ਕੋਰੋਨਾ ਮਰੀਜ਼ਾਂ ਦੀ ਸੇਵਾ ਵਿਚ ਦਿਨ-ਰਾਤ ਇਕ ਕਰ ਰਿਹਾ ਵਿਸ਼ਾਲ
ਦੀਪਕ ਜੈਨ
- ਸੋਨੂ ਸੂਦ ਵਾਂਗੂ ਲੋਕਾਂ ਦੀ ਸੇਵਾ ਕਰਨਾ ਲੋਕਾਂ ਨੂੰ ਆ ਰਿਹਾ ਪਸੰਦ
ਜਗਰਾਓਂ, 27 ਮਈ 2021 - ਕੋਰੋਨਾ ਵਰਗੀ ਨਾਮੁਰਾਦ ਬਿਮਾਰੀ ਨਾਲ ਪੂਰੇ ਦੇਸ਼ ਵਿਚ ਹਾਹਾਕਾਰ ਮਚੀ ਹੋਈ ਹੈ ਅਤੇ ਰੋਜਾਨਾ ਹੀ ਲੱਖਾਂ ਮਰੀਜ ਕੋਰੋਨਾ ਪੀੜਤ ਹੋ ਰਹੇ ਹਨ ਅਤੇ ਹਜਾਰਾਂ ਦੀ ਗਿਣਤੀ ਵਿਚ ਲੋਕ ਜਿੰਦਗੀ ਜੀ ਜੰਗ ਹਾਰ ਰਹੇ ਹਨ। ਪਰ ਇੰਨਾ ਲੋਕਾਂ ਲਈ ਕੁਝ ਲੋਕ ਮਸੀਹਾ ਬਣਕੇ ਸਾਹਮਣੇ ਆ ਰਹੇ ਹਨ ਅਤੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਸੇਵਾ ਵਿਚ ਰੁਝੇ ਹੋਏ ਹਨ। ਅਸੀਂ ਗੱਲ ਕਰ ਰਹੇ ਹਾਂ ਸ਼ਹਿਰ ਜਗਰਾਓਂ ਦੇ ਨੇਕਦਿਲ ਇਨਸਾਨ ਵਿਸ਼ਾਲ ਸ਼ਰਮਾ ਉਰਫ ਕਾਕਾ ਦੀ।
ਪਿਛਲੇ ਸਮੇ ਦੌਰਾਨ ਫ਼ਿਲਮੀ ਸਟਾਰ ਸੋਨੂ ਸੂਦ ਵਲੋਂ ਲੋਕਾਂ ਦੀ ਸੇਵਾ ਵਿਚ ਦਿਨ ਰਾਤ ਇਕ ਕਰਕੇ ਆਪਣੀ ਡਿਊਟੀ ਨਿਭਾਈ ਗਈ ਸੀ ਅਤੇ ਲੋਕਾਂ ਵਲੋਂ ਓਨਾ ਨੂੰ ਮਸੀਹਾ ਕਿਹਾ ਜਾਣ ਲੱਗ ਗਿਆ ਸੀ। ਹੁਣ ਸ਼ਹਿਰ ਵਾਸੀਆਂ ਲਈ ਵਿਸ਼ਾਲ ਸ਼ਰਮਾ ਹੀ ਸੋਨੂ ਸੂਦ ਵਾਲਾ ਰੋਲ ਅਦਾ ਕਰ ਰਿਹਾ ਹੈ। ਸ਼ਹਿਰ ਦੀ ਸੰਸਥਾ 'ਕਰ ਭਲਾ ਹੋ ਭਲਾ' ਵਲੋਂ ਲੋਕਾਂ ਦੀ ਸੇਵਾ ਵਿਚ ਅੰਬੂਲੈਂਸ ਲਗਾਈ ਗਈ ਹੈ। ਜਿਸ ਵਿਚ ਵਿਸ਼ਾਲ ਸ਼ਰਮਾ ਵਲੋਂ ਕੋਰੋਨਾ ਮਰੀਜਾਂ ਨੂੰ ਲੈ ਜਾਇਆ ਜਾਂਦਾ ਹੈ ਅਤੇ ਜੇਕਰ ਕੋਈ ਮੌਤ ਵੀ ਹੁੰਦੀ ਹੈ ਤਾਂ ਸ਼ਮਸ਼ਾਨ ਤਕ ਛਡਿਆ ਜਾਂਦਾ ਹੈ।
ਵਿਸ਼ਾਲ ਦੀ ਨੇਕਦਿਲੀ ਅਤੇ ਮਾਨਵਤਾ ਦੀ ਸੇਵਾ ਦੇ ਚਲਦਿਆਂ ਲੋਕ ਓਨਾ ਨੂੰ ਮਾਨ ਸਤਿਕਾਰ ਦੇ ਰਹੇ ਹਨ ਅਤੇ ਇਕ ਓਨਾ ਨੂੰ ਅਸਲੀ ਹੀਰੋ ਦੀ ਉਪਾਧੀ ਵੀ ਦੇ ਦਿੱਤੀ ਗਈ ਹੈ। ਵਿਸ਼ਾਲ ਸ਼ਰਮਾ ਦੇ ਕਹਿਣਾ ਹੈ ਕਿ ਓਨਾ ਨੇ ਆਪਣੀ ਜਿੰਦਗੀ ਰੱਬ ਦੇ ਹਵਾਲੇ ਕੀਤੀ ਹੋਈ ਹੈ ਅਤੇ ਲੋਕਾਂ ਦੀ ਸੇਵਾ ਨੂੰ ਹੀ ਆਪਣਾ ਧਰਮ ਮੰਨ ਰਹੇ ਹਨ। ਓਨਾ ਦਾ ਕਹਿਣਾ ਹੈ ਕਿ ਰੱਬ ਵਲੋਂ ਜੋ ਜਿੰਦਗੀ ਦਿੱਤੀ ਗਈ ਹੈ ਉਹ ਉਸਨੂੰ ਲੋਕਾਂ ਦੀ ਸੇਵਾ ਵਿਚ ਸਮਰਪਿਤ ਕਰਦੇ ਹਨ ਕਿਸੇ ਨੂੰ ਸੇਵਾ ਦੀ ਜਰੂਰਤ ਪਵੇ ਤਾਂ ਉਹ ਨਾ ਦਿਨ ਵੇਖਦੇ ਹਨ ਨਾ ਰਾਤ। ਸ਼ਹਿਰ ਵਾਸੀਆਂ ਵਲੋਂ ਵੀ ਵਿਸ਼ਾਲ ਸ਼ਰਮਾ ਦੀ ਇਸ ਸੇਵਾ ਨੂੰ ਵੇਖਦਿਆਂ ਓਨਾ ਨੂੰ ਲੰਮੀ ਉਮਰ ਦਾ ਅਸ਼ੀਰਵਾਦ ਦਿੱਤਾ ਜਾ ਰਿਹਾ ਹੈ।