ਐਤਵਾਰ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਕੋਰੋਨਾ ਨਾਲ 34 ਮੌਤਾਂ
ਜਗਤਾਰ ਸਿੰਘ
ਪਟਿਆਲਾ, 9 ਮਈ 2021 : ਰਜਿੰਦਰਾ ਹਸਪਤਾਲ ਵਿੱਚ ਕਰੋਨਾ ਦੇ ਨਵੇਂ 69 ਮਰੀਜ਼ ਭਰਤੀ ਹੋਏ। ਜਿਨ੍ਹਾਂ ਚੋ 4 ਕਰੋਨਾ ਮਰੀਜ਼ ਦੂਜੇ ਰਾਜਾ ਨਾਲ ਸਬੰਧਿਤ ਹਨ । ਪਿਛਲੇ 24 ਘੰਟਿਆਂ ਦੌਰਾਨ ਰਜਿੰਦਰਾ ਹਸਪਤਾਲ ਵਿੱਚ ਕਰੋਨਾ ਨਾਲ 34 ਮੌਤਾਂ ਹੋਈਆਂ ਹਨ, ਜਿਨ੍ਹਾਂ 'ਚੋਂ 15 ਪਟਿਆਲਾ ਨਾਲ ਸਬੰਧਿਤ ਹਨ 17 ਹੋਰਾਂ ਜ਼ਿਲ੍ਹਿਆਂ ਅਤੇ 2 ਦੂਜੇ ਰਾਜਾਂ ਨਾਲ ਸਬੰਧਿਤ ਹਨ। ਜਦੋਂ ਕੇ ਰਜਿੰਦਰਾ ਹਸਪਤਾਲ ਵਿਚੋਂ 16 ਮਰੀਜ਼ ਠੀਕ ਹੋ ਕੇ ਘਰ ਗਏ।