ਜੇ ਸਰਕਾਰ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇਵੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ - ਐਸ ਡੀ ਐਮ ਬੰਗਾ
ਨਵਾਂਸ਼ਹਿਰ 6 ਮਈ 2021 - ਵਪਾਰ ਮੰਡਲ ਬੰਗਾ ਦੇ ਪ੍ਰਧਾਨ ਨਾਲ ਬਾਜ਼ਾਰ ਦੀਆਂ ਬਾਕੀ ਦੁਕਾਨਾਂ ਖੋਲ੍ਹਣ ਦੇ ਮੁੱਦੇ ਤੇ ਹੋਈ ਮੁਲਾਕਾਤ ਵਿਚ ਤਸੱਲੀ ਬਖਸ਼ ਜਵਾਬ ਐਸ ਡੀ ਐਮ ਬੰਗਾ ਵਲੋਂ ਨਾ ਦੇਣ ਤੇ ਰੋਸ ਸਮੂਹ ਦੁਕਾਨਦਾਰਾਂ ਵੱਲੋਂ ਰੋਸ਼ ਪ੍ਰਗਟ ਕੀਤਾ। ਇਸ ਮੌਕੇ ਮੌਜੂਦ ਬੰਗਾ ਵਪਾਰ ਮੰਡਲ ਦੇ ਪ੍ਰਧਾਨ ਤੇ ਕਰਿਆਨਾ ਐਸੋਸੀਏਸ਼ਨ ਦੇ ਅਹੁਦੇਦਾਰ ਰਾਜੇਸ਼ ਧੁਪੜ ਨੇ ਕੋਰੋਨਾ ਮਹਾਮਾਰੀ ਕਰਨ ਪੰਜਾਬ ਸਰਕਾਰ ਦੇ ਫੈਸਲੇ ਨੂੰ ਗ਼ਲਤ ਦੱਸਦਿਆਂ ਕਿਹਾ ਕਿ ਕਪੜਾ, ਜੁੱਤੀਆਂ , ਮੁਨੀਆਰੀ ਸੁਨਿਆਰਾ ਅਤੇ ਹੋਰ ਟ੍ਰੇਡ ਨੂੰ ਬੰਦ ਕਰਨ ਨਾਲ ਕਰੋਨਾ ਦਾ ਗਹਿਰਾ ਸੰਬੰਧ ਹੈ, ਕਿਉਂਕਿ ਸਰਕਾਰ ਦੁਆਰਾ ਇਹਨਾਂ ਵਪਾਰ ਨੂੰ ਬੰਦ ਕੀਤਾ ਗਿਆ ਹੈ।
ਜਿਥੇ ਸਰਕਾਰ ਵਲੋਂ ਜਰੂਰੀ ਵਸਤਾਂ ਖੋਲ੍ਹਣ ਦੀ ਮੰਜੂਰੀ ਦਿਤੀ ਜਾ ਸਕਦੀ ਹੈ ਤਾ ਸਾਰੀਆਂ ਵਸਤਾਂ ਹੀ ਜਰੂਰੀ ਹਨ | ਉਨ੍ਹਾਂ ਸਰਕਾਰ ਨੂੰ ਸਲਾਹ ਦਿੰਦਿਆਂ ਅਪੀਲ ਕੀਤੀ ਕਿ ਇਕ ਰੁਸਟਰ ਬਣਾ ਕੇ ਹਫਤੇ ਦੇ ਵੱਖ ਵੱਖ ਦਿਨਾਂ ਅਨੁਸਾਰ ਵੱਖ ਵੱਖ ਟ੍ਰੇਡ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਇਜਾਜਤ ਦਿਤੀ ਜਾਵੇ ਤਾ ਜੋ ਸਾਰੇ ਦੁਕਾਨਦਾਰਾਂ ਨੂੰ ਘਰੇਲੂ ਖਰਚਿਆ ਜੋਗੀ ਕਮਾਈ ਹੋ ਸਕੇ ਤੇ ਆਪਣੇ ਦੁਕਾਨ ਤੇ ਕੰਮ ਕਰਨ ਵਾਲੇ ਮੁਲਾਜਮ ਦੀਆਂ ਤਨਖਾਹਾਂ ਦੇ ਸਕਣ।
ਵਪਾਰ ਮੰਡਲ ਪ੍ਰਧਾਨ ਦੇ ਅਮਰਜੀਤ ਸਿੰਘ ਗੋਲੀ ਨੇ ਕਿਹਾ ਕਿ ਜਿਸ ਤਰਾਂ ਪੰਜਾਬ ਸਰਕਾਰ ਵਲੋਂ ਕੁਝ ਦੁਕਾਨਾਂ ਨੂੰ ਖੁਲਣ ਦੀ ਇਜਾਜਤ ਦਿਤੀ ਗਈ ਹੈ ਪਰ ਕਾਫੀ ਟ੍ਰੇਡ ਦੀਆ ਦੁਕਾਨਾਂ ਬੰਦ ਹਨ ਇਸ ਲਈ ਅਸੀਂ ਸਰਕਾਰ ਤਕ ਆਪਣੀ ਮੁਸ਼ਕਿਲ ਪਹੁੰਚਾਣ ਲਈ ਐਸ ਡੀ ਐਮ ਸਾਹਿਬ ਨੂੰ ਮਿਲਣ ਆਏ ਸੀ ਪਰ ਉਨ੍ਹਾਂ ਨੇ ਮਿਲਣ ਤੋਂ ਵੀ ਇਨਕਾਰ ਕਰ ਦਿਤਾ ਜੋ ਬਹੁਤ ਗ਼ਲਤ ਹੈ ਉਹਨਾਂ ਕਿਹਾ ਕਿ ਏਸ ਡੀ ਐਮ ਸਾਹਿਬ ਸਹਿਰ ਦੇ ਮਾਲਿਕ ਹਨ ਉਹਨਾਂ ਦਾ ਬਣਦਾ ਸੀ ਕਿ ਉਹ ਆਪਣੀ ਸ਼ਹਿਰ ਦੇ ਦੁਕਾਨਦਾਰਾ ਦੀ ਗੱਲ ਨੂੰ ਸੁਣਨਾ ਚਾਹੀਦਾ ਸੀ।
ਵਪਾਰ ਮੰਡਲ ਦੇ ਰੋਸ ਕਰਨ ਉਪਰੰਤ ਐਸ ਡੀ ਐਮ ਦੁਕਾਨਦਾਰਾ ਨੂੰ ਮਿਲੇ ਅਤੇ ਕਿਹਾ ਕਿ ਉਹ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਨ ਜੇ ਸਰਕਾਰ ਸਾਰੀਆਂ ਦੁਕਾਨਾਂ ਖੋਲਣ ਦੀ ਇਜਾਜਤ ਦੇ ਦੇਂਦੀ ਹੈ ਉਨ੍ਹਾਂ ਨੂੰ ਕੋਈ ਇਤਰਾਜ ਨਹੀਂ ਹੋਵੇਗਾ |ਇਸ ਮੌਕੇ ਕੁਲਵਿੰਦਰ ਸਿੰਘ ਲਾਡੀ,ਮਨੋਹਰ ਲਾਲ ਗਾਬਾ,ਸ਼ਿਵ ਕੌੜਾ,ਸੰਦੀਪ ਚੁੱਘ, ਕਮਲ ਜੈਨ
ਮਿੰਟਾ ਚੁੱਘ ਬਾਵਾ ਜੈਨ ਤਰਲੋਕ ਸਿੰਘ ਸੁਰਿੰਦਰ ਸਿੰਘ ਆਦਿ ਹਾਜਰ ਸਨ।