ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਸ਼ਨੀਵਾਰ ਨੂੰ ਕੋਰੋਨਾ ਕਾਰਨ 31 ਮੌਤਾਂ ਹੋਈਆਂ
ਜਗਤਾਰ ਸਿੰਘ
ਪਟਿਆਲਾ, 8 ਮਈ , 2021 : ਪਟਿਆਲਾ ਦੇ ਰਜਿੰਦਰਾਂ ਹਸਪਤਾਲ ਵਿੱਚ ਪਿਛਲੇ 24 ਘੰਟਿਆਂ ਦੌਰਾਨ ਹੋਈਆ 31 ਮੌਤਾਂ ਹੋਈਆਂ ਹਨ। ਮਿਤ੍ਰਕਾਂ ਵਿਚੋਂ 14 ਪਟਿਆਲਾ ਅਤੇ 16 ਦੂਜੇ ਜ਼ਿਲ੍ਹਿਆਂ ਦੇ ਵਸਨੀਕ ਸਨ। ਇਹਨਾਂ 31 ਮਰੀਜ਼ਾਂ ਵਿਚੋਂ 1 ਮਰੀਜ਼ ਦੂਜੇ ਸੂਬੇ ਨਾਲ ਸਬੰਧਤ ਸੀ। ਕੋਵਿਡ ਦੇ 58 ਨਵੇਂ ਕੇਸਾਂ ਦੀ ਪੁਸਟੀ ਹੋਈ ਦੂਜੇ ਸਬਿਆਂ ਨਾਲ ਸਬੰਧਤ 3 ਕੋਵਿਡ ਮਰੀਜ਼ ਆਏ। 21 ਮਰੀਜ਼ ਠੀਕ ਹੋ ਕੇ ਘਰ ਪਰਤੇ।