ਫਿਰੋਜ਼ਪੁਰ: ਜ਼ਿਲ੍ਹਾ ਕੋਰਟ ਕੰਪਲੈਕਸ ਵਿਖੇ ਲੱਗੇਗਾ ਕੋਵਿਡ ਵੈਕਸੀਨ ਕੈਂਪ - ਸੀ. ਜੇ. ਐਮ
ਗੌਰਵ ਮਾਣਿਕ
- ਫਿਰੋਜ਼ਪੁਰ ਮਿਸ ਏਕਤਾ ਉੱਪਲ ਨੇ ਬਾਰ ਦੇ ਪ੍ਰਧਾਨ ਸ਼੍ਰੀ ਜ਼ਸਦੀਪ ਕੰਬੋਜ਼ ਨਾਲ ਕੀਤੀ ਮੀਟਿੰਗ
ਫਿਰੋਜ਼ਪੁਰ, 7 ਮਈ 2021 - ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਫਿਰੋਜ਼ਪੁਰ ਸ਼੍ਰੀ ਕਿਸ਼ੋਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ. ਜੇ. ਐੱਮ. ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਮਿਸ ਏਕਤਾ ਉੱਪਲ ਨੇ ਬਾਰ ਦੇ ਪ੍ਰਧਾਨ ਸ਼੍ਰੀ ਜ਼ਸਦੀਪ ਕੰਬੋਜ਼ ਨਾਲ ਮੀਟਿੰਗ ਕੀਤੀ। ਇਹ ਮੀਟਿੰਗ ਜ਼ਿਲ੍ਹਾ ਕੋਰਟ ਕੰਪਲੈਕਸ ਵਿਖੇ ਕੋਵਿਡ ਵੈਕਸੀਨ ਕੈਂਪ ਲਗਵਾਉਣ ਦੇ ਮਕਸਦ ਨਾਲ ਕੀਤੀ ਗਈ। ਇਸ ਮੀਟਿੰਗ ਦੌਰਾਨ ਜੱਜ ਸਾਹਿਬ ਨੇ ਬਾਰ ਦੇ ਪ੍ਰਧਾਨ ਨੂੰ ਇਸ ਕੈਂਪ ਦੇ ਆਯੋਜਨ ਦਾ ਵੇਰਵਾ ਦੱਸਿਆ ।
ਇਸ ਵੇਰਵੇ ਅਨੁਸਾਰ ਸੋਮਵਾਰ 10 ਮਈ ਨੂੰ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਟਾਫ, ਪੈਰਾ ਲੀਗਲ ਵਲੰਟੀਅਰਜ਼, ਪੈਨਲ ਐਡਵੋਕੇਟ ਅਤੇ ਮਿਡੀਏਟਰਜ਼ ਨੂੰ ਟੀਕਾਕਰਨ ਕਰਵਾਇਆ ਜਾਵੇਗਾ । ਅਤੇ 11 ਮਈ ਦਿਨ ਮੰਗਲਵਾਰ ਨੂੰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਰੇ ਐਡਵੋਕੇਟ ਲਈ ਅਤੇ 45 ਸਾਲ ਤੋਂ ਉੱਪਰ ਦੇ ਕਚਹਿਰੀਆਂ ਨਾਲ ਸਬੰਧਤ ਵਿਅਕਤੀਆਂ ਲਈ ਟੀਕਾਕਰਨ ਕਰਵਾਇਆ ਜਾਵੇਗਾ।
ਇਸ ਕੈਂਪ ਤੋਂ ਪਹਿਲਾਂ ਮਿਊਂਸੀਪਲ ਕਾਊਂਸਲ ਦੇ ਸੈਨਟਰੀ ਇੰਸਪੈਕਟਰ ਦੁਆਰਾ ਕੋਰਟ ਦੇ ਟੀਕਾਕਰਨ ਵਾਲੀਆਂ ਥਾਵਾਂ ਅਤੇ ਬਾਰ ਰੂਮ ਅਤੇ ਹਾਲ ਨੂੰ ਵੀ ਸੈਨੇਟਾਈਜ਼ ਕਰਨ ਦਾ ਟੀਚਾ ਮਿਥਿਆ ਹੈ । ਜੱਜ ਸਾਹਿਬ ਵੱਲੋਂ ਉਪਰੋਕਤ ਸਾਰਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਹ ਟੀਕਾਕਰਨ ਸਭ ਲਈ ਜ਼ਰੂਰੀ ਹੈ ਅਤੇ ਇਹ ਟੀਕਾਕਰਨ ਜ਼ਰੂਰ ਕਰਵਾਇਆ ਜਾਵੇ।