ਲੁਧਿਆਣਾ: ਮੁੜ ਤੋਂ ਪ੍ਰਾਈਵੇਟ ਹਸਪਤਾਲ ਵਿੱਚ ਸ਼ੁਰੂ ਕੀਤਾ ਗਿਆ ਕੋਰੋਨਾ ਟੀਕਾਕਰਨ
ਸੰਜੀਵ ਸੂਦ
- ਮੁੜ ਤੋਂ ਪ੍ਰਾਈਵੇਟ ਹਸਪਤਾਲ ਵਿੱਚ ਸ਼ੁਰੂ ਕੀਤਾ ਗਿਆ ਕਰੋਨਾ ਵਾਇਰਸ ਦਾ ਟੀਕਾਕਰਨ
- ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ ਟੀਚਾ ਹੈ ਕਿ 15 ਜੂਨ ਤੱਕ ਲੁਧਿਆਣੇ ਦੇ ਹਰੇਕ ਵਿਅਕਤੀ ਨੂੰ ਲੱਗੇ ਕਰੋਨਾ ਵਾਇਰਸ ਦਾ ਟੀਕਾਕਰਨ
- ਡਿਪਟੀ ਕਮਿਸ਼ਨਰ ਲੁਧਿਆਣਾ ਨੇ ਕਿਹਾ ਕਿ ਹਰ ਵਿਅਕਤੀ ਨੂੰ ਉਠਾਉਣਾ ਚਾਹੀਦਾ ਹੈ
ਲੁਧਿਆਣਾ, 22 ਮਈ 2021 - ਲੁਧਿਆਣਾ ਵਿਚ ਕਰੋਨਾਵਾਇਰਸ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦੇ ਕੀਤਾ ਜਾ ਰਿਹਾ ਹੈ ਕਰੋਨਾ ਵਾਇਰਸ ਦਾ ਟੀਕਾਕਰਨ , ਜਿਸ ਦੇ ਚਲਦਿਆਂ ਅੱਜ ਪੈਚਵਰਕ ਫਿਰ ਤੋਂ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲਾਂ ਵਿਚ ਟੀਕਾਕਰਣ ਸ਼ੁਰੂ ਕੀਤਾ ਗਿਆ। ਕੋਈ ਸਮਾਂ ਪਹਿਲਾਂ ਟੀਕਿਆਂ ਦੇ ਸਟਾਕ ਵਿਚ ਕਮੀ ਦੇ ਚਲਦਿਆਂ ਪ੍ਰਾਈਵੇਟ ਹਸਪਤਾਲਾਂ ਵਿੱਚ ਟੀਕਾਕਰਣ ਬੰਦ ਕਰ ਦਿੱਤਾ ਗਿਆ ਸੀ।
ਪਰ ਹੁਣ ਫਿਰ ਤੋਂ ਪ੍ਰਾਈਵੇਟ ਹਸਪਤਾਲਾਂ ਵਿੱਚ ਟੀਕਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਚਲਦਿਆਂ ਹੀ ਅੱਜ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਓਸਵਾਲ ਹਸਪਤਾਲ ਦਾ ਦੌਰਾ ਕੀਤਾ ਗਿਆ ਇੱਥੇ ਮੁੜ ਤੋਂ ਟੀਕਾਕਾਰਨ ਸ਼ੁਰੂ ਕੀਤਾ ਗਿਆ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਮੁੜ ਤੋਂ ਪ੍ਰਾਈਵੇਟ ਹਸਪਤਾਲਾਂ ਵਿੱਚ ਟੀਕਾਕਰਣ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਲੋਕ ਇਸ ਸੇਵਾ ਦਾ ਫਾਇਦਾ ਉਠਾ ਸਕਦੇ ਹਨ। ਉਹਨਾਂ ਨੇ ਕਿਹਾ ਕਿ ਪ੍ਰਸਾਸਨ ਦਾ ਮਕਸਦ ਹੈ ਕਿ 15 ਜੂਨ ਤੱਕ ਲੁਧਿਆਣੇ ਦੇ ਹਰ ਵਾਸੀ ਨੂੰ ਟੀਕਾਕਰਨ ਹੋ ਜਾਵੇ ਅਤੇ ਉਹਨਾਂ ਨੇ ਲੁਧਿਆਣਾ ਵਾਸੀਆਂ ਨੂੰ ਪ੍ਰਸ਼ਾਸਨ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ ।
ਉਥੇ ਹੀ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਕਿਹਾ ਕਿ ਲੁਧਿਆਣਾ ਦੇ ਸਾਰੇ ਪ੍ਰਾਈਵੇਟ ਹਸਪਤਾਲਾਂ ਵਿਚ ਜਲਦੀ ਹੀ ਮੁੜ ਤੋਂ ਜਲਦ ਹੀ ਟੀਕਾਕਰਨ ਸ਼ੁਰੂ ਕੀਤਾ ਜਾਵੇਗਾ । ਅਤੇ ਉਹਨਾਂ ਨੇ ਲੁਧਿਆਣਾ ਵਾਸੀਆਂ ਨੂੰ ਜਲਦ ਹੀ ਟੀਕਾਕਰਣ ਕਰਵਾਉਣ ਦੀ ਅਪੀਲ ਵੀ ਕੀਤੀ । ਤਾਂ ਜੋ ਲੁਧਿਆਣੇ ਵਿਚ ਤੀਸਰੀ ਲਹਿਰ ਦੀ ਸ਼ੁਰੂਆਤ ਨਾ ਹੋਵੇ । ਅਤੇ ਉਹਨਾਂ ਨੇ ਵੀ ਟੀਕੇ ਦੀ ਕੀਮਤ ਨੂੰ ਲੈ ਕੇ ਵੀ ਕਿਹਾ ਕਿ ਟੀਕੇ ਦੀ ਕੀਮਤ ਹਰ ਹਸਪਤਾਲ ਵੱਲੋਂ ਅਲੱਗ ਰੱਖੀ ਗਈ ਹੈ । ਅਤੇ ਜੇਕਰ ਕੋਈ ਵਿਅਕਤੀ ਹਸਪਤਾਲ ਵਿਚ ਦਾਖਲ ਹੁੰਦਾ ਹੈ ਤਾਂ ਉਸ ਦੇ ਖਰਚੇ ਦੇ ਸਾਹਮਣੇ ਟੀਕਾਕਰਨ ਦੀ ਕੀਮਤ ਕੁਝ ਵੀ ਨਹੀਂ ਹੈ ।