ਨਵਾਂਸ਼ਹਿਰ ਚ ਕੋਰੋਨਾ ਦੇ ਨਵੇਂ 47 ਪਾਜ਼ੀਟਿਵ ਕੇਸ, 3 ਦੀ ਮੌਤ
ਰਾਜਿੰਦਰ ਕੁਮਾਰ
ਨਵਾਂਸ਼ਹਿਰ 29 ਮਈ 2021 - ਜ਼ਿਲ੍ਹੇ ਵਿਚ ਸ਼ਨੀਵਾਰ ਬਲਾਕ ਮੁਜਫ਼ਰਪੁਰ ਦੇ 55 ਸਾਲਾਂ ਪੁਰਸ਼ ਅਤੇ ਇਕ 38 ਸਾਲਾਂ ਔਰਤ ਦੀ ਮੌਤ ਹੋ ਗਈ ਅਤੇ ਸੜੋਆ ਨਿਵਾਸੀ 65 ਸਾਲਾਂ ਔਰਤ ਦੀ ਮੌਤ ਹੋ ਗਈ। ਇਹ ਜਾਣਕਾਰੀ ਸਿਵਲ ਸਰਜਨ ਡਾ: ਜੀ ਕੇ ਕਪੂਰ ਨੇ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 10984 ਵਿਅਕਤੀ ਕਰੋਨਾ ਪਾਜ਼ੀਟਿਵ ਮਰੀਜ਼ ਆ ਚੁੱਕੇ ਹਨ। ਇਨ੍ਹਾਂ ਵਿਚੋਂ 10178 ਲੋਕ ਤੰਦਰੁਸਤ ਹੋ ਗਏ ਹਨ। ਇਸ ਤੋਂ ਇਲਾਵਾ, ਜ਼ਿਲ੍ਹੇ 'ਚ ਕੋਰੋਨਾ ਤੋਂ ਹੁਣ ਤੱਕ 322 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਵੱਲੋਂ ਹੁਣ ਤੱਕ ਜਿਲ੍ਹੇ ਵਿਚ 220584 ਲੋਕਾਂ ਦੇ ਨਮੂਨੇ ਲਏ ਜਾ ਚੁੱਕੇ ਹਨ ਅਤੇ ਜਿਨ੍ਹਾਂ ਵਿਚੋਂ 1058 ਦੀ ਰਿਪੋਟ ਆਣੀ ਬਾਕੀ ਹੈ ਇਸ ਵੇਲੇ ਜ਼ਿਲ੍ਹੇ ਵਿਚ 428 ਮਾਮਲੇ ਸਰਗਰਮ ਹਨ ਸ਼ਨੀਵਾਰ ਨੂੰ ਬਲਾਕ ਬਲਾਚੌਰ ਤੋਂ 14 ਮੁਜ਼ੱਫਰਪੁਰ ਤੋਂ 13 ਸੁਜੋੋ ਤੋਂ 08 ਸੜੋਆ ਤੋਂ 04 ਰਾਹੌਂ ਤੋਂ 0, ਮੁਕੰਦਪੁਰ ਤੋਂ 07 ਨਵਾਂ ਸ਼ਹਿਰ ਤੋਂ 1 ਅਤੇ ਬੰਗਾ ਤੋਂ 0 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ।