ਹੁਸ਼ਿਆਰਪੁਰ: ਬੈਂਕਿੰਗ ਅਤੇ ਵਿੱਤੀ ਸੈਕਟਰ ’ਚ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਬੇਹਤਰ ਮੌਕੇ ਕਰਵਾਏ ਜਾਣਗੇ ਉਪਲਬਧ : ਡੀ ਸੀ
- ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੀਆਂ ਪ੍ਰਮੁੱਖ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦੇ ਕਲਸਟਰ ਹੈਡ ਅਤੇ ਬ੍ਰਾਂਚ ਮੈਨੇਜਰਾਂ ਨਾਲ ਕੀਤੀ ਮੀਟਿੰਗ
- ਕਿਹਾ, ਜ਼ਿਲ੍ਹੇ ਦੇ ਨੌਜਵਾਨ ਅਗਲੇ ਮਹੀਨੇ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਇਸ ਖੇਤਰ ’ਚ ਰੋਜ਼ਗਾਰ ਦਿਵਾਉਣ ’ਤੇ ਕੀਤਾ ਜਾਵੇਗਾ ਕੇਂਦਰਿਤ
ਹੁਸ਼ਿਆਰਪੁਰ, 28 ਮਈ 2021 - ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਨੌਜਵਾਨਾਂ ਨੂੰ ਜ਼ਿਲ੍ਹੇ ਦੇ ਵੱਡੇ ਬੈਂਕਾਂ ਅਤੇ ਵਿੱਤੀ ਖੇਤਰ ਵਿੱਚ ਕੰਮ ਕਰਨ ਵਾਲੇ ਸੰਸਥਾਨਾਂ ਵਿੱਚ ਰੋਜ਼ਗਾਰ ਦੇ ਬੇਹਤਰ ਮੌਕੇ ਉਪਲਬਧ ਕਰਵਾਏ ਜਾਣਗੇ, ਤਾਂ ਜੋ ਬੈਂਕਾਂ ਵਿੱਚ ਪਈਆਂ ਖਾਲੀ ਆਸਾਮੀਆਂ ’ਤੇ ਯੋਗ ਨੌਜਵਾਨ ਆਪਣਾ ਕੈਰੀਅਰ ਬਣਾ ਸਕਣ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪ੍ਰਾਈਵੇਟ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਦੇ ਕਲਸਟਰ ਪ੍ਰਮੁੱਖੀਆਂ ਅਤੇ ਬਰਾਂਚ ਮੈਨੇਜਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਗੁਰਮੇਲ ਸਿੰਘ, ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ ਅਤੇ ਕੈਰੀਅਰ ਕਾਂਊਂਸਲਰ ਅਦਿੱਤਿਆ ਰਾਣਾ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਬੈਂਕਾਂ ਦੇ ਪ੍ਰਤੀਨਿਧੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਮੀਟਿੰਗ ਦਾ ਉਦੇਸ਼ ਬੈਂਕਿੰਗ ਖੇਤਰ ਵਿੱਚ ਜ਼ਿਲ੍ਹੇ ਦੇ ਚੰਗੀ ਯੋਗਤਾ ਰੱਖਣ ਵਾਲੇ ਅਤੇ ਫਰੈਸ਼ ਪਾਸ ਆਊਟ ਨੌਜਵਾਨਾਂ ਨੂੰ 100 ਤੋਂ ਵੱਧ ਨੌਕਰੀਆਂ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਬੈਂਕਾਂ ਵਿੱਚ ਰੋਜ਼ਗਾਰ ਦੀ ਕਾਫੀ ਸੰਭਾਵਨਾਵਾਂ ਹਨ ਅਤੇ ਇਸੇ ਦੇ ਮੱਦੇਨਜ਼ਰ ਅਗਲੇ ਮਹੀਨੇ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਪ੍ਰਮੁੱਖ ਪ੍ਰਾਈਵੇਟ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਵਿੱਚ ਰੋਜ਼ਗਾਰ ਦਿਵਾਉਣ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।
ਅਪਨੀਤ ਰਿਆਤ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਦੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋੜਵੰਦ ਰੋਜ਼ਗਾਰ ਦੇ ਬੇਹਤਰ ਮੌਕੇ ਮੁਹੱਈਆ ਕਰਵਾਏ ਜਾ ਰਹੇ ਹ। ਇਸੇ ਤਹਿਤ ਡੀ.ਬੀ.ਈ.ਈ ਆਨਲਾਈਨ ਨਾਮ ਤੋਂ ਮੋਬਾਇਲ ਐਪ ਵੀ ਸ਼ੁਰੂ ਕੀਤੀ ਗਈ ਹੈ ਜੋ ਕਿ ਕੋਵਿਡ ਦੌਰਾਨ ਨੌਜਵਾਨਾਂ ਦੇ ਲਈ ਕਾਫੀ ਸਹਾਈ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੋਜ਼ਗਾਰ ਬਿਊਰੋ ਸੋਸਾਇਟੀ ਦੇ ਹਰ ਵਰਗ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਲਈ ਸਖ਼ਤ ਮਿਹਨਤ ਕਰ ਰਿਹਾ ਹੈ ਅਤੇ ਪੂਰਾ ਯਤਨ ਕੀਤਾ ਜਾ ਰਿਹਾ ਹੈ ਕਿ ਹਰ ਯੋਗ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇ।
ਇਸ ਮੌਕੇ ’ਤੇ ਐਚ.ਡੀ.ਐਫ.ਸੀ , ਆਈ.ਸੀ.ਆਈ.ਸੀ.ਆਈ ਬੈਂਕ, ਐਕਸਿਸ ਬੈਂਕ, ਐਸ.ਬੀ.ਆਈ, ਪੀ.ਐਨ.ਬੀ, ਬਜਾਜ ਅਲਾਈਂਸ ਬੀਮਾ, ਸਟਾਰ ਹੈਲਥ, ਚਵਾਈਸ ਬੀਮਾ, ਪੀ.ਐਨ.ਬੀ ਮੈਟਲਾਈਫ, ਮੈਕਸ ਲਾਈਫ ਇੰਸ਼ੋਰੈਂਸ ਤੋਂਦੇ ਕਲਸਟਰ ਹੈਡ ਅਤੇ ਬਰਾਂਚ ਪ੍ਰਮੁੱਖੀ ਮੌਜੂਦ ਸਨ।