ਆਪਣੇ ਪਰਿਵਾਰਾਂ ਦੀਆਂ ਕੀਮਤੀ ਜਾਨਾਂ ਦੀ ਸੁਰੱਖਿਆ ਲਈ ਜਰੂਰੀ ਸਾਵਧਾਨੀਆਂ ਦੀ ਪਾਲਣਾ ਯਕੀਨੀ ਹੋਵੇ - ਡੀ ਸੀ ਰੂਪਨਗਰ
ਹਰੀਸ਼ ਕਾਲੜਾ
- ਵੈਕਸੀਨੇਸ਼ਨ, ਸੋਸ਼ਲ ਡਿਸਟੈਂਸ, ਮਾਸਕ ਦੀ ਵਰਤੋਂ ਕਰਕੇ ਕਰੋਨਾ ਨੂੰ ਠੱਲ ਪਾਉਣ ਵਿੱਚ ਲੋਕ ਸਹਿਯੋਗ ਦੇਣ-ਡਿਪਟੀ ਕਮਿਸ਼ਨਰ
ਸ੍ਰੀ ਅਨੰਦਪੁਰ ਸਾਹਿਬ 6 ਮਈ 2021:ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰਿ ਆਈ ਏ ਐਸ ਨੇ ਆਪਣੇ ਹਫਤਾਵਾਰੀ ਫੇਸ ਬੁੱਕ ਲਾਇਵ ਪ੍ਰੋਗਰਾਮ ਤਹਿਤ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਪਰਿਵਾਰਾਂ ਦੀਆਂ ਕੀਮਤੀ ਜਾਨਾਂ ਦੀ ਸੁਰੱਖਿਆ ਲਈ ਜਰੂਰੀ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਉਹਨਾਂ ਕਿਹਾ ਕਿ ਵੈਕਸੀਨੇਸ਼ਨ, ਸੋਸ਼ਲ ਡਿਸਟੈਂਸ, ਮਾਸਕ ਦੀ ਵਰਤੋਂ ਕਰਕੇ ਕਰੋਨਾ ਨੂੰ ਠੱਲ ਪਾਉਣ ਵਿੱਚ ਜਿਲ੍ਹਾ ਵਾਸੀ ਸਹਿਯੋਗ ਦੇਣ। ਉਹਨਾਂ ਕਿਹਾ ਕਿ ਪ੍ਰਸਾਸ਼ਨ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਵੱਧ ਹੈ ਪ੍ਰੰਤੂ ਕਰੋਨਾ ਦੇ ਸੰਕਰਮਣ ਦੀ ਲੜੀ ਨੂੰ ਤੋੜਨ ਲਈ ਲੋਕਾਂ ਦਾ ਸਹਿਯੋਗ ਬੇਹੱਦ ਜਰੂਰੀ ਹੈ।
ਡਿਪਟੀ ਕਮਿਸ਼ਨਰ ਨੇ ਜਿਲ੍ਹੇ ਵਿੱਚ ਕਰੋਨਾ ਦੀ ਤਾਜਾ ਸਥਿਤੀ ਦੇ ਅੰਕੜੇ ਸਾਂਝੇ ਕਰਦੇ ਹੋਏ ਦੱਸਿਆ ਕਿ ਜਿਲ੍ਹੇ ਦੇ ਵੱਖ ਵੱਖ ਸ਼ਹਿਰਾ ਅਤੇ ਪਿੰਡਾਂ ਵਿੱਚ 11 ਮਾਇਕਰੋ ਕੰਟੇਨਮੈਂਟ ਜੋਨ ਹਨ। ਜਿਹਨਾਂ ਵਿੱਚ 100 ਪ੍ਰਤੀਸ਼ਤ ਸੈਪਲਿੰਗ ਕੀਤੀ ਜਾ ਰਹੀ ਹੈ ਜਦੋਂ ਤੱਕ ਸਾਰੇ ਸੁਰੱਖਿਅਤ ਨਹੀਂ ਹੋ ਜਾਂਦੇ ਉਦੋ ਤੱਕ ਕੋਈ ਵੀ ਸੁਰੱਖਿਅਤ ਨਹੀਂ ਹੈ ਭਾਵ ਕਿ ਕਰੋਨਾ ਸੰਕਰਮਣ ਦੇ ਮਰੀਜਾਂ ਦਾ ਆਂਕੜਾ ਘੱਟ ਕਰਨ ਲਈ ਬਹੁਤ ਤੇਜ਼ੀ ਅਤੇ ਸਜਿੰਦਗੀ ਨਾਲ ਉਪਰਾਲੇ ਕਰਨ ਦੀ ਜਰੂਰਤ ਹੈ। ਉਹਨਾਂ ਕਿਹਾ ਕਿ ਜਰੂਰੀ ਸਮਾਨ ਦੀ ਵਕਰੀ ਉਤਪਾਦਨ, ਸਪਲਾਈ ਲਈ ਪੰਜਾਬ ਸਰਕਾਰ ਵਲੋਂ ਦਿਸ਼ਾ ਨਿਰਦੇਸ਼ ਂਿਨਰਧਾਰਤ ਕੀਤੇ ਗਏ ਹਨ। ਇਹਨਾਂ ਦੀ ਪਾਲਣਾ ਲਈ ਸਭ ਦਾ ਸਹਿਯੋਗ ਜਰੂਰੀ ਹੈ। ਉਹਨਾਂ ਹੋਰ ਦੱਸਿਆ ਕਿ ਜਦੋਂ ਤੱਕ ਬੇਹੱਦ ਜਰੂਰੀ ਨਾ ਹੋਵੇ ਘਰਾਂ ਤੋਂ ਘੱਟ ਨਿਕਲਿਆ ਜਾਵੇ ਅਤੇ ਬੇਲੋੜੇ ਸਫਰ ਤੋਂ ਵੀ ਬੱਚਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਜਿਲ੍ਹੇ ਦੇ ਵੱਖ ਵੱਖ ਸਰਕਾਰੀ ਹਸਪਤਾਲਾਂ ਵਿੱਚ ਵੈਕਸੀਨੇਸ਼ਨ ਦਾ ਕੰਮ ਚੱਲ ਰਿਹਾ ਹੈ। ਯੋਗ ਵਿਅਕਤੀਆਂ ਦਾ ਟੀਕਾਕਰਨ ਬਿੱਲਕੁੱਲ ਮੁਫਤ ਹੈ ਜਲਦੀ ਹੀ ਗਾਇਡਲਾਇਨਜ ਅਨੁਸਾਰ ਟੀਕਾਕਰਨ ਲਈ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਰਜਿਸਟਰੇਸ਼ਨ ਸੁਰੂ ਹੋ ਜਾਵੇਗੀ। ਉਹਨਾਂ ਦੱਸਿਆ ਕਿ ਵੈਕਸੀਨੇਸ਼ਨ ਕਰਵਾਉਣ ਉਪਰੰਤ ਵੀ ਕੋਵਿਡ ਦੀਆਂ ਸਾਵਧਾਨੀਆਂ ਦੀ ਪਾਲਣਾ ਕੀਤੀ ਜਾਵੇ। ਉਹਨਾਂ ਕਿਹਾ ਕਿ ਪ੍ਰਸਾਸ਼ਨ, ਸਿਹਤ ਵਿਭਾਗ ਅਤੇ ਪੁਲਿਸ ਮਹਿਕਮੇ ਦੇ ਅਧਿਕਾਰੀ ਅਤੇ ਕਰਮਚਾਰੀ ਪੂਰੀ ਜਿੰਮੇਵਾਰੀ ਨਾਲ ਆਪਣੀ ਸੇਵਾ ਨਿਭਾ ਰਹੇ ਹਨ। ਲੋਕਾਂ ਦਾ ਸਹਿਯੋਗ ਬੇਹੱਦ ਜਰੂਰੀ ਹੈ ਤਾਂ ਜੋ ਕਰੋਨਾ ਨੂੰ ਹਰਾ ਕੇ ਸਭ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।