ਰੂਪਨਗਰ: ਨਗਰ ਕੌਂਸਲ ਵਲੋਂ ਸਿਹਤ ਵਿਭਾਗ ਦੇ ਨਾਲ ਮਿਲ ਕੇ ਕੋਰੋਨਾ ਮਹਾਮਾਰੀ 'ਤੇ ਪਾਈ ਜਾਵੇਗੀ ਫਤਿਹ - ਸੰਜੇ ਵਰਮਾ
ਹਰੀਸ਼ ਕਾਲੜਾ
- ਨਗਰ ਕੌਂਸਲ ਰੂਪਨਗਰ ਪ੍ਰਧਾਨ ਸੰਜੇ ਵਰਮਾ ਨੇ ਕੌਂਸਲਰਾਂ ਨਾਲ ਕੋਵਿਡ 19 ਸਬੰਧੀ ਸਿਵਲ ਸਰਜਨ ਨਾਲ ਕੀਤੀ ਮੀਟਿੰਗ
ਰੂਪਨਗਰ,07 ਮਈ 2021:ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਸੰਜੇ ਵਰਮਾ, ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਕੁਮਾਰ ਅਤੇ ਮੀਤ ਪ੍ਰਧਾਨ ਪੂਨਮ ਕੱਕੜ ਨੇ ਸ਼ਹਿਰ ਦੇ ਬਾਕੀ ਕੌਂਸਲਰਾਂ ਨੂੰ ਨਾਲ ਲੈ ਕੇ ਸਿਵਲ ਸਰਜਨ ਡਾ.ਦਵਿੰਦਰ ਕੁਮਾਰ ਢਾਂਡਾ ਦੇ ਨਾਲ ਕੋਵਿਡ 19 ਦੇ ਸਬੰਧੀ ਮੀਟਿੰਗ ਕੀਤੀ। ਇਸ ਦੌਰਾਨ ਸ਼ਹਿਰ ਵਿਚ ਆ ਰਹੇ ਕੋਰੋਨਾ ਕੇਸਾਂ ਦੇ ਸਬੰਧ ਵਿਚ ਗੱਲਬਾਤ ਕੀਤੀ । ਸ਼ਹਿਰ ਵਿਚ ਸਿਹਤ ਵਿਭਾਗ ਦੀਆਂ ਚੱਲ ਰਹੀਆਂ ਸੇਵਾਵਾਂ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ, ਕੋਰੋਨਾ ਮਰੀਜ਼ਾਂ ਨੂੰ ਹਰ ਸੰਭਵ ਮੱਦਦ ਦੇਣ ਅਤੇ ਸ਼ਹਿਰ ਵਾਸੀਆਂ ਨੂੰ ਮਾਸਕ ਪਹਿਨਣ ਅਤੇ ਕੋਰੋਨਾ ਟੈਸਟ ਕਰਵਾਉਣ ਸਬੰਧੀ ਅਤੇ ਕੋਰੋਨਾ ਦਵਾਈ ਦਾ ਟੀਕਾਕਰਨ ਚਲਵਾਉਣ ਬਾਰੇ ਫੈਸਲਾ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਸੰਜੇ ਵਰਮਾ ਨੇ ਕਿਹਾ ਕਿ ਨਗਰ ਕੌਂਸਲ ਵਲੋਂ ਸਿਹਤ ਵਿਭਾਗ ਦੇ ਨਾਲ ਮਿਲ ਕੇ ਕੋਰੋਨਾ ਮਹਾਮਾਰੀ ਉਤੇ ਫਤਿਹ ਪਾਈ ਜਾਵੇਗੀ। ਇਸ ਮੌਕੇ ਕੌਂਸਲਰ ਸਰਬਜੀਤ ਸਿੰਘ ਸੈਣੀ, ਮੋਹਿਤ ਸ਼ਰਮਾ, ਭਰਤ ਵਾਲੀਆ, ਰੇਖਾ ਰਾਣੀ, ਪਰਮਿੰਦਰ ਪਿੰਕਾ, ਅੰਕੁਰ, ਗੁਰਜੰਟ ਸਿੰਘ, ਰਮਨ ਸੰਧੂ ਅਤੇ ਹੋਰ ਮੌਜੂਦ ਸਨ