'ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ' ਆਈ ਲੋਕਾਂ ਦੀ ਮਦਦ ਲਈ ਅੱਗੇ, ਲੋੜਵੰਦ ਨੂੰ ਦਿੱਤਾ ਆਕਸੀਜਨ ਸਿਲੰਡਰ (ਵੀਡੀਓ)
ਸੰਗਰੂਰ, 5 ਮਈ 2021 - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰਾਂ ਵਲੋਂ 'ਫਰਜ਼ ਮਨੁੱਖਤਾ ਲਈ' ਤਹਿਤ ਇਕ ਅਭਿਆਨ ਚਲਾਇਆ ਗਿਆ ਹੈ ਜਿਸ ਤਹਿਤ ਉਹਨਾਂ ਵੱਲੋਂ 'ਐਮਰਜੈਂਸੀ ਡਾਕਟਰੀ ਸਹਾਇਤਾ' ਦਿਤੀ ਜਾ ਰਹੀ ਹੈ।
ਸੰਗਰੂਰ ਦੇ ਹਰਨੀਤ ਸਿੰਘ ਵੱਲੋਂ 'ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ' ਨੂੰ ਮਦਦ ਲਈ ਫੋਨ ਕੀਤਾ ਗਿਆ, ਜਿਸ ਦੇ ਭਰਾ ਨੂੰ ਐਮਰਜੈਂਸੀ ਡਾਕਟਰੀ ਸਹਾਇਤਾ ਦੀ ਲੋੜ ਸੀ। ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰਾਂ ਵਲੋਂ ਉਨ੍ਹਾਂ ਦੀ ਪਹਿਲਕਦਮੀ 'ਫਰਜ਼ ਮਨੁੱਖਤਾ ਲਈ' ਤਹਿਤ ਆਕਸੀਜਨ ਸਿਲੰਡਰ ਦਿੱਤਾ ਗਿਆ।