ਜ਼ਿਲ੍ਹਾ ਹਸਪਤਾਲ ਨਵਾਂ ਸ਼ਹਿਰ ਵਲੋਂ ਕੋਵਿਡ-19 ਤਹਿਤ 129 ਸੈਂਪਲ ਲਏ ਗਏ
ਨਵਾਂਸ਼ਹਿਰ 11 ਮਈ 2021 - ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਗੁਰਦੀਪ ਸਿੰਘ ਕਪੂਰ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨਦੀਪ ਕਮਲ ਜੀ ਦੀਆ ਹਦਾਇਤਾਂ ਅਨੁਸਾਰ ਅਤੇ ਡਾਕਟਰ ਮਨਪ੍ਰੀਤ ਕੌਰ ਜੀ ਦੀ ਅਗਵਾਈ ਵਿਚ ਜਿਲ੍ਹਾ ਹਸਪਤਾਲ਼ ਨਵਾਂ ਸ਼ਹਿਰ ਦੇ ਫ਼ਲੂ ਕੌਰਨੇਰ , ਗੜ੍ਹਸ਼ੰਕਰ ਰੋਡ ਪੁਲਿਸ ਨਾਕਾ ਤਹਿਸੀਲ ਕੰਪਲੈਕਸ ਨਵਾਂਸ਼ਹਿਰ ਵਿਖੇ ਕੋਵਿਡ 19 ਤਹਿਤ ਸਿਹਤ ਜਾਣਕਾਰੀ ਦਿੱਤੀ ਗਈ ਅਤੇ 129 ਸੈਂਪਲ ਲਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰਸੇਮ ਲਾਲ ਬੀ ਈ ਈ ਨੇ ਦੱਸਿਆ ਕਿ ਉਪਰੋਕਤ ਥਾਵਾਂ ਤੇ ਕੋਵਿਡ 19 ਦੇ ਲੱਛਣਾਂ ਦੇ ਮਰੀਜਾ ਨੂੰ ਸਿਹਤ ਸਿਖਿਆ ਦਿੱਤੀ ਗਈ ਅਤੇ ਜਿਲ੍ਹਾ ਹਸਪਤਾਲ਼ ਨਵਾਂ ਸ਼ਹਿਰ ਦੀ ਟੀਮ ਵੱਲੋਂ ਨਾਲ ਨਾਲ ਸੈਂਪਲ ਲਏ ਗਏ । ਜਿਸ ਵਿੱਚ ਉਨ੍ਹਾਂ ਦੱਸਿਆ ਕਿ ਬੁਖਾਰ ਖਾਂਸੀ ਜੁਕਾਮ ਥਕਾਵਟ ਮਹਿਸੂਸ ਹੋਣ ਲੱਗਦੀ ਹੈ ਜਾ ਸਾਹ ਲੈਣ ਵਿੱਚ ਤਕਲੀਫ ਹੋਣ ਤੇ ਡਾਕਟਰੀ ਸਹਾਇਤਾ ਫਲੂ ਕਰੋਨਾ ਤੇ ਲੈਣ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਆਏ ਹੋਏ ਮਰੀਜਾ ਨੂੰ ਮੁਹ ਢੱਕ ਕੇ ਰੱਖਣ ਹੱਥ ਵਾਰ ਵਾਰ ਧੋਣ, ਸਰੀਰਕ ਦੂਰੀ ਬਣਾਈ ਰੱਖਣ ਸਬੰਧੀ ਜਾਣਕਾਰੀ ਦਿੱਤੀ ਗਈ ਇਸ ਦੇ ਨਾਲ ਹੀ ਉਨਾ ਨੂੰ ਸਿਹਤ ਵਿਭਾਗ ਅਤੇ ,ਪ੍ਰਸਾਸਨ ਨੂੰ ਸਹਿਯੋਗ ਦੇਣ ਸਬੰਧੀ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਨੇ ਅਪੀਲ ਕੀਤੀ ਕਿ ਸੈਂਪਲ ਦੇਣ ਵਾਲੇ ਅਪਣਾ ਸਹੀ ਮੋਬਾਈਲ ਨੰਬਰ, ਐਡਰੈੱਸ ਦੇਣ ਅਤੇ ਰਿਪੋਰਟ ਆਉਣ ਤੇ ਦਿੱਤਾ ਹੋਇਆ ਫੋਨ ਜਰੂਰ ਅਟੈਂਡ ਕਰਨ ਤਾ ਜੋ ਉਨ੍ਹਾਂ ਨੂੰ ਵਧੀਆ ਸਿਹਤ ਸੇਵਾਵਾਂ ਦਿੱਤੀਆਂ ਜਾਣ ਅਤੇ ਆਪਣੇ ਨਵਾਂ ਸ਼ਹਿਰ ਨੂੰ ਕੋਵਿਡ ਮੁਕਤ ਕੀਤਾ ਜਾ ਸਕੇ।ਇਸ ਮੌਕੇ ਡਾਕਟਰ ਅਮਰਜੋਤ ਸਿੰਘ, ,, ਮੋਨਿਕਾ,ਮਨਪ੍ਰੀਤ ਕੌਰ ਸੀ ਐਚ ਓ, , ਜਗਤਾਰ ਸਿੰਘ, , ਚਮਨ ਲਾਲ ਸੋਨੀਆ ਏ ਐਨ ਐਮ,, ਹਰਜਿੰਦਰ ਸਿੰਘ, ਰਾਜ ਕੁਮਾਰ ਫਾਰਮੈਸੀ ਆਫਿਸਰ , ਅਸ਼ੋਕ ਕੁਮਾਰ,, ਸਤਨਾਮ,, ਜੋਤੀ , ਮਨਪ੍ਰੀਤ ਕੌਰ ਸਟਾਫ,ਮਨੀਸ਼ ਕੁਮਾਰ, ਸਤੀਸ਼ ਕੁਮਾਰ, ਰਾਜੇਸ਼ ਕੁਮਾਰ ਕਮਲਦੀਪ ਸਿੰਘ ਮੌਜੂਦ ਸਨ