ਫਿਰੋਜ਼ਪੁਰ: ਕੈਂਪ ਲਾ ਕੇ ਸਲਮ ਏਰੀਏ ਦੇ ਲੋਕਾਂ ਨੂੰ ਜਲਦੀ ਵੈਕਸੀਨ ਲਾਵਾਂਗੇ - ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ
ਗੌਰਵ ਮਾਣਿਕ
ਫਿਰੋਜ਼ਪੁਰ 27 ਮਈ 2021-- ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ. ਏ. ਐੱਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕਿਸ਼ੋਰ ਕੁਮਾਰ ਜੀਆਂ ਦੀ ਰਹਿਨੁਮਾਈ ਹੇਠ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਿਰੋਜ਼ਪੁਰ ਅਤੇ ਰਾਜਦੀਪ ਕੌਰ ਏ. ਡੀ. ਸੀ. ਫਿਰੋਜ਼ਪੁਰ ਵੱਲੋਂ ਸਰਬੱਤ ਦਾ ਭਲਾ ਸਮਾਜ ਸੇਵੀ ਸੰਸ਼ਥਾਂ ਦੇ ਪ੍ਰਧਾਨ ਸ਼ੈਲੀ ਕੰਬੋਜ਼ ਦੇ ਸਹਿਯੋਗ ਨਾਲ ਐੱਚ. ਐੱਮ. ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਸ਼ਹਿਰ ਵਿਖੇ ਅਪਾਹਜ ਬੱਚਿਆਂ ਲਈ ਕੋਵਿਚ ਵੇਕਸੀਨੇਸ਼ਨ ਕੈਂਪ ਲਗਾਇਆ ਗਿਆ ।
ਇਸ ਕੈਂਪ ਵਿੱਚ ਲਗਭਗ 100 ਵਿਅਕਤੀਆਂ ਨੇ ਭਾਗ ਲਿਆ ਅਤੇ ਵੈਕਸੀਨੇਸ਼ਨ ਲਗਵਾਈ । ਇਸ ਮੌਕੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਅਤੇ ਰਾਜਦੀਪ ਕੌਰ ਏ.ਡੀ. ਸੀ. ਫਿਰੋਜ਼ਪੁਰ ਵੱਲੋਂ ਸਾਰੀ ਟੀਮ ਅਤੇ ਸਰਬੱਤ ਦਾ ਭਲਾ ਸਮਾਜ ਸੇਵੀ ਸੰਸਥਾ ਦਾ ਅਤੇ ਸਕੂਲ ਦੇ ਪ੍ਰਿੰਸੀਪਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਆਪਣੇ ਸੰਬੋਧਨ ਵਿੱਚ ਬੋਲਦਿਆਂ ਦੱਸਿਆ ਕਿ ਪੰਜਾਬ ਰਾਜ ਕਨੂੰਨੀ ਸੇਵਾਵਾਂ ਅਥਾਰਟੀ ਐੱਸ. ਏ. ਐੱਸ. ਨਗਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਦੇ ਸਾਰੇ ਸਲੱਮ ਏਰੀਏ ਦੇ ਲੋਕਾਂ ਨੂੰ ਵੇਕਸੀਨ ਲਗਵਾਉਣ ਦੇ ਆਦੇਸ਼ ਹੋਏ ਹਨ । ਅਸੀਂ ਏ. ਡੀ. ਸੀ. ਫਿਰੋਜ਼ਪੁਰ ਦੇ ਰਾਹੀਂ ਅੱਗੇ ਵੀ ਅਜਿਹੇ ਕੈਂਪਾਂ ਦਾ ਆਯੋਜਨ ਕਰਕੇ ਸਲਮ ਏਰੀਏ ਦੇ ਲੋਕਾਂ ਨੂੰ ਜਲਦੀ ਵੇਕਸੀਨ ਲਗਵਾਵਾਂਗੇ ।