ਕੋਰੋਨਾ ਪੱਖੋਂ ਨਾਜ਼ੁਕ ਹੋਏ ਮੁਕਤਸਰ ਜ਼ਿਲ੍ਹੇ ਦੇ ਹਾਲਾਤ, ਪੜ੍ਹੋ ਪੂਰੀ ਖ਼ਬਰ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 5 ਮਈ 2021-ਜ਼ਿਲੇ ਅੰਦਰ ਅੱਜ ਫਿਰ ਕੋਰੋਨਾ ਕਰਕੇ 9 ਹੋਰ ਮੌਤਾਂ ਹੋ ਗਈਆਂ ਹਨ, ਜਦੋਂਕਿ ਦੂਜੇ ਪਾਸੇ 268 ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਵੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ। ਵਿਭਾਗ ਦੀ ਰਿਪੋਰਟ ਅਨੁਸਾਰ ਅੱਜ ਸ੍ਰੀ ਮੁਕਤਸਰ ਸਾਹਿਬ ਤੋਂ 39, ਮਲੋਟ ਤੋਂ 89, ਗਿੱਦੜਬਾਹਾ ਤੋਂ 17, ਕੋਲਿਆਂਵਾਲੀ ਤੋਂ 1, ਅਬੁਲ ਖ਼ੁਰਾਣਾ ਤੋਂ 2, ਸਾਉਂਕੇ ਤੋਂ 1, ਦਾਨੇਵਾਲਾ ਤੋਂ 1, ਭੂੰਦੜ ਤੋਂ 2, ਖੇਮਾਖੇੜਾ ਤੋਂ 2, ਰੱਤਾਖੇੜਾ ਤੋਂ 2, ਬਲੋਚਕੇਰਾ ਤੋਂ 4, ਕੋਟਲੀ ਅਬਲੂ ਤੋਂ 1, ਭੀਟੀਵਾਲਾ ਤੋਂ 2, ਕੋਟਭਾਈ ਤੋਂ 3, ਬੁੱਟਰ ਸ਼ਰੀਂਹ ਤੋਂ 2, ਪਿਉਰੀ ਤੋਂ 2, ਲੱਖੇਵਾਲੀ ਤੋਂ 1, ਸ਼ੇਰਗੜ ਤੋਂ 3, ਮਾਹਣੀਖੇੜਾ ਤੋਂ 2, ਝੋਰੜ ਤੋਂ 1, ਬਰਕੰਦੀ ਤੋਂ 1, ਮਿੱਡਾ ਤੋਂ 1, ਰਾਮਨਗਰ ਤੋਂ 1, ਔਲਖ ਤੋਂ 1, ਪਿੰਡ ਮਲੋਟ ਤੋਂ 2, ਗੁਰੂਸਰ ਤੋਂ 1, ਦਿਓਣ ਖੇੜਾ ਤੋਂ 1, ਸਿੰਘੇਵਾਲਾ ਤੋਂ 1, ਬਣਵਾਲਾ ਤੋਂ 2, ਖੁੱਡੀਆਂ ਮਹਾਂ ਸਿੰਘ ਤੋਂ 3, ਭੁੱਲਰਵਾਲਾ ਤੋਂ 1, ਜੰਡੋਕੇ ਤੋਂ 1, ਕਿੱਲਿਆਂਵਾਲੀ ਤੋਂ 3, ਕਿੰਗਰਾ ਤੋਂ 2, ਵਾੜਾ ਕਿਸ਼ਨਪੁਰਾ ਤੋਂ 1, ਆਸਾ ਬੁੱਟਰ ਤੋਂ 1, ਸੂਰੇਵਾਲਾ ਤੋਂ 3, ਥੇਹੜੀ ਤੋਂ 1, ਖਿੜਕੀਆਂ ਵਾਲਾ ਤੋਂ 2, ਭੁੱਲਰ ਤੋਂ 2, ਕਾਉਣੀ ਤੋਂ 1, ਬੁਰਜ਼ਲ ਸਿੱਧਵਾਂ ਤੋਂ 2, ਦਾਨੇਵਾਲਾ ਤੋਂ 2, ਭਾਈਕਾ ਕੇਰਾ ਤੋਂ 1, ਰੱਥੜੀਆਂ ਤੋਂ 1, ਬੋਦੀਵਾਲਾ ਤੋਂ 2, ਆਲਮਵਾਲਾ ਤੋਂ 1, ਖੁੰਨਣ ਕਲਾਂ ਤੋਂ 1, ਸਰਾਵਾਂ ਬੋਦਲਾਂ ਤੋਂ 1, ਅਸਪਾਲ ਤੋਂ 1, ਕੁਰਾਈਵਾਲਾ ਤੋਂ 2, ਭੁਲੇਰੀਆਂ ਤੋਂ 1, ਪੱਕੀ ਟਿੱਬੀ ਤੋਂ 1, ਭਗਵਾਨਪੁਰਾ ਤੋਂ 9, ਕੰਦੂਖੇੜਾ ਤੋਂ 1, ਲੰਬੀ ਤੋਂ 1, ਮਾਹੂਆਣਾ ਤੋਂ 1, ਸਿੱਖਵਾਲਾ ਤੋਂ 1, ਲੁੰਡੇਵਾਲਾ ਤੋਂ 1, ਭਾਰੂ ਤੋਂ 2, ਥਰਾਜਵਾਲਾ ਤੋਂ 1, ਬੁੱਟਰ ਬਖੂਆ ਤੋਂ 1, ਦੂਹੇਵਾਲਾ ਤੋਂ 1, ਬੂੜਾ ਗੁੱਜਰਲ ਤੋਂ 1, ਕੋਟਲੀ ਅਬਲੂ ਤੋਂ 1, ਥਾਂਦੇਵਾਲਾ ਤੋਂ 2, ਉਦੇਕਰਨ ਤੋਂ 1, ਰੁਪਾਣਾ ਤੋਂ 4, ਮਾਂਗਟਕੇਰ ਤੋਂ 1, ਗੁਲਾਬੇਵਾਲਾ ਤੋਂ 1, ਦੋਦਾ ਤੋਂ 1, ਚੱਕ ਬੀੜ ਸਰਕਾਰ ਤੋਂ 1, ਬਰੀਵਾਲਾ ਤੋਂ 1, ਚੱਕ ਸ਼ੇਰੇਵਾਲਾ ਤੋਂ 3, ਚੱਕ ਤਾਮਕੋਟ ਤੋਂ 1, ਨੰਦਗੜ ਤੋਂ 2, ਚਿੱਬੜਾਂਵਾਲੀ ਤੋਂ 1, ਚੱਕ ਮਹਾਂਬੱਧਰ ਤੋਂ 1, ਲੱਖੇਵਾਲੀ ਤੋਂ 1, ਲੱਕੜਵਾਲਾ ਤੋਂ 1 ਕੇਸ ਮਿਲਿਆ ਹੈ। ਇਸ ਤੋਂ ਇਲਾਵਾ ਅੱਜ 299 ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ। ਅੱਜ 858 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 4277 ਸੈਂਪਲ ਬਕਾਇਆ ਹਨ। ਅੱਜ ਜ਼ਿਲੇ ਭਰ ਅੰਦਰੋਂ 2223 ਨਵੇਂ ਸੈਂਪਲ ਵੀ ਇਕੱਤਰ ਕੀਤੇ ਗਏ ਹਨ। ਹੁਣ ਜ਼ਿਲੇ ਅੰਦਰ ਕੋਰੋਨਾ ਪਾਜੇਟਿਵ ਮਾਮਲਿਆਂ ਦੀ ਗਿਣਤੀ 9289 ਹੋ ਗਈ ਹੈ, ਜਿਸ ਵਿੱਚੋਂ ਹੁਣ ਤੱਕ ਕੁੱਲ 6543 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਹੁਣ 2563 ਕੇਸ ਸਰਗਰਮ ਚੱਲ ਰਹੇ ਹਨ।
ਇਹ ਹੈ ਮੌਤਾਂ ਦੀ ਜਾਣਕਾਰੀ
ਅੱਜ ਸ੍ਰੀ ਮੁਕਤਸਰ ਸਾਹਿਬ ਤੋਂ ਚਾਰ ਵਿਅਕਤੀ ਤੇ ਦੋ ਔਰਤਾਂ ਸਮੇਤ ਥਾਂਦੇਵਾਲਾ ਤੋਂ 67 ਸਾਲਾ ਵਿਅਕਤੀ, ਲੱਕੜਵਾਲਾ ਤੋਂ 45 ਸਾਲਾ ਔਰਤ, ਮਲੋਟ ਤੋਂ 52 ਸਾਲਾ ਵਿਅਕਤੀ ਦੀ ਕੋਰੋਨਾ ਕਰਕੇ ਮੌਤ ਹੋ ਗਈ ਹੈ। ਵਰਣਨਯੋਗ ਹੈ ਕਿ ਕੋਰੋਨਾ ਕਰਕੇ ਜ਼ਿਲੇ ਅੰਦਰ ਹੁਣ ਤੱਕ ਕੁੱਲ 183 ਮੌਤਾਂ ਹੋ ਚੁੱਕੀਆਂ ਹਨ।