Photo Source: ANI
ਕੋਵਿਡ ਵੈਕਸੀਨ ਦੇ ਸਰਟੀਫਿਕੇਟ ਤੋਂ ਪੰਜਾਬ ਨੇ ਮੋਦੀ ਦੀ ਫੋਟੋ ਹਟਾਈ
ਚੰਡੀਗੜ੍ਹ, 26 ਮਈ, 2021: ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਨੇ ਪ੍ਰਧਾਨ ਮੰਤਰੀ ਦੀ ਨਰਿੰਦਰ ਮੋਦੀ ਦੀ ਫੋਟੋ ਨੂੰ ਕੋਵਿਡ -19 ਟੀਕੇ ਦੇ ਸਰਟੀਫਿਕੇਟ ਤੋਂ ਹਟਾ ਦਿੱਤਾ ਹੈ।
ਹੁਣ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੁਆਰਾ ਜਾਰੀ ਕੀਤਾ ਜਾ ਰਿਹਾ ਕੋਵਿਡ -19 ਸਰਟੀਫਿਕੇਟ ਸਿਰਫ ਮਿਸ਼ਨ ਫਤਿਹ ਦਾ ਲੋਗੋ ਲਾ ਕੇ ਜਾਰੀ ਕੀਤਾ ਜਾ ਰਿਹਾ ਹੈ। ਇਹ ਕਦਮ ਕਈ ਰਾਜਨੀਤਿਕ ਨੇਤਾਵਾਂ ਵੱਲੋਂ ਕੋਵਿਡ -19 ਸਰਟੀਫਿਕੇਟ ਤੋਂ ਪ੍ਰਧਾਨ ਮੰਤਰੀ ਦੀ ਫੋਟੋ ਹਟਾਉਣ ਦੀ ਮੰਗ ਤੋਂ ਬਾਅਦ ਕੀਤਾ ਗਿਆ ਹੈ।
ਪੰਜਾਬ ਸਰਕਾਰ ਨੇ ਸਪੱਸ਼ਟ ਕੀਤਾ ਸੀ ਕਿ ਉਸਨੇ 18-45 ਸਾਲ ਦੀ ਉਮਰ ਲਈ ਵੈਕਸੀਨ ਸਪਲਾਈ ਕਰਨ ਵਾਲਿਆਂ ਤੋਂ ਸਿੱਧੇ ਤੌਰ 'ਤੇ ਖਰੀਦ ਕੀਤੀ ਹੈ। ਜਿਸ ਕਰਨ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਕੋਵਿਡ ਵੈਕਸੀਨ ਦੇ ਸਰਟੀਫਿਕੇਟ ਤੋਂ ਹਟਾਈ ਗਈ ਹੈ। ਝਾਰਖੰਡ ਅਤੇ ਛੱਤੀਸਗੜ੍ਹ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਫੋਟੋ ਛੱਡਣ ਵਾਲਾ ਪੰਜਾਬ ਤੀਜਾ ਸੂਬਾ ਹੈ।