ ਤਾਂ ਉਹਨਾਂ ਦੀ ਆਪਣੀ ਇਕ ਵਿਸ਼ੇਸ਼ ਕਿੱਤਾਕਾਰ ਵਜੋਂ ਪਛਾਣ ਹੋ ਸਕੇ ਤੇ ਉਹ ਆਪਣੀਆਂ ਸੇਵਾਵਾਂ ਹੋਰ ਬਿਹਤਰ ਤਰੀਕੇ ਨਾਲ ਦੇ ਸਕਣ।
ਇਨ੍ਹਾਂ ਕੋਰਸਾਂ ਵਿਚ ਐਂਮਰਜੈਂਸੀ ਮੈਡੀਕਲ ਟੈਕਨੀਸ਼ੀਅਨ-ਬੇਸਿਕ, ਜਨਰਲ ਡਿਊਟੀ ਸਹਾਇਕ, ਜੀ.ਡੀ.ਏ. ਐਡਵਾਂਸ ਕਿ੍ਰਟੀਕਲ ਕੇਅਰ, ਘਰੇਲੂ ਸਿਹਤ ਸਹਾਇਕ, ਮੈਡੀਕਲ ਮਸ਼ੀਨਰੀ ਟੈਕਨਾਲੌਜੀ ਸਹਾਇਕ ਤੇ ਫੈਲੀਬੋਟੋਮਿਸਟ ਹਨ।
ਇਹ ਕੋਰਸ ਬਿਲਕੁੱਲ ਮੁਫਤ ਕਰਵਾਏ ਜਾਣਗੇ ਅਤੇ ਇਸ ਲਈ ਸਿਖਲਾਈ ਦੌਰਾਨ ਪੜ੍ਹਨ ਲਈ ਕਿਤਾਬਾਂ ਆਦਿ ਵੀ ਮੁਹੱਈਆ ਕਰਵਾਈਆਂ ਜਾਣਗੀਆਂ।
ਜਿਹੜੇ ਉਮੀਦਵਾਰ ਇਹ ਕੋਰਸ ਕਰਨਾ ਚਾਹੁੰਦੇ ਹਨ ਉਹ ਰਾਜੇਸ਼ ਬਾਹਰੀ (75269-97777) ਜਾਂ ਪਿ੍ਰਆਂਸ਼ੁਲ ਸ਼ਰਮਾ ਨਾਲ (89098-79916 ) ਸੰਪਰਕ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਗੂਗਲ ਲਿੰਕ https://tinyurl.com/free-healthcare-course ’ਤੇ ਵੀ ਅਪਲਾਈ ਕੀਤਾ ਜਾ ਸਕਦਾ ਹੈ।