ਕਰੋਨਾ ਮਰੀਜ਼ ਨੂੰ ਘਰ ਛੱਡਣ ਗਏ ਐਂਬੂਲੈਂਸ ਡਰਾਇਵਰ ਦੀ ਆਕਸੀਜਨ ਸਲੰਡਰ ਫਟਣ ਨਾਲ ਮੌਤ
ਸੁਖਮੰਦਰ ਹਿੰਮਤਪੁਰੀ
ਮੋਗਾ, 25 ਮਈ 2021 - ਮੋਗਾ ਦੇ ਪਿੰਡ ਕੋਕਰੀ ਬੇਨੀਹਾਲ ਵਿਚ ਇਕ ਨਿੱਜੀ ਐਂਬੂਲੈਂਸ ਚਲਾਕ ਕੋਰੋਨਾ ਮਰੀਜ਼ ਨੂੰ ਉਸ ਦੇ ਘਰ ਛੱਡਣ ਗਿਆ ਤਾਂ ਪਰਿਵਾਰ ਵਾਲਿਆਂ ਨੇ ਆਕਸੀਜਨ ਸਿਲੰਡਰ ਚੈੱਕ ਕਰਨ ਲਈ ਕਿਹਾ। ਇਸ ਦੌਰਾਨ ਆਕਸੀਜਨ ਸਿਲੰਡਰ ਫੱਟ ਗਿਆ ਅਤੇ ਐਂਬੂਲੈਂਸ ਡਰਾਈਵਰ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।
ਡਰਾਈਵਰ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਜਦ ਕਿ ਬਾਕੀ ਦੋ ਗੰਭੀਰ ਜ਼ਖ਼ਮੀ ਅਤੇ ਜੇਰੇ ਇਲਾਜ ਹਨ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਉਸ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ।