ਸੇਵਾ ਪਰਮੋ ਧਰਮ ਟਰੱਸਟ ਵਲੋਂ 9 ਦਿਨਾਂ ਵਿੱਚ 620 ਲੋਕਾਂ ਦਾ ਕੀਤਾ ਗਿਆ ਟੀਕਾਕਰਣ - ਜੀਵਨ ਸ਼ਰਮਾ
ਗੌਰਵ ਮਾਣਿਕ
- ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਛਾਬੜਾ ਤੇ ਡਿਪਟੀ ਡੀ ਓ ਸੁਖਵਿੰਦਰ ਸਿੰਘ ਨੇ ਵੀ ਕਰਵਾਇਆ ਆਪਣਾ ਟੀਕਾਕਰਨ
- ਸੀ ਜੇ ਐਮ ਮਿਸ ਏਕਤਾ ਉੱਪਲ ਵਲੋਂ ਵੇਕਸੀਨੇਸ਼ਨ ਕੇਂਦਰ ਦਾ ਦੌਰਾ ਕਰ ਕੀਤੀ ਗਈ ਸੀ ਪ੍ਰਸ਼ੰਸ਼ਾ
ਫਿਰੋਜ਼ਪੁਰ 8 ਮਈ 2021 - ਸਮਾਜ ਸੇਵੀ ਸੰਸਥਾਵਾਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਰੋਨਾ ਮਹਾਂਮਾਰੀ ਵਿਰੁਧ ਜੰਗ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਉਹ ਚਾਹੇ ਕਰੋਨਾ ਮਹਾਂਮਾਰੀ ਵਿਰੁਧ ਜਾਗਰੂਕਤਾ ਪੈਦਾ ਕਰਨੀ ਹੋਵੇ ਯਾ ਜ਼ਰੂਰਤ ਮੰਦਾ ਦੀ ਮੱਦਦ ਹੋਵੇ ਯਾ ਫ਼ਿਰ ਹੁਣ ਲੋਕਾਂ ਨੂੰ ਟੀਕਾਕਰਣ ਕਰਵਾਉਣ ਲਈ ਪ੍ਰੇਰਿਤ ਕਰਨ ਅਤੇ ਉਹਨਾਂ ਦਾ ਟੀਕਾਕਰਣ ਕਰਨਾ ਹੋਵੇ ਸਮਾਜਿਕ ਸੰਗਠਨਾਂ ਵਲੋਂ ਹਰ ਤਰ੍ਹਾਂ ਦਾ ਯੋਗਦਾਨ ਪਾ ਰਹੀਆਂ ਹਨ।
ਫਿਰੋਜ਼ਪੁਰ ਦੀ ਸਮਾਜ ਸੇਵੀ ਸੰਸਥਾ ਸੇਵਾ ਪ੍ਰਮੋ ਧਰਮ ਵਲੋਂ ਲੋਕਾਂ ਦੇ ਟੀਕਾਕਰਣ ਕਰਨ ਦਾ ਬੇੜਾ ਚੁੱਕਿਆ ਹੋਇਆ ਹੈ ਅਤੇ ਰੋਜ ਸਿਹਤ ਵਿਭਾਗ ਨਾਲ ਮਿਲ ਕੇ ਪਿੱਛਲੇ 9 ਦਿਨਾਂ ਤੋਂ ਟੀਕਾਕਰਣ ਲਈ ਕੈਂਪ ਲਗਾਇਆ ਜਾ ਰਿਹਾ ਹੈ 9ਵੇ ਦਿਨ ਕਰੋਨਾ ਮਹਾਂਮਾਰੀ ਵਿਰੁਧ ਜੰਗ ਲਈ ਟੀਕਾਕਰਨ ਕੈਂਪ ਵਿੱਚ ਕੁੱਲ 70 ਲੋਕਾਂ ਦਾ ਟੀਕਾਕਰਨ ਕੀਤਾ ਗਿਆ।ਇਸ ਕੈਂਪ ਵਿੱਚ ਸਰਕਾਰੀ ਨਿਰਦੇਸ਼ਾਂ ਅਨੁਸਾਰ 70%ਦੂਜੀ ਡੋਜ਼ ਤੇ 30% 45+ਨੂੰ ਪਹਿਲੀ ਡੋਜ਼ ਲਗਾਈ ਗਈ।
ਸੇਵਾ ਪਰਮੁੱਖ ਜੀਵਨ ਸ਼ਰਮਾ ਜੀ ਨੇ ਦੱਸਿਆ ਕਿ ਸੇਵਾ ਪਰਮੋ ਧਰਮ ਟਰੱਸਟ ਤੇ ਸਿਹਤ ਵਿਭਾਗ ਫਿਰੋਜ਼ਪੁਰ ਦੇ ਸਾਂਝੇ ਪ੍ਰਯਾਸ ਨਾਲ ਲਗਾਤਾਰ ਹੁਣ ਤੱਕ 620 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ।ਅੱਜ ਇਸ ਟੀਕਾਕਰਨ ਕੈਂਪ ਵਿੱਚ ਸਰਕਾਰੀ ਸਿਹਤ ਵਿਭਾਗ ਦੇ ਕੁੱਝ ਮੁਲਾਜ਼ਮਾਂ ਦੀ ਹੜਤਾਲ ਹੋਣ ਕਾਰਨ ਟੀਕਾਕਰਨ ਚ ਦੇਰੀ ਹੋਈ।ਜੀਵਨ ਸ਼ਰਮਾ ਜੀ ਨੇ ਦੱਸਿਆ ਕਿ ਫਿਰ ਰੈੱਡ ਕਰਾਸ ਸੁਸਾਇਟੀ ਦੀ ਮਦਦ ਨਾਲ ਤੇ ਗਰੋਵਰ ਮੈਡੀਕੋਜ਼ ਤੇ ਚਿੰਟੂ ਢੀਂਗਰਾ ਫਾਰਮਾਸਿਸਟ ਜੀ ਨੇ ਟੀਕਾਕਰਨ ਦੇ ਕੰਮ ਦੀ ਸੇਵਾ ਕੀਤੀ।ਅੱਜ ਦੇ ਕੈਂਪ ਵਿੱਚ ਖਾਸ ਤੌਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਰਾਜੀਵ ਛਾਬੜਾ ਜੀ ਤੇ ਡਿਪਟੀ DEO ਸੁਖਵਿੰਦਰ ਸਿੰਘ ਜੀ ਨੇ ਆਪਣਾ ਟੀਕਾਕਰਨ ਕਰਵਾਇਆ। ਇਹ ਕੈਂਪ ਹਰ ਰੋਜ਼ ਐਤਵਾਰ ਨੂੰ ਛੱਡ ਕੇ ਲਗੇਗਾ।ਉਹਨਾਂ ਨੇ ਮਹਾਂਮਾਰੀ ਵਿਰੁੱਧ ਵੱਧ ਤੋਂ ਵੱਧ ਟੀਕਾਕਰਣ ਕਰਵਾਉਣ ਦੀ ਅਪੀਲ ਕੀਤੀ