ਅਮਰੀਕਾ: ਕੈਲੀਫੋਰਨੀਆ ਦੇ ਸੈਂਟਰਾਂ ਵਿੱਚ 60 ਤੋਂ ਵੱਧ ਪ੍ਰਵਾਸੀ ਬੱਚਿਆਂ ਨੂੰ ਹੋਇਆ ਕੋਰੋਨਾ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 8 ਮਈ 2021 - ਕੈਲੀਫੋਰਨੀਆ ਦੇ ਦੋ ਹੋਲਡਿੰਗ ਸੈਂਟਰਾਂ ਵਿੱਚ 60 ਤੋਂ ਵੱਧ ਪ੍ਰਵਾਸੀ ਬੱਚਿਆਂ ਨੇ ਕੋਵਿਡ -19 ਲਈ ਸਕਾਰਾਤਮਕ ਪ੍ਰੀਖਿਆ ਲਈ ਹੈ, ਜਿਸ ਨੇ ਸਰਹੱਦ ਪਾਰ ਤੋਂ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਗੈਰ ਕਾਨੂੰਨੀ ਨਾਬਾਲਗਾਂ ਦੀ ਸਿਹਤ ਪ੍ਰਤੀ ਚਿੰਤਾ ਵਧਾ ਦਿੱਤੀ ਹੈ। ਅਮਰੀਕਾ ਦੇ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਅਨੁਸਾਰ ਕੈਲੀਫੋਰਨੀਆ ਦੇ ਲੋਂਗ ਬੀਚ ਕਨਵੈਨਸ਼ਨ ਸੈਂਟਰ ਵਿੱਚ 728 ਪ੍ਰਵਾਸੀ ਬੱਚਿਆਂ ਦੀ ਰਿਹਾਇਸ਼ ਵਿੱੱਚੋਂ 55 ਬੱਚਿਆਂ ਨੇ ਵੀਰਵਾਰ ਨੂੰ ਕੋਵਿਡ -19 ਲਈ ਸਕਾਰਾਤਮਕ ਪ੍ਰੀਖਿਆ ਕੀਤੀ ਹੈ। ਇਸ ਸੈਂਟਰ ਵਿੱਚ 1000 ਬੱਚਿਆਂ ਨੂੰ ਰੱਖਣ ਦੀ ਸਮਰੱਥਾ ਹੈ।
ਇਸਦੇ ਇਲਾਵਾ ਪੋਮੋਨਾ ਫੇਅਰਪਲੈਕਸ ਸਾਈਟ ਨੇ ਸ਼ਨੀਵਾਰ ਨੂੰ ਪ੍ਰਵਾਸੀ ਬੱਚਿਆਂ ਦੀ ਰਿਹਾਇਸ਼ ਸ਼ੁਰੂ ਕੀਤੀ ਸੀ ਅਤੇ ਇਸ ਸਮੇਂ ਇੱਥੇ 216 ਬੱਚੇ ਰੱਖੇ ਗਏ ਹਨ, ਜਿਹਨਾਂ ਵਿੱਚੋਂ 14 ਕੋਰੋਨਾ ਪੀੜਤ ਹਨ ਅਤੇ ਉਨ੍ਹਾਂ ਨੂੰ ਵੱਖਰੇ ਤੌਰ' ਤੇ ਰੱਖਿਆ ਗਿਆ ਹੈ। ਇਸ ਸਾਈਟ ਵਿੱਚ ਲੱਗਭਗ 2500 ਬੱਚਿਆਂ ਨੂੰ ਰੱਖਣ ਦੀ ਸਮਰੱਥਾ ਹੈ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਲੋਂਗ ਬੀਚ ਸਾਈਟ ਹਰ ਤਿੰਨ ਦਿਨਾਂ ਵਿੱਚ ਬੱਚਿਆਂ ਦੀ ਨਿਗਰਾਨੀ ਸਹਿਤ ਜਾਂਚ ਕਰਵਾਉਂਦੀ ਹੈ ਅਤੇ ਜੋ ਸਕਾਰਾਤਮਕ ਟੈਸਟ ਕਰਦੇ ਹਨ ਉਨ੍ਹਾਂ ਨੂੰ ਇਕੱਲਿਆਂ ਨੂੰ ਤੰਬੂ ਵਿੱਚ ਭੇਜਿਆ ਜਾਂਦਾ ਹੈ ਅਤੇ ਯੂ ਸੀ ਐਲ ਸੀ ਹੈਲਥ ਲਾਗ ਵਾਲੇ ਬੱਚਿਆਂ ਦੀ ਦੇਖਭਾਲ ਕਰਦੀ ਹੈ। ਕੋਵਿਡ-19 ਦੇ ਜ਼ਿਆਦਾਤਰ ਕੇਸ ਉਨ੍ਹਾਂ ਬੱਚਿਆਂ ਵਿੱਚ ਹਨ ਜੋ ਵਾਇਰਸ ਨਾਲ ਸੈਂਟਰ ਪਹੁੰਚੇ ਸਨ, ਜਦੋਂ ਕਿ ਬਾਰਡਰ ਪੈਟਰੋਲ ਦੀ ਹਿਰਾਸਤ ਛੱਡਣ ਵੇਲੇ ਸਕਾਰਾਤਮਕ ਟੈਸਟ ਕੀਤੇ ਗਏ ਸਨ।
ਜਿਕਰਯੋਗ ਹੈ ਕਿ ਅਮਰੀਕਾ ਹਾਲ ਹੀ ਦੇ ਮਹੀਨਿਆਂ ਵਿੱਚ ਦੱਖਣੀ ਸਰਹੱਦ ਪਾਰੋਂ ਪਹੁੰਚਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਾਧੇ ਨਾਲ ਜੂਝ ਰਿਹਾ ਹੈ।