ਜ਼ਿਲ੍ਹਾ ਹਸਪਤਾਲ ਨਵਾਂ ਸ਼ਹਿਰ ਵਲੋਂ ਕੋਵਿਡ-19 ਤਹਿਤ 247 ਸੈਂਪਲ ਲਏ ਗਏ
ਨਵਾਂ ਸ਼ਹਿਰ 26 ਮਈ 2021 - ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਗੁਰਦੀਪ ਸਿੰਘ ਕਪੂਰ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨਦੀਪ ਕਮਲ ਜੀ ਦੀਆ ਹਦਾਇਤਾਂ ਅਨੁਸਾਰ ਅਤੇ ਡਾਕਟਰ ਪਾਰੁਲ ਜੀ ਦੀ ਅਗਵਾਹੀ ਵਿਚ ਜਿਲ੍ਹਾ ਹਸਪਤਾਲ਼ ਨਵਾਂ ਸ਼ਹਿਰ ਦੇ ਫ਼ਲੂ ਕੌਰਨੇਰ , ਗੜ੍ਹਸ਼ੰਕਰ ਰੋਡ ਪੁਲਿਸ ਨਾਕਾ ਤਹਿਸੀਲ ਕੰਪਲੈਕਸ , ਬੱਸ ਸਟੈਂਡ ਨਵਾਂ ਸ਼ਹਿਰ ਵਿਖੇ ਕੋਵਿਡ 19 ਤਹਿਤ 247 ਸੈਂਪਲ ਲਏ ਗਏ ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰਸੇਮ ਲਾਲ ਬੀ ਈ ਈ ਨੇ ਦੱਸਿਆ ਕਿ ਉਪਰੋਕਤ ਥਾਵਾਂ ਤੇ ਕੋਵਿਡ 19 ਦੇ ਲੱਛਣਾਂ ਦੇ ਮਰੀਜਾ ਨੂੰ ਸਿਹਤ ਸੰਬੰਧੀ ਜਾਣਕਾਰੀ ਦਿੱਤੀ ਗਈ ਅਤੇ ਜਿਲ੍ਹਾ ਹਸਪਤਾਲ਼ ਨਵਾਂ ਸ਼ਹਿਰ ਦੀ ਟੀਮ ਵੱਲੋਂ ਸੈਂਪਲ ਲਏ ਗਏ।
ਉਨ੍ਹਾਂ ਦੱਸਿਆ ਕਿ ਜੇੇ ਇਸ ਮੌਕੇ ਆਏ ਹੋਏ ਮਰੀਜਾ ਨੂੰ ਮੁਹ ਢੱਕ ਕੇ ਰੱਖਣ ਹੱਥ ਵਾਰ ਵਾਰ ਧੋਣ, ਸਰੀਰਕ ਦੂਰੀ ਬਣਾਈ ਰੱਖਣ ਸਬੰਧੀ ਜਾਣਕਾਰੀ ਦਿੱਤੀ ਗਈ ਇਸ ਦੇ ਨਾਲ ਹੀ ਉਨਾ ਨੂੰ ਸਿਹਤ ਵਿਭਾਗ ਅਤੇ ,ਪ੍ਰਸਾਸਨ ਨੂੰ ਸਹਿਜੋਗ ਦੇਣ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਸੈਂਪਲ ਦੇਣ ਵਾਲਿਆ ਨੂੰ ਅਪਣਾ ਸਹੀ ਮੋਬਾਈਲ ਨੰਬਰ, ਐਡਰੈੱਸ ਦੇਣ ਅਤੇ ਰਿਪੋਰਟ ਆਉਣ ਤੇ ਦਿੱਤਾ ਹੋਇਆ ਫੋਨ ਜਰੂਰ ਅਟੈਂਡ ਕਰਨ ਤਾਜੋ ਉਨ੍ਹਾਂ ਨੂੰ ਵਧੀਆ ਸਿਹਤ ਸੇਵਾਵਾਂ ਦਿੱਤੀਆਂ ਜਾਣ ਅਤੇ ਆਪਣੇ ਨਵਾਂ ਸ਼ਹਿਰ ਨੂੰ ਕੋਵਿਡ ਮੁਕਤ ਕੀਤਾ ਜਾ ਸਕੇ।
ਇਸ ਮੌਕੇ ਡਾਕਟਰ ਅਮਰਜੋਤ ਸਿੰਘ, ਡਾਕਟਰ ਸੁਭ ਕਾਮਨਾ, ਅਸ਼ੋਕ ਕੁਮਾਰ ਐਮ ਐਲ T,ਜੀਵਨ ਲਤਾ, ,, ਮੋਨਿਕਾ,ਮਨਪ੍ਰੀਤ ਕੌਰ ਸੀ ਐਚ ਓ, , , ਚਮਨ ਲਾਲ ਸੋਨੀਆ ਏ ਐਨ ਐਮ,, ਹਰਜਿੰਦਰ ਸਿੰਘ, ਰਣਧੀਰ ਸਿੰਘ, ਰਾਜ ਕੁਮਾਰ, ਰਵੀਸ਼ ਕੁਮਾਰ ਫਾਰਮੈਸੀ ਆਫਿਸਰ , ਅਸ਼ੋਕ ਕੁਮਾਰ,, ਸਤਨਾਮ,, ਮਨਜੀਤ ਕੌਰ , ਮਨਪ੍ਰੀਤ ਕੌਰ ਸਟਾਫ,ਮਨੀਸ਼ ਕੁਮਾਰ, ਸਤਨਾਮ ,ਸਤੀਸ਼ ਕੁਮਾਰ, ਰਾਜੇਸ਼ ਕੁਮਾਰ ਕਮਲਦੀਪ ਸਿੰਘ ਵਲੋਂ ਅਤੇ ਪੀ ਸੀ ਆਰ ਏ ਐੱਸ ਆਈ ਰਾਮ ਕਿਸ਼ਨ, ਹੈਡ ਕਾਂਸਟੇਬਲ ਸੁਨੀਲ ਦੱਤ ਜੀ ਵਲੋਂ ਸੰਪੂਰਨ ਸਹਿਜੋਗ ਦਿਤਾ ਗਿਆ।