ਟ੍ਰਾਈਡੈਂਟ ਗਰੁੱਪ ਨੇ ਫਰੰਟਲਾਈਨ ਦੇ ਕਰਮਚਾਰੀਆਂ ਦੀਆਂ ਮਈ 'ਚ ਤਨਖਾਹਾਂ ਦੁੱਗਣੀਆਂ ਕੀਤੀਆਂ, ਦਿੱਤੀਆਂ ਮੁਫਤ ਭੋਜਨ ਅਤੇ ਸਿਹਤ ਸੁਵਿਧਾਵਾਂ
- ਫਰੰਟਲਾਈਨ ਦੇ ਕਰਮਚਾਰੀਆਂ ਦੀਆਂ ਮਈ ਮਹੀਨੇ ਵਿਚ ਤਨਖਾਹਾਂ ਦੁੱਗਣੀਆਂ ਕਰਕੇ, ਮੁਫਤ ਭੋਜਨ ਅਤੇ ਸਿਹਤ ਸੁਵਿਧਾਵਾਂ ਦੇ ਕੇ ਟ੍ਰਾਈਡੈਂਟ ਗਰੁੱਪ ਨੇ ਕੀਤਾ ਕਮਾਲ
- ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ੍ਰੀ ਰਜਿੰਦਰ ਗੁਪਤਾ ਨੇ ਕੋਰੋਨਾ ਕਾਲ ਵਿਚ ਵੀ ਹਜਾਰਾਂ ਲੋਕਾਂ ਨੂੰ ਨੌਕਰੀਆਂ ਦੇ ਕੇ ਦੇਸ਼ ਦੀ ਅਰਥ ਵਿਵਸਥਾ ਵਿਚ ਪਾਇਆ ਅਹਿਮ ਯੋਗਦਾਨ
ਬਰਨਾਲਾ, 7 ਮਈ - ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਜਿਥੇ ਆਮ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ ਜਾਂ ਕਾਰਪੋਰੇਟ ਘਰਾਣਿਆਂ ਵਲੋਂ ਸੈਲਰੀ ਤੇ ਕੱਟ ਲਗਾਇਆ ਜਾ ਰਿਹਾ ਹੈ। ਉਥੇ ਹੀ ਟ੍ਰਾਈਡੈਂਟ ਗਰੁੱਪ ਕੋਰੋਨਾ ਕਾਲ ਵਿਚ ਇਕ ਅਜਿਹਾ ਗਰੁੱਪ ਉਭਰਕੇ ਸਾਹਮਣੇ ਆਇਆ ਹੈ। ਇਸ ਗਰੁੱਪ ਦੇ ਚੇਅਰਮੈਨ ਪਦਮਸ੍ਰੀ ਰਜਿੰਦਰ ਗੁਪਤਾ ਵਲੋਂ ਆਪਣੇ ਕਰਮਾਰੀਆਂ ਨੂੰ ਕਈ ਸਹੂਲਤਾਂ ਪ੍ਰਦਾਨ ਕੀਤੀਆਂ। ਉਹਨਾਂ ਨੇ ਇਸ ਔਖੀ ਘੜੀ ਵਿਚ ਆਪਣੇ ਕਰਮਚਾਰੀਆਂ ਨੂੰ ਨੌਕਰੀ ਤੋਂ ਨਹੀਂ ਕੱਢਿਆ ਬਲਕਿ ਨਵੀਂਆਂ ਨੌਕਰੀਆਂ ਪੈਦਾ ਕੀਤੀਆਂ ਅਤੇ ਦੇਸ਼ ਦੀ ਅਰਥ ਵਿਵਸਥਾ ਵਿਚ ਅਹਿਮ ਯੋਗਦਾਨ ਪਾਇਆ। ਇੰਨਾ ਹੀ ਨਹੀਂ ਇਸ ਗਰੁੱਪ ਨੇ ਫ੍ਰੰਟਲਾਈਨ ਵਰਕਰਾਂ ਦੀਆਂ ਤਨਖਾਹਾਂ ਦੁੱਗਣੀਆਂ ਕਰ ਦਿੱਤੀਆਂ। 1980 ਦੇ ਦਹਾਕੇ ਵਿਚ ਪਦਮਸ੍ਰੀ ਰਜਿੰਦਰ ਗੁਪਤਾ ਨੇ ਬਰਨਾਲਾ ਵਿਚ ਟ੍ਰਾਈਡੈਂਟ ਖੜ੍ਹਾ ਕੀਤਾ ਸੀ। ਪਹਿਲਾਂ ਇਹ ਗਰੁੱਪ ਬਹੁਤ ਹੀ ਛੋਟਾ ਹੁੰਦਾ ਸੀ। ਪਰ ਪਦਮਸ੍ਰੀ ਰਜਿੰਦਰ ਗੁਪਤਾ ਦੀ ਮਿਹਨਤ ਸਦਕਾ ਇਹ ਗਰੁੱਪ ਅੱਜ ਦੇਸ਼ ਦੇ ਸਿਰਮੌਰ ਗਰੁੱਪਾਂ ਵਿਚ ਸ਼ਾਮਲ ਹੈ। ਯੂਰਪੀਅਨ, ਅਮਰੀਕਾ ਅਤੇ ਪੂਰੀ ਦੁਨੀਆ ਵਿਚ ਇਸ ਗਰੁੱਪ ਦਾ ਮਾਲ ਸਪਲਾਈ ਹੁੰਦਾ ਹੈ। ਲਗਭਗ 30 ਹਜਾਰ ਕਰਮਚਾਰੀ ਇਸ ਗਰੁੱਪ ਵਿਚ ਕੰਮ ਕਰਦੇ ਹਨ।
ਫਰੰਟ ਲਾਈਨ ਵਰਕਰਾਂ ਦੀ ਤਨਖਾਹ ਦੁੱਗਣੀ ਕਰਕੇ ਟ੍ਰਾਈਡੈਂਟ ਗਰੁੱਪ ਨੇ ਕੀਤਾ ਕਮਾਲ
ਜਿਹੜੇ ਕਰਮਚਾਰੀ ਫਰੰਟ ਲਾਈਨ ਵਿਚ ਆਉਂਦੇ ਹਨ, ਜਿਸ ਵਿਚ ਸਕਿਊਰਿਟੀ, ਸਫਾਈ ਕਰਮਚਾਰੀ, ਡਾਕਟਰ, ਐਂਬੂਲੈਂਸ ਕਰਮਚਾਰੀ, ਫਾਇਰਮੈਨ ਜੋ ਕਿ ਹਾਜਾਰਾਂ ਦੀ ਸੰਖਿਆ ਵਿਚ ਹਨ, ਇਹਨਾਂ ਕਰਮਚਾਰੀਆਂ ਦੀ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ੍ਰੀ ਰਜਿੰਦਰ ਗੁਪਤਾ ਨੇ ਮਈ ਮਹੀਨੇ ਵਿਚ ਤਨਖਾਹ ਦੁੱਗਣੀ ਕਰ ਦਿੱਤੀ। ਜਿਸਦਾ ਲਾਭ ਇਹ ਹਜਾਰਾਂ ਹੀ ਕਰਮਚਾਰੀ ਲੈ ਰਹੇ ਹਨ।
ਚਾਰ ਹਜਾਰ ਹੋਸਟਲ ਵਿਚ ਰਹਿਣ ਵਾਲੇ ਕਰਮਚਾਰੀਆਂ ਨੂੰ ਤਿੰਨੋ ਸਮੇਂ ਦਾ ਖਾਣਾ ਪੀਣਾ ਕੀਤਾ ਫ੍ਰੀ
ਟ੍ਰਾਈਡੈਂਟ ਗਰੁੱਪ ਦੇ ਹੋਸਟਲਾਂ ਵਿਚ ਲਗਭਗ ਚਾਰ ਹਜਾਰ ਕਰਮਚਾਰੀ ਰਹਿ ਰਹੇ ਹਨ। ਇਨ੍ਹਾਂ ਕਰਮਚਾਰੀਆਂ ਲਈ ਸਵੇਰੇ ਦੁਪਹਿਰੇ ਅਤੇ ਸ਼ਾਮ ਦਾ ਭੋਜਨ ਮਈ ਮਹੀਨੇ ਵਿਚ ਬਿਲਕੁਲ ਫ੍ਰੀ ਕੀਤਾ ਗਿਆ। ਇਸ ਵਿਚ ਲਗਭਗ ਸਾਢੇ 3 ਕਰੋੜ ਰੁਪਿਆ ਖਰਚਾ ਆਵੇਗਾ।
ਹੋਸਟਲ ਵਿਚ ਮੁਹੱਈਆ ਕਰਵਾਇਆ ਗਿਆ ਖਾਣਾ ਖਾਂਦੇ ਹੋਏ ਕਰਮਚਾਰੀ।
ਹਜਾਰਾਂ ਕਰਮਚਾਰੀਆਂ ਦੀ ਸਿਹਤ ਸੁਵਿਧਾਵਾਂ ਲਈ ਕੀਤੇ ਵਿਸ਼ੇਸ਼ ਪ੍ਰਬੰਧ
ਟ੍ਰਾਈਡੈਂਟ ਗਰੁੱਪ ਵਲੋਂ ਫਰੰਟ ਲਾਈਨ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਦੁੱਗਣੀਆਂ ਕੀਤੀਆਂ ਗਈਆਂ, ਉਸਦੇ ਨਾਲ ਨਾਲ ਹੀ ਹਜਾਰਾਂ ਕਰਮਚਾਰੀਆਂ ਨੂੰ ਇਸ ਕਰੋਨਾ ਕਾਲ ਦੀ ਘੜੀ ਵਿਚ ਵਧੀਆ ਸਿਹਤ ਸੁਵਿਧਾਵਾਂ ਦੇਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਸਦੇ ਨਾਲ ਨਾਲ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਲਈ ਵੀ ਵਧੀਆ ਸਿਹਤ ਸੁਵਿਧਾਵਾਂ ਦੇਣ ਦੇ ਵੀ ਐਗ੍ਰੀਮੈਂਟ ਕੀਤੇ ਗਏ ਹਨ। ਇਸ ਤਹਿਤ ਜੇਕਰ ਕੋਈ ਵੀ ਕਰਮਚਾਰੀ ਕਰੋਨਾ ਪਾਜੇਟਿਵ ਆ ਜਾਂਦਾ ਹੈ ਤਾਂ ਉਸਨੂੰ 14 ਦਿਨ ਦੀ ਪੇਡ ਲੀਵ ਦਿੱਤੀ ਜਾਵੇਗੀ ਅਤੇ ਉਸਦਾ ਇਲਾਜ ਵੀ ਟ੍ਰਾਈਡੈਂਟ ਗਰੁੱਪ ਵਲੋਂ ਕਰਵਾਇਆ ਜਾਵੇਗਾ। ਕਰੋਨਾ ਪਾਜੇਟਿਵ ਆਉਣ ਤੇ ਮਰੀਜ ਲਈ ਇਕਾਂਤਵਾਸ ਲਈ ਵੱਖਰਾ ਸਾਫ ਸੁਥਰੇ ਵਾਰਡ ਦਾ ਨਿਰਮਾਣ ਕੀਤਾ ਗਿਆ ਹੈ। ਜਿਥੇ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਸਾਰੇ ਕਰਮਚਾਰੀਆਂ ਨੂੰ ਮਾਸਕ, ਜਿੰਕ, ਓ ਆਰ ਐਸ ਅਤੇ ਲਿਮਸੀ ਫ੍ਰੀ ਦਿੱਤੀ ਗਈ ਹੈ। ਜੋ ਕਰਮਚਾਰੀ ਕੋਰੋਨਾ ਪਾਜੇਟਿਵ ਆਉਣ ਮਗਰੋਂ ਆਪਣੀ ਡਿਊਟੀ ਜੁਆਇੰਨ ਕਰਦੇ ਹਨ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਜਾਂਦਾ ਹੈ। ਇੰਨਾ ਹੀ ਨਹੀਂ ਇਹਨਾਂ ਕੋਰੋਨਾ ਪਾਜੇਟਿਵ ਕਰਮਚਾਰੀਆਂ ਨੂੰ ਹੋਟਲਾਂ ਵਿਚ ਰਹਿਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਜੇਕਰ ਕਿਸੇ ਮਰੀਜ ਨੂੰ ਪਲਾਜਮਾ ਦੀ ਜਰੂਰਤ ਪੈਂਦੀ ਹੈ ਤਾਂ ਉਹ ਵੀ ਪ੍ਰਬੰਧ ਇਸ ਗਰੁੱਪ ਵਲੋਂ ਕੀਤੇ ਗਏ ਹਨ। ਡਾਕਟਰ, ਯੋਗਾ ਕਲਾਸਿਜ, ਫ੍ਰੀਹੈਂਡ ਸੈਨੀਟਾਈਜਰ ਅਤੇ ਫ੍ਰੀ ਹੈਂਡ ਵਾਟਰ ਕੁਲਰ ਲਗਾਏ ਗਏ ਹਨ। ਤਾਂ ਕਿ ਕੋਰੋਨਾ ਵਾਇਰਸ ਦੀ ਬੀਮਾਰੀ ਤੋਂ ਕਰਮਚਾਰੀਆਂ ਦਾ ਬਚਾਅ ਹੋ ਸਕੇ। ਇਸ ਬੀਮਾਰੀ ਤੋਂ ਜਾਗਰੂਕ ਕਰਨ ਲਈ ਪੋਸਟਰ ਵੀ ਲਗਾਏ ਅਤੇ ਵੰਡੇ ਜਾ ਰਹੇ ਹਨ।
ਔਰਤਾਂ ਲਈ ਦਿੱਤੀਆਂ ਵਿਸ਼ੇਸ਼ ਸੁਵਿਧਾਵਾਂ
ਜਿਥੇ ਫਰੰਟ ਲਾਈਨ ਵਰਕਰਾਂ ਦੀ ਤਨਖਾਹ ਦੁੱਗਣੀ ਕੀਤੀ ਗਈ ਉਸਦੇ ਨਾਲ ਨਾਲ ਜੋ ਲੜਕੀਆਂ ਅਤੇ ਔਰਤਾਂ ਇਸ ਗਰੁੱਪ ਵਿਚ ਕੰਮ ਕਰਦੀਆਂ ਹਨ, ਉਹਨਾਂ ਲਈ ਵਿਸ਼ੇਸ਼ ਸਹੂਲਤ ਇਸ ਗਰੁੱਪ ਵਲੋਂ ਦਿੱਤੀ ਗਈ, ਜੋ ਔਰਤ ਗਰਭਵਤੀ ਹੈ, ਉਸਨੂੰ 15 ਦਿਨ ਦੀ ਪ੍ਰਸੂਤਾ ਛੁੱਟੀ ਦਿੱਤੀ ਗਈ। ਲੜਕੀਆਂ ਨੂੰ ਤਨਖਾਹਾਂ ਵਿਚ ਬਰਾਬਰ ਦਾ ਦਰਜਾ ਦਿੱਤਾ ਗਿਆ। ਹਜਾਰਾਂ ਹੀ ਲੜਕੀਆਂ ਇਸ ਗਰੁੱਪ ਵਿਚ ਕੰਮ ਕਰਕੇ ਜਿਥੇ ਆਪਣੇ ਪੈਰਾਂ ਤੇ ਖੜ੍ਹੀਆਂ ਹੋ ਰਹੀਆਂ ਹਨ ਉਥੇ ਉਹ ਆਪਣੇ ਪਰਿਵਾਰ ਨੂੰ ਵੀ ਆਰਥਿਕ ਤਰੱਕੀ ਵੱਲ ਲਿਜਾ ਰਹੀਆਂ ਹਨ।
ਕਰਮਚਾਰੀਆਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਦੀ ਲੈਂਦੇ ਹਨ ਚੇਅਰਮੈਨ ਗੁਪਤਾ ਰੋਜਾਨਾ ਰਿਪੋਰਟ
ਟ੍ਰਾਈਡੈਂਟ ਗਰੁੱਪ ਦੇ ਐਡਮਿਨ ਹੈਡ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਇਹ ਸਾਰੀਆਂ ਸਹੂਲਤਾਂ ਪਦਮਸ੍ਰੀ ਰਜਿੰਦਰ ਗੁਪਤਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਦਿੱਤੀਆਂ ਜਾ ਰਹੀਆਂ ਹਨ। ਉਹ ਕਰਮਚਾਰੀਆਂ ਦਾ ਵਿਸ਼ੇਸ਼ ਧਿਆਨ ਰੱਖਦੇ ਹਨ। ਉਨ੍ਹਾਂ ਦੇ ਸਖਤ ਨਿਰਦੇਸ਼ ਹਨ ਕਿ ਕਰਮਚਾਰੀਆਂ ਨੂੰ ਸਹੂਲਤ ਦੇਣ ਵਿਚ ਕਿਸੇ ਕਿਸਮ ਦੀ ਲਾਪਰਵਾਹੀ ਨਾ ਵਰਤੀ ਜਾਵੇ। ਕਰਮਚਾਰੀਆਂ ਨੂੰ ਕਿਸ ਤਰ੍ਹਾਂ ਬਿਹਤਰ ਸੁਵਿਧਾਵਾਂ ਦੇਣੀਆਂ ਹਨ, ਉਹ ਸਮੇਂ ਸਮੇਂ ਸਿਰ ਮਾਰਗਦਰਸ਼ਨ ਕਰਦੇ ਹਨ ਅਤੇ ਰੋਜਾਨਾ ਕਰਮਚਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਰਿਪੋਰਟ ਵੀ ਲੈਂਦੇ ਹਨ ਤਾਂ ਕਿ ਕਿਸੇ ਕਿਸਮ ਦੀ ਲਾਪਰਵਾਹੀ ਨਾ ਹੋਵੇ।
ਗੱਲਬਾਤ ਕਰਦੇ ਹੋਏ ਟ੍ਰਾਈਡੈਂਟ ਗਰੁੱਪ ਦੇ ਐਡਮਿਨ ਹੈਡ ਰੁਪਿੰਦਰ ਗੁਪਤਾ।
ਕਰਮਚਾਰੀ ਮੇਰਾ ਆਪਣਾ ਪਰਿਵਾਰ, ਹਰ ਦੁੱਖ ਸੁੱਖ ਵਿਚ ਖੜ੍ਹਾ ਰਹਾਂਗਾ ਨਾਲ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਨੇ ਕਿਹਾ ਕਿ ਟ੍ਰਾਈਡੈਂਟ ਗਰੁੱਪ ਵਿਚ ਜੋ ਵੀ ਕਰਮਚਾਰੀ ਹਨ, ਉਹ ਮੇਰਾ ਆਪਣਾ ਪਰਿਵਾਰ ਹਨ। ਕਰਮਚਾਰੀਆਂ ਦੀ ਬਦੌਲਤ ਹੀ ਇਸ ਗਰੁੱਪ ਨੇ ਤਰੱਕੀ ਕੀਤੀ ਹੈ। ਇਸ ਲਈ ਮੈਂ ਵੀ ਇਹਨਾਂ ਕਰਮਚਾਰੀਆਂ ਨੂੰ ਆਪਣਾ ਪਰਿਵਾਰ ਹੀ ਸਮਝਦਾ ਹਾਂ। ਇਸ ਲਈ ਉਹਨਾਂ ਦੇ ਹਰ ਦੁੱਖ ਸੁੱਖ ਵਿਚ ਵੀ ਮੈਂ ਨਾਲ ਖੜ੍ਹਾ ਹਾਂ। ਇਕ ਇਕ ਕਰਮਚਾਰੀ ਮੇਰੇ ਲਈ ਮੇਰੇ ਸਿਰ ਦਾ ਤਾਜ ਹੈ।
10
ਗੱਲਬਾਤ ਕਰਦੇ ਹੋਏ ਪਦਮਸ੍ਰੀ ਰਜਿੰਦਰ ਗੁਪਤਾ।
ਸਮਾਜ ਸੇਵੀ ਅਤੇ ਧਾਰਮਿਕ ਸੰਗਠਨਾਂ ਨੇ ਕੀਤੀ ਟ੍ਰਾਈਡੈਂਟ ਗਰੁੱਪ ਦੀ ਸ਼ਲਾਘਾ
ਟ੍ਰਾਈਡੈਂਟ ਗਰੁੱਪ ਵਲੋਂ ਇਸ ਔਖੀ ਘੜੀ ਵਿਚ ਆਪਣੇ ਕਰਮਚਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਪੁਰਜੋਰ ਪ੍ਰਸੰਸਾ ਕੀਤੀ ਹੈ। ਰਾਮਬਾਗ ਕਮੇਟੀ ਦੇ ਪ੍ਰਧਾਨ ਭਰਤ ਮੋਦੀ, ਮਹਾਸ਼ਕਤੀ ਕਲਾ ਮੰਦਰ ਦੇ ਪ੍ਰਧਾਨ ਅਨਿਲ ਦੱਤ ਸ਼ਰਮਾ, ਸ਼ਿਵ ਸੇਵਾ ਸੰਘ ਗੀਤਾ ਭਵਨ ਦੇ ਸਤੀਸ਼ ਚੀਮਾ, ਸ਼ਿਵ ਸੰਘ ਸ਼ਾਸ਼ਤਰੀ ਮਾਰਕੀਟ ਦੇ ਪ੍ਰਧਾਨ ਸੋਮਨਾਥ ਗਰਗ, ਗੀਤਾ ਭਵਨ ਟਰੱਸਟ ਦੇ ਪ੍ਰਧਾਨ ਬਸੰਤ ਗੋਇਲ, ਅਰੋੜਵੰਸ਼ ਸਭਾ ਦੇ ਚੇਅਰਮੈਨ ਵਿਵੇਕ ਸਿੰਧਵਾਨੀ, ਅਗਰਵਾਲ ਸਭਾ ਦੇ ਪ੍ਰਧਾਨ ਵਿਜੈ ਗਰਗ, ਖੱਤਰੀ ਸਭਾ ਦੇ ਪ੍ਰਧਾਨ ਰਾਜੀਵ ਵਰਮਾ ਰਿੰਪੀ ਨੇ ਕਿਹਾ ਕਿ ਟ੍ਰਾਈਡੈਂਟ ਗਰੁੱਪ ਨੇ ਹਜਾਰਾਂ ਲੋਕਾਂ ਨੂੰ ਰੋਜਗਾਰ ਦਿੱਤਾ ਹੋਇਆ ਹੈ। ਇਸ ਗਰੁੱਪ ਵਲੋਂ ਬਰਨਾਲਾ ਜਿਲ੍ਹੇ ਦੇ ਹਜਾਰਾਂ ਲੋਕਾਂ ਨੂੰ ਤਾਂ ਰੋਜਗਾਰ ਦਿੱਤਾ ਹੀ ਗਿਆ ਹੈ। ਬਲਕਿ ਦੇਸ਼ ਦੇ ਹੋਰ ਵੀ ਹਜਾਰਾਂ ਲੋਕਾਂ ਨੂੰ ਇਸ ਗਰੁੱਪ ਵਲੋਂ ਰੋਜਗਾਰ ਦੇ ਕੇ ਬਹੁਤ ਹੀ ਵਧੀਆ ਕੰਮ ਕੀਤਾ ਹੈ। ਖਾਸ ਕਰਕੇ ਇਸ ਕਰੋਨਾ ਕਾਲ ਦੀ ਘੜੀ ਵਿਚ ਇਸ ਤਰ੍ਹਾਂ ਦੀਆਂ ਸੁਵਿਧਾਵਾਂ ਦੇ ਕੇ ਇਸ ਗਰੁੱਪ ਨੇ ਕਮਾਲ ਹੀ ਕਰ ਦਿੱਤਾ ਹੈ।