ਗ੍ਰਾਸ ਆਰਟਿਸਟ ਨੇ ਪੰਜਾਬ ਪੁਲਿਸ ਨਾਲ ਲੋਕਾਂ ਨੂੰ ਕੋਰੋਨਾ ਪ੍ਰਤੀ ਜਾਗਰੂਕ ਕੀਤਾ
ਕੁਲਵੰਤ ਸਿੰਘ ਬੱਬੂ
- ਪੁਲਿਸ ਦੀ ਸਖਤੀ ਤਾਂ ਸੁਣੀ ਸੀ, ਅੱਜ ਨਰਮਾਈ ਵੇਖੀ - ਗਰਾਸ ਆਰਟਿਸਟ
- ਰਾਜਪੁਰਾ ਵਿੱਚ ਦੋ ਕੰਟੇਨਮੈਂਟ ਜ਼ੋਨ ਲੋਕ ਸੁਚੇਤ ਨਹੀਂ - ਚੌਹਾਨ
ਰਾਜਪੁਰਾ 8 ਮਈ 2021 - ਅੱਜ ਮਿਸ਼ਨ ਫਤਿਹ ਤਹਿਤ ਰਾਜਪੁਰਾ ਦੇ ਗਰਾਸ ਆਰਟਿਸਟ ਪੰਜਾਬ ਪੁਲਿਸ ਨਾਲ ਲੋਕਾਂ ਨੂੰ ਕਰੋਨਾ ਨਾਮੁਰਦ ਬਿਮਾਰੀ ਪ੍ਰਤੀ ਜਾਗਰੂਕ ਕਰਦੇ ਵੇਖੇ ਗਏ। ਜਿਸ ਵਿਚ ਪੰਜਾਬ ਪੁਲਿਸ ਰਾਜਪੁਰਾ ਸਿਟੀ ਥਾਣੇ ਦੇ ਸਬ ਇੰਸਪੈਕਟਰ ਅਕਾਸ਼ ਸ਼ਰਮਾ ਅਤੇ ਪੁਲਿਸ ਪਾਰਟੀ ਮੌਜੂਦ ਨਾਲ ਸਨ। ਇਹ ਜਾਗਰੂਕਤਾ ਮੁਹਿੰਮ ਟਾਹਲੀ ਵਾਲਾ ਚੌਂਕ ਅਤੇ ਰਾਜਪੁਰਾ ਟਾਊਨ ਵਿੱਚ ਚਲਾਈ ਗਈ । ਜਿਸ ਵਿਚ ਪੰਜਾਬ ਪੁਲਿਸ ਵੱਲੋਂ ਲੋਕਾਂ ਨੂੰ ਮਾਸਕ ਵੰਡੇ ਗਏ ਅਤੇ ਜਿਨ੍ਹਾਂ ਲੋਕਾਂ ਨੇ ਸਹੀ ਤਰ੍ਹਾਂ ਮਾਸਕ ਨਹੀਂ ਪਹਿਨੇ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਪਹਿਨਣ ਲਈ ਕਿਹਾ ਗਿਆ।
ਗ੍ਰਾਸ ਆਰਟਿਸਟ ਅਭਿਸ਼ੇਕ ਚੌਹਾਨ ਨੇ ਲੋਕਾਂ ਨੂੰ ਸਹੀ ਤਰ੍ਹਾਂ ਮਾਸਕ ਪਹਿਨਣ ਅਤੇ ਸੈਨਿਟੀਜਰ ਦੀ ਵਰਤੋਂ ਕਰਨ ਲਈ ਕਿਹਾ। ਇਹ ਦੇਖਿਆ ਗਿਆ ਸੀ ਕਿ ਬਹੁਤ ਸਾਰੇ ਲੋਕ ਮਾਸਕ ਪਹਿਨਦੇ ਹਨ ਜਾਂ ਤਾਂ ਉਹ ਬਹੁਤ ਗੰਦੇ ਨੇ ਜਾਂ ਉਹ ਸਿਰਫ ਚਿਹਰੇ ਨੂੰ ਹੀ ਢੱਕ ਰਹੇ ਨੇ ਨਾ ਕਿ ਨੱਕ ਨੱਕ ਨੂੰ। ਚੌਹਾਨ ਅਤੇ ਪੁਲਿਸ ਨੇ ਅਜਿਹੇ ਲੋਕਾਂ ਨੂੰ ਨਿਰਮਾਤਾ ਨਾਲ ਸਮਝਾਇਆ। ਰਾਜਪੁਰਾ ਵਿਚ ਪਹਿਲਾਂ ਹੀ ਦੋ ਕੰਟੇਨਮੈਂਟ ਜ਼ੋਨ ਬਣਾਏ ਗਏ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ ।
ਮਿਸ਼ਨ ਫਤਹਿ ਦੇ ਤਹਿਤ ਵੱਖ-ਵੱਖ ਕਲਾਕਾਰ ਪੰਜਾਬ ਪੁਲਿਸ ਦਾ ਸਮਰਥਨ ਕਰ ਰਹੇ ਹਨ।ਪੰਜਾਬ ਪੁਲਿਸ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ, ਜਿਸ ਤਹਿਤ ਪੰਜਾਬ ਪੁਲਿਸ ਉਹਨਾਂ ਕਲਾਕਾਰਾਂ ਜਾਂ ਸ਼ਖਸੀਅਤਾਂ ਨੂੰ ਨਾਲ ਲੈ ਕੇ ਚੱਲ ਰਹੀ ਹੈ ਜਿਨ੍ਹਾਂ ਨੇ ਸਮਾਜ ਵਿੱਚ ਆਪਣੀ ਪਛਾਣ ਬਣਾਈ ਹੈ । ਪੰਜਾਬ ਪੁਲਿਸ ਦਾ ਇਕ ਹੀ ਟੀਚਾ ਹੈ ਸਿਰਫ ਤੁਹਾਡੀ ਸੁਰੱਖਿਆ ਚਾਹੇ ਉਹ ਵਾਇਰਸ ਤੋਂ ਹੋਵੇ ਜਾ ਜੁਰਮ ਤੋਂ।