ਫਿਰੋਜ਼ਪੁਰ: 306 ਕੋਰੋਨਾ ਪਾਜ਼ੀਟਿਵ ਕੇਸ ਆਏ ਸਾਹਮਣੇ, 7 ਮੌਤਾਂ
ਗੌਰਵ ਮਾਣਿਕ
ਫਿਰੋਜ਼ਪੁਰ 7 ਮਈ 2021 - ਫ਼ਿਰੋਜ਼ਪੁਰ ਵਿੱਚ ਲਗਾਤਾਰ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ ਮੌਤਾਂ ਦਾ ਅੰਕੜਾ ਵੀ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਅੱਜ ਫਿਰੋਜ਼ਪੁਰ ਵਿਚ ਇਕ ਦਿਨ ਵਿਚ ਹੀ ਤਿੱਨ ਸੌ ਛੇ ਮਰੀਜ਼ ਕੋਰੋਨਾ ਪਾਜ਼ੀਟਿਵ ਦੇ ਸਾਹਮਣੇ ਆਏ ਹਨ , ਜੋ ਕਿ ਇਹ ਅੱਜ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ ਕਿ ਇੰਨੇ ਮਰੀਜ਼ ਇਕ ਦਿਨ ਵਿਚ ਕੋਰੋਨਾ ਪਾਜ਼ੇਟਿਵ ਆਏ ਹੋਣ , ਜਦਕਿ ਇਕ ਦਿਨ ਵਿਚ ਹੀ ਸੱਤ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋਈ ਹੈ।
ਮਰਨ ਵਾਲੇ ਮਰੀਜ਼ਾਂ ਫਿਰੋਜ਼ਪੁਰ ਸ਼ਹਿਰ, ਫਿਰੋਜ਼ਸ਼ਾਹ, ਗੁਰੂਹਰਸਹਾਏ ਵਿਚੋਂ ਹਨ, ਇਥੇ ਚਿੰਤਾਜਨਕ ਗਲ ਇਹ ਹੈ ਕਿ ਪ੍ਰਸ਼ਾਸਨ ਦੀਆਂ ਐਨੀਆਂ ਪਾਬੰਦੀਆਂ ਦੇ ਬਾਵਜੂਦ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਅਤੇ ਮੌਤ ਦਾ ਅੰਕੜਾ ਵੀ ਵਧ ਰਿਹਾ ਹੈ ਇੱਥੇ ਪ੍ਰੇਸ਼ਾਨੀ ਵਾਲੀ ਗੱਲ ਇਹ ਵੀ ਹੈ ਕਿ ਜਿੱਥੇ ਤਿੱਨ ਸੌ ਛੇ ਨਵੇਂ ਮਰੀਜ਼ ਕੋਰੋਨਾ ਪੋਜ਼ਿਟਿਵ ਦੇ ਸਾਹਮਣੇ ਆਏ ਹਨ ਉੱਥੇ ਹੀ ਸਿਰਫ਼ 50 ਮਰੀਜ਼ ਹੀ ਠੀਕ ਹੋ ਕੇ ਘਰ ਪਰਤੇ ਹਨ।