ਡੀ ਸੀ ਕਪੂਰਥਲਾ ਵੱਲੋਂ ਨਵੀਆਂ ਪਾਬੰਦੀਆਂ ਸੰਬੰਧੀ ਨਵੇਂ ਹੁਕਮ ਜਾਰੀ....
ਬਲਵਿੰਦਰ ਸਿੰਘ ਧਾਲੀਵਾਲ
- ਸ਼ਨੀਵਾਰ ਤੇ ਐਤਵਾਰ ਕੇਵਲ ਮੈਡੀਕਲ ਦੁਕਾਨਾਂ ਤੇ ਪੈਟਰੌਲ ਪੰਪ ਖੁੱਲਣਗੇ।
- ਦੁੱਧ, ਬਰੈਡ, ਕਰਿਆਨਾ, ਸਬਜ਼ੀ ਤੇ ਫਰੂਟ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ 12 ਵਜੇ ਤੱਕ ਖੁੱਲਣਗੀਆਂ।
- ਉਪਰ ਦਿੱਤੀਆਂ ਦੁਕਾਨਾਂ ਤੋਂ ਇਲਾਵਾ ਬਾਕੀ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਕੇਵਲ 12 ਵਜੇ ਦੁਪਹਿਰ ਤੋਂ ਸ਼ਾਮ 4 ਵਜੇ ਤੱਕ ਖੁੱਲਣਗੀਆਂ।
- ਸਬਜ਼ੀ ਤੇ ਫਰੂਟ ਮੰਡੀਆਂ 12 ਵਜੇ ਬੰਦ ਹੋਣਗੀਆਂ।
- ਹੋਮ ਡਿਲਵਰੀ ਰਾਤ 8 ਵਜੇ ਤੱਕ ਹੋਵੇਗੀ।
- ਕਰਫਿਊ ਦਾ ਸਮਾਂ ਹੁਣ ਰੋਜ਼ਾਨਾ ਸ਼ਾਮ 5 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ।
- ਈ-ਕਾਮਰਸ ਵਾਲੀਆਂ ਹੋਮ ਡਿਲਵਰੀ ਸੇਵਾਵਾਂ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੋ ਸਕਦੀਆਂ ਹਨ।
ਸੁਲਤਾਨਪੁਰ ਲੋਧੀ, 8 ਮਈ 2021 - ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਦੇ ਅਨੁਕੂਲ ਕਪੂਰਥਲਾ ਜਿਲ੍ਹੇ ਦੀ ਹਦੂਦ ਅੰਦਰ ਦੁਕਾਨਾਂ ਖੋਲਣ ਲਈ ਨਵਾਂ ਸਮਾਂ ਸਾਰਣੀ ਜਾਰੀ ਕੀਤੀ ਹੈ।
ਨਵੇਂ ਹੁਕਮ 8 ਮਈ ਤੋਂ 15 ਮਈ ਤੱਕ ਲਾਗੂ ਰਹਿਣਗੇ। ਕਰਫਿਊ ਦਾ ਸਮਾਂ ਹੁਣ ਰੋਜ਼ਾਨਾ ਸ਼ਾਮ 5 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ।
ਮੈਡੀਕਲ ਦੁਕਾਨਾਂ ਤੇ ਸਿਹਤ ਸੇਵਾ ਤੋਂ ਇਲਾਵਾ ਪੈਟਰੌਲ ਪੰਪ ਹਫਤੇ ਦੇ ਸਾਰੇ ਦਿਨ 24 ਘੰਟੇ ਖੁੱਲ ਸਕਣਗੇ। ਮੈਡੀਕਲ ਤੇ ਪੈਟਰੌਲ ਤੋਂ ਇਲਾਵਾ ਹੋਰ ਕੋਈ ਵੀ ਦੁਕਾਨ ਸ਼ਨੀਵਾਰ ਤੇ ਐਤਵਾਰ ਨਹੀਂ ਖੁੱਲ ਸਕੇਗੀ।
ਇਸ ਤੋਂ ਇਲਾਵਾ ਦੁੱਧ, ਬਰੈਡ, ਕਰਿਆਨਾ, ਸਬਜ਼ੀ ਤੇ ਫਰੂਟ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ 12 ਵਜੇ ਤੱਕ ਖੁੱਲਣਗੀਆਂ।
ਉਪਰ ਦਿੱਤੀਆਂ ਦੁਕਾਨਾਂ ਤੋਂ ਇਲਾਵਾ ਬਾਕੀ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਕੇਵਲ 12 ਵਜੇ ਦੁਪਹਿਰ ਤੋਂ ਸ਼ਾਮ 4 ਵਜੇ ਤੱਕ ਖੁੱਲਣਗੀਆਂ।
ਇਹ ਵੀ ਸਪੱਸ਼ਟ ਕਿਹਾ ਗਿਆ ਹੈ ਕਿ ਸਬਜ਼ੀ ਤੇ ਫਰੂਟ ਦੀਆਂ ਮੰਡੀਆਂ 12 ਵਜੇ ਦੁਪਹਿਰ ਤੱਕ ਬੰਦ ਹੋਣਗੀਆਂ।
ਕੋਈ ਵੀ ਰੇਹੜੀ ਵਾਲਾ ਕਿਸੇ ਖਾਸ ਥਾਂ ’ਤੇ ਰੁਕਕੇ ਵੇਚ ਨਹੀਂ ਕਰ ਸਕੇਗਾ ਪਰ ਉਹ ਸ਼ਾਮ 4 ਵਜੇ ਤੱਕ ਫਰੂਟ ਤੇ ਸਬਜ਼ੀ ਗਲੀਆਂ ਵਿਚ ਜਾ ਕੇ ਵੇਚ ਸਕੇਗਾ।
ਈ-ਕਾਮਰਸ ਵਾਲੀਆਂ ਹੋਮ ਡਿਲਵਰੀ ਸੇਵਾਵਾਂ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੋ ਸਕਦੀਆਂ ਹਨ।
ਸ਼ਹਿਰਾਂ ਤੇ ਦਿਹਾਤੀ ਖੇਤਰਾਂ ਅੰਦਰ ਉਸਾਰੀ ਤੇ ਮੈਨੂਫੈਕਚੁਰਿੰਗ ਗਤੀਵਿਧੀਆਂ ਦੀ ਆਗਿਆ ਹੈ।
ਕਿਸੇ ਹੋਰ ਸੂਬੇ ਦਾ ਕੋਈ ਵੀ ਵਿਅਕਤੀ ਕਪੂਰਥਲਾ ਜਿਲ੍ਹੇ ਦੀ ਹਦੂਦ ਅੰਦਰ ਰੇਲ , ਹਵਾਈ ਜਹਾਜ਼ ਜਾਂ ਸੜਕੀ ਰਸਤੇ 72 ਘੰਟੇ ਪੁਰਾਣੀ ਨੈਗੇਟਿਵ ਟੈਸਟ ਰਿਪੋਰਟ ਜਾਂ 2 ਹਫਤੇ ਪੁਰਾਣਾ ਵੈਕਸੀਨੇਸ਼ਨ ਸਰਟੀਫਿਕੇਟ ਤੋਂ ਬਿਨ੍ਹਾਂ ਦਾਖਲ ਨਹੀਂ ਹੋ ਸਕੇਗਾ।
ਸਾਰੇ ਰੈਸਟੋਰੈਂਟਾਂ , ਕੈਫੇ, ਕੌਫੀ ਸ਼ਾਪ, ਫਾਸਟ ਫੂਡ ਆਊਟ ਲੈਟ, ਢਾਬਿਆਂ , ਮਠਿਆਈ ਦੁਕਾਨਾਂ, ਬੇਕਰੀ ਬੰਦ ਅੰਦਰ ਬੈਠਕੇ ਖਾਣ ਲਈ ਬੰਦ ਰਹੇਗੀ ਤੇ ਉਹ ਰਾਤ 8 ਵਜੇ ਤੱਕ ਹੋਮ ਡਿਲਵਰੀ ਕਰ ਸਕਦੇ ਹਨ।
ਸਾਰੇ ਬਾਰ, ਸਿਨੇਮਾ ਹਾਲ, ਜਿੰਮ, ਸਪਾ, ਸਵੀਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਪੂਰੀ ਤਰ੍ਹਾਂ ਬੰਦ ਰਹਿਣਗੇ।
ਸਾਰੇ ਮਨੋਰੰਜਨ ਪਾਰਕ ਬੰਦ ਰਹਿਣਗੇ।
ਸਾਰੇ 4 ਪਹੀਆ ਵਾਹਨਾਂ ਜਿਵੇਂ ਕਿ ਕਾਰ, ਟੈਕਸੀ ਵਿਚ 2 ਤੋਂ ਜਿਆਦਾ ਲੋਕਾਂ ਦੇ ਜਾਣ-ਆਉਣ ਦੀ ਆਗਿਆ ਨਹੀਂ ਹੈ ਪਰ ਮਰੀਜ਼ ਨੂੰ ਹਸਪਤਾਲ ਲਿਜਾਣ-ਲਿਆਉਣ ਵੇਲੇ ਛੋਟ ਰਹੇਗੀ। ਮੋਟਰਸਾਈਕਲ ਜਾਂ ਸਕੂਟਰ ’ਤੇ ਇਕ ਤੋਂ ਵੱਧ ਵਿਅਕਤੀ ਸਫਰ ਨਹੀਂ ਕਰ ਸਕੇਗਾ ਪਰ ਜੇਕਰ ਦੋਵੇਂ ਵਿਅਕਤੀ ਇਕੋ ਪਰਿਵਾਰ ਨਾਲ ਸਬੰਧਿਤ ਹਨ ਤੇ ਇਕੋ ਘਰ ਵਿਚ ਰਹਿੰਦੇ ਹਨ ਤਾਂ ਉਸ ਕੇਸ ਵਿਚ ਇਹ ਬੰਦਿਸ਼ ਲਾਗੂ ਨਹੀਂ।
10 ਤੋਂ ਵੱਧ ਲੋਕਾਂ ਦੇ ਇਕੱਠ ਦੀ ਇਜ਼ਾਜਤ ਨਹੀਂ।
ਪਿੰਡਾਂ ਅੰਦਰ ਰਾਤ ਵੇਲੇ ਦੇ ਕਰਫਿਊ ਤੇ ਹਫਤਾਵਾਰੀ ਕਰਫਿਊ ਲਈ ਠੀਕਰੀ ਪਹਿਰੇ ਲੱਗਣਗੇ।
ਸਾਰੀਆਂ ਹਫਤਾਵਾਰੀ ਮਾਰਕੀਟਾਂ (ਆਪਣੀ ਮੰਡੀ ਵਾਂਗ) ਬੰਦ ਰਹਿਣਗੀਆਂ।
ਜਿਲ੍ਹੇ ਅੰਦਰ ਸਮਾਜਿਕ, ਸੱਭਿਆਚਾਰਕ , ਖੇਡਾਂ ਤੇ ਹੋਰਨਾਂ ਸਬੰਧਿਤ ਸਮਾਗਮਾਂ ਉੱਪਰ ਪੂਰਨ ਰੂਪ ਵਿਚ ਪਾਬੰਦੀ ਹੈ।
ਸਾਰੇ ਸਿਆਸੀ ਇਕੱਠਾਂ ਉੱਪਰ ਵੀ ਪੂਰਨ ਪਾਬੰਦੀ ਹੈ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਜਿਸ ਵਿਚ ਪ੍ਰਬੰਧਕ, ਭਾਗ ਲੈਣ ਵਾਲੇ , ਸਥਾਨ ਦੇ ਮਾਲਕ , ਟੈਂਟ ਹਾਊਸ ਮਾਲਕ ਵਿਰੁੱਧ ਕੇਸ ਦਰਜ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਿਰਧਾਰਿਤ ਗਿਣਤੀ ਤੋਂ ਵੱਧ ਇਕੱਠ ਵਿਚ ਸ਼ਾਮਿਲ ਹੋਣ ਵਾਲਿਆਂ ਨੂੰ 5 ਦਿਨ ਦੇ ਹੋਮ ਕੁਆਰਨਟਾਇਨ ਕੀਤਾ ਜਾਵੇਗਾ ।
ਸਾਰੇ ਵਿਦਿਅਕ ਅਦਾਰੇ, ਸਕੂਲ ਤੇ ਕਾਲਜ ਬੰਦ ਰਹਿਣਗੇ ਜਦਕਿ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਹਾਜ਼ਰ ਰਹੇਗਾ।
ਉਨ੍ਹਾਂ ਨਾਲ ਹੀ ਸਪੱਸ਼ਟ ਕੀਤਾ ਕਿ ਮੈਡੀਕਲ ਤੇ ਨਰਸਿੰਗ ਕਾਲਜ, ਸੰਸਥਾਵਾਂ ਖੁੱਲੀਆਂ ਰਹਿਣਗੀਆਂ।
ਹਰ ਤਰ੍ਹਾਂ ਦੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਮੁਲਤਵੀ ਹਨ ਪਰ ਕੋਵਿਡ ਦੀ ਰੋਕਥਾਮ ਸਬੰਧੀ ਭਰਤੀ ਪਰੀਖਿਆ ਉਪਰ ਰੋਕ ਨਹੀਂ ਹੋਵੇਗੀ।
ਸਾਰੇ ਪ੍ਰਾਈਵੇਟ ਦਫਤਰ, ਜਿਸ ਵਿਚ ਸੇਵਾ ਖੇਤਰ ਜਿਵੇਂ ਕਿ ਆਰਕੀਟੈਕਟ , ਸੀ.ਏ. , ਬੀਮਾ ਕੰਪਨੀਆਂ ਦੇ ਦਫਤਰਾਂ ਨੂੰ ਕੇਵਲ ‘ਵਰਕ ਫਰਾਮ ਹੋਮ ’ ਦੀ ਇਜ਼ਾਜ਼ਤ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਵੇਂ ਨੇਮ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤੀ ਕੀਤੀ ਜਾਵੇਗੀ।