← ਪਿਛੇ ਪਰਤੋ
ਲੋੜਵੰਦਾਂ ਮਰੀਜ਼ਾਂ ਦੀ ਮਦਦ ਲਈ ਖੂਨ ਦਾਨ ਕਰਨਾ ਚਾਹੀਦਾ ਹੈ - ਅਰਸ਼ ਸੱਚਰ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 25 ਮਈ 2021 - ਕਰੋਨਾ ਮਹਾਂਮਾਰੀ ਨੇ ਲੱਖਾਂ ਹੀ ਕੀਮਤੀ ਜਾਨਾਂ ਲੈ ਲਈਆਂ ਹਨ ਤੇ ਲੋਕ ਇਸ ਬਿਮਾਰੀ ਤੋ ਡਰ ਗਏ ਹਨ। ਇਸ ਬਿਮਾਰੀ ਦੇ ਚੱਲਦਿਆਂ ਖੂਨਦਾਨ ਕਰਨ ਵਾਲਿਆਂ ਵਿੱਚ ਵੀ ਲਗਾਤਾਰ ਕਮੀ ਆ ਰਹੀ ਹੈ ਅਤੇ ਇਸ ਦੌਰਾਨ ਖੂਨ ਦਾਨ ਕੈਂਪ ਘੱਟ ਲੱਗਣ ਕਾਰਨ ਖੂਨ ਦਾਨ ਬੈਂਕਾਂ ਵੱਲੋਂ ਲੋੜਵੰਦਾਂ ਲਈ ਖੂਨ ਮੁਹੱਈਆ ਕਰਵਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਸਰਾ ਫਾਉਂਡੇਸ਼ਨ ਦੇ ਵਾਇਸ ਚੇਅਰਮੈਨ ਅਰਸ਼ ਸੱਚਰ ਨੇ ਕੀਤਾ। ਉਨ੍ਹਾਂ ਨੇ ਕਿਹਾ ਲੋੜਵੰਦ ਮਰੀਜ਼ਾਂ ਦੀ ਮਦਦ ਲਈ ਹਰੇਕ ਨਾਗਰਿਕ ਨੂੰ ਖੂਨ ਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਖੂਨਦਾਨ ਸੇਵਾ ਨਾਲ ਕਿਸੇ ਲੋੜਵੰਦ ਦੀ ਜਿੰਦਗੀ ਨੂੰ ਬਚਾਉਣਾ ਇੱਕ ਮਹਾਨ ਸੇਵਾ ਹੈ। ਉਨ੍ਹਾਂ ਕਿਹਾ ਕਰੋਨਾ ਵੈਕਸੀਨ ਲਗਵਾਉਣ ਤੋਂ ਪਹਿਲਾਂ ਜਰੂਰ ਖੂਨਦਾਨ ਕਰੋ।
Total Responses : 265