ਸੇਵਾ ਭਾਰਤੀ ਨੇ ਸਫਾਈ ਸੇਵਕਾਂ ਨੂੰ ਮਾਸਕ ਅਤੇ ਕਾੜ੍ਹੇ ਦੇ ਪੈਕਟ ਵੰਡੇ
ਨਵਾਂਸ਼ਹਿਰ 29 ਮਈ - ਸੇਵਾ ਭਾਰਤੀ ਦੇ ਅਹੁਦੇਦਾਰ ਅੱਜ ਨਗਰ ਕੌਂਸਲ ਬੰਗਾ ਦੇ ਆਫਿਸ ਪਹੁੰਚੇ ਜਿੱਥੇ ਕਈ ਦਿਨਾਂ ਤੋਂ ਮਿਉਂਸਪਲ ਇੰਪਲਾਈਜ਼ ਯੂਨੀਅਨ ਦੇ ਸਫਾਈ ਸੇਵਕ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ । ਇਸ ਮੌਕੇ ਸੇਵਾ ਭਾਰਤੀ ਦੇ ਅਹੁਦੇਦਾਰਾਂ ਨੇ ਉਹਨਾਂ ਦੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਅਤੇ ਕਿਹਾ ਕਿ ਉਹ ਸਫਾਈ ਸੇਵਕਾ ਦੀਆਂ ਮੰਗਾਂ ਦਾ ਸਮਰਥਨ ਕਰਦੇ ਹਨ।ਸਰਕਾਰ ਤਰੁੰਤ ਸਫਾਈ ਸੇਵਕਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰੇ । ਇਸ ਮੌਕੇ ਸੰਜੀਵ ਭਾਰਦਵਾਜ ਨੇ ਕਿਹਾ ਕਿ ਸਫਾਈ ਸੇਵਕਾਂ ਨੇ ਕਰੋਨਾ ਮਹਾਮਾਰੀ ਵਿੱਚ ਸ਼ਹਿਰ ਨੂੰ ਸਾਫ ਸੁਥਰਾ ਰੱਖ ਕੇ ਮਹਾਂਮਾਰੀ ਤੋ ਬਚਾਇਆ ਸਰਕਾਰ ਨੂੰ ਇਨ੍ਹਾਂ ਦੀਆਂ ਮੰਗਾਂ ਮੰਨ ਕੇ ਸਨਮਾਨਿਤ ਕਰਨਾ ਚਾਹੀਦਾ ਇਸ ਮੌਕੇ ਧਰਨੇ ਵਿੱਚ ਸ਼ਾਮਲ ਸਫਾਈ ਸੇਵਕਾਂ ਨੂੰ ਕਰੋਨਾ ਮਹਾਂਮਾਰੀ ਤੋ ਬਚਣ ਲਈ ਸੁਝਾਅ ਦਿੱਤੇ ਗਏ ਅਤੇ ਸਾਰਿਆਂ ਨੂੰ ਮਾਸਕ ਅਤੇ ਕਾੜ੍ਹੇ ਦੇ ਪੈਕਟ ਵੰਡੇ ਗਏ ।
ਇਸ ਮੌਕੇ ਤੇ ਕਰੋਨਾ ਤੋ ਕਿਵੇਂ ਬਚਿਆ ਜਾਵੇ ਦਾ ਲਿਟਰੇਚਰ ਵੀ ਵੰਡਿਆ ਗਿਆ । ਯੂਨੀਅਨ ਦੇ ਪ੍ਰਧਾਨ ਬੂਟਾ ਰਾਮ ਅਟਵਾਲ ਨੇ ਆਏ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਇਸ ਮੌਕੇ ਸੰਜੀਵ ਭਾਰਦਵਾਜ , ਡਾ ਬਲਵੀਰ ਸ਼ਰਮਾ , ਡਾ ਨਰੇਸ਼ ਰਾਵਲ , ਗੁਲਸ਼ਨ ਕੁਮਾਰ, ਕਮਲ ਗੋਗਨਾ , ਅਨਿਲ ਚੁੱਘ , ਹਰਵਿੰਦਰ ਸਿੰਘ ਸਰਹਾਲ , ਵਿਕਾਸ ਗੁਪਤਾ , ਐਡਵੋਕੇਟ ਮਨਜੀਤ ਅਰੋੜਾ , ਆਰ ਕੇ ਅਗਰਵਾਲ , ਵਿੱਕੀ ਖੋਸਲਾ , ਯੁਨੀਅਨ ਦੇ ਚੇਅਰਮੈਨ ਹਰਮੇਸ਼ ਚੰਦ ਭੰਗਲ , ਬਲਵੀਰ ਚੰਦ ਉੱਪ ਪ੍ਰਧਾਨ , ਰਮਨ ਕੁਮਾਰ , ਰਾਜ ਕੁਮਾਰ , ਹੀਰਾ ਲਾਲ , ਸੰਜੀਵ ਕੁਮਾਰ , ਸੁਨੀਤਾ ਦੇਵੀ , ਸੀਮਾ , ਕਿਰਨ , ਰਾਜ , ਕੇਸ਼ਵ ਘਈ , ਅਵਿਨਾਸ਼ ਘਈ ਆਦਿ ਵੀ ਹਾਜਰ ਸਨ ।