ਆਪ ਦਾ ਡਾਕਟਰ ' ਮੁਹਿੰਮ ਦਾ ਅਗਾਜ਼ ਜ਼ਿਲ੍ਹਾ ਸੈਕਟਰੀ ਮਨੋਹਰ ਲਾਲ ਤੇ ਸੂਬਾ ਜਨਰਲ ਸੈਕਟਰੀ ਟ੍ਰੇਡ ਵਿੰਗ ਸ਼ਿਵ ਕੌੜਾ ਨੇ ਕੀਤਾ
ਨਵਾਂਸ਼ਹਿਰ 27 ਮਈ 2021 - ਆਮ ਆਦਮੀ ਪਾਰਟੀ ਵੱਲੋਂ ਕਰੋਨਾ ਕਾਲ ਦੌਰਾਨ ਲੋਕਾਂ ਨੂੰ ਡਾਕਟਰੀ ਸਹਾਇਤਾ ਦੇਣ ਲਈ ਜਿਲ੍ਹਾ ਨਵਾਂਸ਼ਹਿਰ ਵਿੱਚ ਆਪ ਦਾ ਡਾਕਟਰ ' ਮੁਹਿੰਮ ਦਾ ਅਗਾਜ਼ ਜਿਲਾ ਸੈਕਟਰੀ ਮਨੋਹਰ ਲਾਲ ਤੇ ਸੂਬਾ ਜਨਰਲ ਸੈਕਟਰੀ ਟ੍ਰੇਡ ਵਿੰਗ ਸ਼ਿਵ ਕੌੜਾ ਨੇ ਕੀਤਾ । ਇਸ ਮੁਹਿੰਮ ਤਹਿਤ ਉਨ੍ਹਾਂ ਵਲੋਂ ਇਕ ਹੈਲਪਲਾਈਨ ਨੰਬਰ 7827275743 ਜਾਰੀ ਕੀਤਾ ਗਿਆ ਜਿਸ ਤੇ ਸੰਪਰਕ ਕਰਕੇ ਕੋਈ ਵੀ ਵਿਅਕਤੀ ਕਰੋਨਾ ਵਾਇਰਸ ਤੋਂ ਬਚਾਅ ' ਤੇ ਇਲਾਜ ਸਬੰਧੀ ਜਾਣਕਾਰੀ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਪ੍ਰਾਪਤ ਕਰ ਸਕਦਾ ਹੈ ।
ਇਸ ਮੌਕੇ ਸ਼ਿਵ ਕੌੜਾ ਨੇ ਦੱਸਿਆ ਕਿ ਲੋਕ ਆਪ ਦੇ ਮੈਡੀਕਲ ਵਿੰਗ ਵੱਲੋਂ ਜਾਰੀ ਸਹਾਇਤਾ ਨੰਬਰ ' ਤੇ ਕਾਲ ਕਰਕੇ ਡਾਕਟਰਾਂ ਕੋਲੋ ਕਰੋਨਾ ਮਹਾਮਾਰੀ ਤੇ ਬਲੈਕ ਫੰਗਸ ਤੋਂ ਬਚਾਅ ਤੇ ਇਲਾਜ ਸਬੰਧੀ ਕੋਈ ਵੀ ਜਾਣਕਾਰੀ ਅਤੇ ਮੱਦਦ ਲੈ ਸਕਦੇ ਹਨ । ਸ਼ਿਵ ਕੌੜਾ ਨੇ ਆਖਿਆ ਕਿ ਪੰਜਾਬ ਤੇ ਕੇਦਰ ਸਰਕਾਰ ਕਰੋਨਾ ਬਿਮਾਰੀ ਦੇ ਖਿਲਾਫ ਵੈਕਸੀਨ ਨੂੰ ਲੈ ਕੇ ਗੰਭੀਰ ਨਹੀ ਹੈ , ਕਿਉਂਕਿ ਸੂਬੇ ' ਚ ਵੈਕਸੀਨ ਦੀ ਕਾਫ਼ੀ ਘਾਟ ਹੈ ਇਸ ਦਾ ਖਮਿਆਜਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ ।
ਉਹਨਾਂ ਕਿਹਾ ਕਿ ਕਾਂਗਰਸੀ ਨੇਤਾਵਾਂ ਨੂੰ ਲੋਕਾਂ ਦੀ ਕੋਈ ਫਿਕਰ ਨਹੀਂ ਹੈ ਤੇ ਆਪਣੀ ਲੜਾਈ ਵਿੱਚ ਹੀ ਉਹ ਮਸ਼ਰੂਫ ਹਨ । ਇਸ ਮੌਕੇ ਬਲਵੀਰ ਕਰਨਾਣਾ ਪ੍ਰਧਾਨ ਜਿਲ੍ਹਾ ਐਸਸੀ ਵਿੰਗ , ਰਣਵੀਰ ਰਾਣਾ ਪ੍ਰਧਾਨ ਜਿਲ੍ਹਾ ਟ੍ਰੇਡ ਵਿੰਗ , ਰਾਜ ਕੁਮਾਰ ਮਾਹਲ ਖੁਰਦ ਉੱਪ ਪ੍ਰਧਾਨ ਜਿਲ੍ਹਾ ਕਿਸਾਨ ਵਿੰਗ , ਸਤਨਾਮ ਸਿੰਘ ਭਿੱਕਾ ਬਲਾਕ ਇੰਚਾਰਜ ਤੇ ਚਰਨਜੀਤ ਸਿੰਘ ਸੈਣੀ ਆਦਿ ਹਾਜਰ ਸਨ