ਲੋੜਵੰਦ ਕੋਰੋਨਾ ਮਰੀਜ਼ਾਂ ਲਈ ਮੁਫ਼ਤ ਭੋਜਨ ਦੀ ਸੇਵਾ ਜਾਰੀ ਰਹੇਗੀ - ਗੁਪਤਾ/ਸੋਢੀ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 29 ਮਈ 2021 - ਭਾਰਤ ਵਿਕਾਸ ਪ੍ਰੀਸ਼ਦ ਫ਼ਰੀਦਕੋਟ ਦੇ ਪ੍ਰਧਾਨ ਐਡਵੋਕੇਟ ਅਤੁਲ ਗੁਪਤਾ ਅਤੇ ਪ੍ਰੋਜੈੱਕਟ ਚੇਅਰਮੈਨ ਡਾ.ਐੱਸ.ਪੀ.ਐੱਸ.ਸੋਢੀ ਪਿ੍ੰਸੀਪਲ ਦਸਮੇਸ਼ ਡੈਂਟਲ ਕਾਲਜ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋ ਕੋਰੋਨਾ ਪੀੜਤ ਉਹ ਪ੍ਰੀਵਾਰ ਜਿਨ੍ਹਾਂ ਦੇ ਸਮੂਹ ਮੈਂਬਰਾਂ ਨੂੰ ਕੋਰੋਨਾ ਹੋਣ ਕਾਰਨ ਘਰ ਭੋਜਨ ਤਿਆਰ ਕੋਈ ਨਾ ਮੈਂਬਰ ਨਾ ਹੋਣ ਦੀ ਸੂਰਤ 'ਚ ਪ੍ਰੀਵਾਰਾਂ ਵਾਸਤੇ ਮੁਫ਼ਤ ਭੋਜਨ ਸੇਵਾ ਕੁਝ ਸਮਾਂ ਪਹਿਲਾਂ ਸ਼ੁਰੂ ਕੀਤੀ ਗਈ ਸੀ | ਜਿਸ ਤਹਿਤ ਕਰੀਬ 75 ਪ੍ਰੀਵਾਰਾਂ ਨੂੰ ਪ੍ਰੀਸ਼ਦ ਵਲੋਂ ਮੁਫ਼ਤ ਖਾਣਾ ਪਹੁੰਚਾਇਆ ਗਿਆ |
ਪ੍ਰੀਸ਼ਦ ਆਗੂਆਂ ਨੇ ਦੱਸਿਆ ਕਿ ਹੁਣ ਕੋਰੋਨਾ ਪੀੜਤ ਪ੍ਰੀਵਾਰਾਂ ਲਈ ਇਹ ਸੇਵਾ ਤਦ ਤੱਕ ਜਾਰੀ ਰਹੇਗੀ ਜਦੋਂ ਤੱਕ ਸਾਰੇ ਪ੍ਰੀਵਾਰ ਠੀਕ ਨਹੀਂ ਹੋ ਜਾਂਦੇ | ਇਸ ਮੌਕੇ ਉਨ੍ਹਾਂ ਪ੍ਰੀਸ਼ਦ ਦੇ ਸਮੂਹ ਮੈਂਬਰਾਂ ਦਾ ਮੁਫ਼ਤ ਭੋਜਨ ਸੇਵਾ ਲਈ ਦਿੱਤੇ ਜਾ ਕੀਮਤੀ ਸਹਿਯੋਗ ਲਈ ਧੰਨਵਾਦ ਵੀ ਕੀਤਾ | ਇਸ ਮੌਕੇ ਪ੍ਰੀਸ਼ਦ ਦੇ ਸਕੱਤਰ ਬਲਜੀਤ ਸਿੰਘ ਬਿੰਦਰਾ, ਪ੍ਰੋਜੈੱਕਟ ਕਨਵੀਨਰ ਰਾਕੇਸ਼ ਕਟਾਰੀਆ,ਪ੍ਰੋਜੈਕਟ ਕੋ-ਚੇਅਰਮੈੱਨ ਪ੍ਰਦੀਪ ਕਟਾਰੀਆ, ਆਲ ਪ੍ਰੋਜੈਕਟ ਚੇਅਰਮੈੱਨ ਪ੍ਰਵੇਸ਼ ਰੀਹਾਨ ਵੀ ਹਾਜ਼ਰ ਸਨ |