ਰੂਪਨਗਰ ਨਗਰ ਕੌਂਸਲ ਦੇ ਪ੍ਰਧਾਨ ਅਤੇ ਕੌਂਸਲਰਾਂ ਵੱਲੋਂ ਮੈਡੀਕਲ ਸਟਾਫ ਨੂੰ ਕੀਤਾ ਗਿਆ ਸਨਮਾਨਤ
ਹਰੀਸ਼ ਕਾਲੜਾ
ਰੂਪਨਗਰ 29 ਮਈ 2021: ਸਥਾਨਿਕ ਨਗਰ ਕੌਂਸਲ ਵੱਲੋਂ ਸਿਵਲ ਹਸਪਤਾਲ ਰੂਪਨਗਰ ਦੇ ਐਸ ਐਮ ਓ ਤਰਸੇਮ ਸਿੰਘ ਅਤੇ ਉਨ੍ਹਾਂ ਸਟਾਫ ਦੀ ਟੀਮ ਅਤੇ ਡਾਕਟਰਾਂ ਨੂੰ ਕਰੋਨਾ ਮਹਾਂਮਾਰੀ ਦੇ ਵਿੱਚ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਅਤੇ ਕੋਰੋਨਾ ਪੀੜਤ ਮਰੀਜ਼ਾਂ ਦੀ ਦੇਖਭਾਲ ਕਰਨ ਦੇ ਲਈ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਡਾ ਤਰਸੇਮ ਲਾਲ ਐਸ.ਐਮ.ਓ ਸਿਵਲ ਹਸਪਤਾਲ ਰੂਪਨਗਰ, ਡਾ ਰਾਜੀਵ ਅਗਰਵਾਲ ਮੈਡੀਕਲ ਸਪੈਸ਼ਲਿਸਟ ਕੋਵਿੰਡ ਵਾਰਡ ਇੰਚਾਰਜ ,ਡਾ ਆਰਤੀ ਵਰਮਾ ,ਡਾ ਨੀਰਜ , ਡਾ ਲਵਲੀਨ, ਨੂੰ ਕੋਰੋਨਾ ਵਾਰੀਅਰਸ ਤੇ ਫਰੰਟਲਾਈਨ ਯੋਧਿਆਂ ਦੇ ਵਜੋਂ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਸਿਵਲ ਹਸਪਤਾਲ ਦੇ ਐੱਸ.ਐੱਮ.ਓ ਡਾ ਤਰਸੇਮ ਸਿੰਘ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅੱਜ ਰੂਪਨਗਰ ਨਗਰ ਕੌਂਸਲ ਦੇ ਪ੍ਰਧਾਨ ਅਤੇ ਉਨ੍ਹਾਂ ਦੇ ਕੌਂਸਲਰਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਇਸ ਨਾਲ ਸਾਰੇ ਹੀ ਕੋਰੋਨਾ ਵਾਰੀਅਰਜ਼ ਫਰੰਟਲਾਈਨ ਯੋਧਿਆਂ ਦਾ ਮਨੋਬਲ ਵਧੇਗਾ ਅਤੇ ਉਹ ਆਪਣਾ ਕੰਮ ਹੋਰ ਵੀ ਮਿਹਨਤ ਅਤੇ ਲਗਨ ਨਾਲ ਕਰਨਗੇ ਇਸ ਮੌਕੇ ਰੂਪਨਗਰ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ਨੇ ਕਿਹਾ ਕਿ ਰੂਪਨਗਰ ਵਿਚ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਆਪਣੀ ਵਧੀਆ ਭੂਮਿਕਾ ਕੋਰੋਨਾ ਮਹਾਂਮਾਰੀ ਦੌਰਾਨ ਨਿਭਾਈ ਗਈ ਅਤੇ ਉਨ੍ਹਾਂ ਬਿਨਾਂ ਕਿਸੇ ਡਰ ਤੋਂ ਕੋਰੋਨਾ ਪੀਡ਼ਤ ਮਰੀਜ਼ਾਂ ਦੀ ਹਰ ਸੰਭਵ ਮਦਦ ਅਤੇ ਦੇਖਭਾਲ ਕੀਤੀ।
ਇਸ ਮੌਕੇ ਹਾਜ਼ਰ ਕੌਂਸਲਰਾਂ ਨੇ ਵੀ ਸਿਵਲ ਹਸਪਤਾਲ ਡਾਕਟਰਾਂ ਅਤੇ ਸਟਾਫ ਹਸਪਤਾਲ ਦੇ ਕਰਮਚਾਰੀਆਂ ਦਾ ਕੋਰੋਨਾ ਦੀ ਇਸ ਜੰਗ ਵਿੱਚ ਅੱਗੇ ਹੋ ਕੇ ਲੜਾਈ ਲੜਨ ਅਤੇ ਕਰੋਨਾ ਮਰੀਜ਼ਾਂ ਦੀ ਦੇਖਭਾਲ ਕਰਨ ਦੇ ਲਈ ਧੰਨਵਾਦ ਕੀਤਾ ।ਉਨ੍ਹਾਂ ਕਿਹਾ ਕਿ ਸਾਡੇ ਰੂਪਨਗਰ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਇਸ ਮੌਕੇ ਰੂਪਨਗਰ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ,ਨਗਰ ਕੌਂਸਲ ਦੇ ਐਮ.ਸੀ ਅਮਰਜੀਤ ਸਿੰਘ ਜੌਲੀ , ਪਰਮਿੰਦਰ ਪਿੰਕਾ , ਭਰਤ ਕੁਮਾਰ , ਐਮ.ਸੀ ਨੀਰੂ ਗੁਪਤਾ ,ਅੇੈਮ.ਸੀ ਜਸਵਿੰਦਰ ਕੋਰ, ਪਰਮਜੀਤ ਸਿੰਘ ,ਨਗਰ ਕੌਂਸਲ ਦੇ ਐਮ.ਸੀ ਮੋਹਿਤ ਸ਼ਰਮਾ ਹਾਜ਼ਰ ਸਨ ।