ਜ਼ਿਲ੍ਹਾ ਮੋਹਾਲੀ ਵਿੱਚ 32 ਥਾਵਾਂ ਉੱਤੇ ਕੰਨਟੇਨਮੈਂਟ/ਮਾਈਕਰੋ ਕੰਨਟੇਨਮੈਂਟ ਜ਼ੋਨ ਕੀਤੇ ਗਏ ਸਥਾਪਿਤ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ. ਨਗਰ 05 ਮਈ 2021 - ਕੋਵਿਡ 19 ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਜ਼ਿਲ੍ਹਾ ਐਸ.ਏ.ਐਸ ਨਗਰ ਵਿੱਚ ਬੀਤੀ ਸ਼ਾਮ ਤੱਕ 32 ਕੰਨਟੇਨਮੈਂਟ/ਮਾਈਕਰੋ ਕੰਨਟੇਨਮੈਂਟ ਜ਼ੋਨ ਸਥਾਪਿਤ ਕੀਤੇ ਗਏ । ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦਿੱਤੀ ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਅੰਦਰ ਪੈਂਦੇ 4 ਬਲਾਕਾਂ ਬੂਥਗੜ੍ਹ, ਘੜੂੰਆਂ , ਮੋਹਾਲੀ ਅਤੇ ਡੇਰਾਬੱਸੀ ਵਿੱਚ 32 ਥਾਵਾਂ ਨੂੰ ਕੰਨਟੇਨਮੈਂਟ/ਮਾਈਕਰੋ ਕੰਨਟੇਨਮੈਂਟ ਜ਼ੋਨ ਬਣਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਬਲਾਕ ਬੂਥਗੜ੍ਹ ਦੀਆਂ 3 ਥਾਵਾਂ ਪਲਹੇੜੀ ਵਿੱਚ 24 , ਭੜੋਜੀਆਂ ਵਿੱਚ 41 ਅਤੇ ਬਹਿਲੋਲਪੁਰ ਵਿੱਚ ਆਏ 35 ਪੋਜ਼ਟਿਵ ਕੋਵਿਡ ਕੇਸਾਂ ਕਾਰਨ ਇੱਥੇ ਕੰਨਟੇਨਮੈਂਟ ਜ਼ੋਨ ਬਣਾਏ ਗਏ ਹਨ।
ਇਸੇ ਤਰ੍ਹਾਂ ਬਲਾਕ ਘੜੂੰਆਂ ਦੀਆਂ 9 ਥਾਵਾਂ ਸੋਹਾਣਾ ਵਿੱਚ 25 , ਕੁੰਬੜਾ ਵਿੱਚ 20 , ਸੈਕਟਰ 79 ਵਿੱਚ 35 , ਸੈਕਟਰ 80 ਵਿੱਚ 14 , ਬੜ ਮਾਜਰਾ ਵਿੱਚ 13 , ਦਾਂਊ ਵਿੱਚ 24 , ਬਲੌਗੀਂ ਵਿੱਚ 64 , ਮੁੱਲਾਂਪੁਰ ਵਿੱਚ 14 ਅਤੇ ਨਯਾਂ ਗਾਓ ਵਿੱਚ ਆਏ 77 ਪੋਜ਼ਟਿਵ ਕੋਵਿਡ ਕੇਸਾਂ ਕਾਰਨ ਕੰਨਟੇਨਮੈਂਟ/ਮਾਈਕਰੋ ਕੰਨਟੇਨਮੈਂਟ ਜ਼ੋਨ ਬਣਾਏ ਗਏ ਹਨ।
ਮੋਹਾਲੀ ਅਰਬਨ ਦੀਆਂ 15 ਥਾਵਾਂ ਸੈਕਟਰ 69 ਵਿੱਚ 23 , ਸੈਕਟਰ 70 ਵਿੱਚ 29 , ਫੇਸ 7 ਵਿੱਚ 62, ਫੇਸ 4 ਵਿੱਚ 57, ਫੇਸ 5 ਵਿੱਚ 56 , ਫੇਸ 1 ਵਿੱਚ 64 ਫੇਸ 9 ਵਿੱਚ 61 ,ਫੇਸ 10 ਵਿੱਚ 64, ਫੇਸ 6 ਵਿੱਚ 37, ਸੈਕਟਰ 66 ਵਿੱਚ 37 , ਸੈਕਟਰ 68 ਵਿੱਚ 76 , ਫੇਸ 11 ਵਿੱਚ 76 , ਫੇਸ 3ਬੀ1 ਵਿੱਚ 36, ਸੈਕਟਰ 71 ਵਿੱਚ 66 ਅਤੇ ਫੇਸ 2 ਵਿੱਚ ਆਏ 41 ਪੋਜ਼ਟਿਵ ਕੋਵਿਡ ਕੇਸਾਂ ਕਾਰਨ ਇੱਥੇ ਕੰਨਟੇਨਮੈਂਟ/ਮਾਈਕਰੋ ਕੰਨਟੇਨਮੈਂਟ ਜ਼ੋਨ ਬਣਾਏ ਗਏ ਹਨ ।
ਬਲਾਕ ਡੇਰਾਬੱਸੀ ਦੀਆਂ 6 ਥਾਵਾਂ ਐਸ.ਬੀ.ਪੀ. ਹਾਊਂਸਿੰਗ ਪਾਰਕ ਵਿੱਚ 15 , ਜੀ.ਬੀ.ਪੀ. ਰੌਜ਼ਵੂਡ ਵਿੱਚ 15 , ਸ਼ਕਤੀਨਗਰ ਵਿੱਚ 33, ਮੁਬਾਰਿਕਪੁਰ ਵਿੱਚ 34, ਸਕਾਈਨੈਟ ਇਨਕਲੇਵ ਅਤੇ ਭਾਂਖਰਪੁਰ ਵਿੱਚ ਆਏ 15 ਪੋਜ਼ਟਿਵ ਕੋਵਿਡ ਕੇਸਾਂ ਕਾਰਨ ਕੰਨਟੇਨਮੈਂਟ/ਮਾਈਕਰੋ ਕੰਨਟੇਨਮੈਂਟ ਜ਼ੋਨ ਬਣਾਏ ਗਏ ਹਨ ।
ਇਸ ਇਲਾਵਾ ਅੱਜ ਸਕਾਈਨੈਟ ਇਨਕਲੇਵ ਜ਼ੀਰਕਪੁਰ ਨੂੰ ਵੀ 47 ਪੋਜ਼ੀਟਿਵ ਕੇਸਾਂ ਕਾਰਨ ਕੰਟੇਨਮੇਂਟ ਜ਼ੋਨ ਬਣਾ ਦਿੱਤਾ ਗਿਆ।