ਫਿਰੋਜ਼ਪੁਰ ਵਿਚ 195 ਕੋਰੋਨਾ ਪਾਜ਼ੀਟਿਵ ਕੇਸ ਆਏ ਸਾਹਮਣੇ, 5 ਲੋਕਾਂ ਦੀ ਮੌਤਾਂ
ਗੌਰਵ ਮਾਣਿਕ
ਫਿਰੋਜ਼ਪੁਰ 8 ਮਈ 2021 - ਫ਼ਿਰੋਜ਼ਪੁਰ ਵਿੱਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ ਮੌਤਾਂ ਦਾ ਅੰਕੜਾ ਵੀ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਫਿਰੋਜ਼ਪੁਰ ਵਿਚ ਅੱਜ 195 ਮਰੀਜ਼ ਕੋਰੋਨਾ ਪਾਜ਼ੀਟਿਵ ਦੇ ਸਾਹਮਣੇ ਆਏ ਹਨ, ਜਦਕਿ 5 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋਈ ਹੈ। ਮਰਨ ਵਾਲੇ ਮਰੀਜ਼ਾਂ ਫਿਰੋਜ਼ਪੁਰ ਸ਼ਹਿਰ, ਫਿਰੋਜ਼ਸ਼ਾਹ, ਗੁਰੂਹਰਸਹਾਏ ਵਿਚੋਂ ਹਨ, ਇਥੇ ਚਿੰਤਾਜਨਕ ਗਲ ਇਹ ਹੈ ਕਿ ਪ੍ਰਸ਼ਾਸਨ ਦੀਆਂ ਐਨੀਆਂ ਪਾਬੰਦੀਆਂ ਦੇ ਬਾਵਜੂਦ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਅਤੇ ਮੌਤ ਦਾ ਅੰਕੜਾ ਵੀ ਵਧ ਰਿਹਾ ਹੈ ਹਨ ਉੱਥੇ ਹੀ ਅੱਜ 213 ਮਰੀਜ਼ ਸਿਹਤਯਾਬ ਹੋ ਕੇ ਘਰ ਪਰਤੇ ਹਨ।ਓਥੇ ਹੀ 1479 ਕੇਸ ਕੋਰੋਨਾ ਪੋਜ਼ਿਟਿਵ ਦੇ ਅਜੇ ਵੀ ਫਿਰੋਜਪੁਰ ਵਿੱਚ ਐਕਟਿਵ ਹਨ।