ਕੋਵਿਡ -19 ਦੇ ਪਸਾਰੇ ਨੂੰ ਰੋੋਕਣ ਲਈ ਮਾਨਸਾ ਪੁਲਿਸ ਨੇ ਸਬ-ਡਵੀਜ਼ਨ ਪੱਧਰ 'ਤੇ ਟੀਮਾਂ ਬਣਾ ਕੇ ਜਾਗਰੂਕਤਾ ਮੁਹਿੰਮ ਆਰੰਭੀ
ਸੰਜੀਵ ਜਿੰਦਲ
- ਤਾਲਮੇਲ-ਸਾਂਝ ਪੈਦਾ ਕਰਨ ਲਈ ਅੱਜ ਪੁਲਿਸ ਮੁਖੀ ਵੱਲੋੋਂ ਜਾਗਰੂਕਤਾ ਵੈਨਾਂ ਨੂੰ ਕੀਤਾ ਗਿਆ ਰਾਵਾਨਾਂ
ਮਾਨਸਾ,11 ਮਈ 2021 : ਜ਼ਿਲ੍ਹਾ ਮਾਨਸਾ ਦੇ ਐੱਸਐੱਸਪੀ ਸ੍ਰੀ ਸੁਰੇਂਦਰ ਲਾਂਬਾ ਆਈਪੀਐਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਕਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਨੂੰ ਰੋਕਣ ਦੇ ਮੱਦੇਨਜ਼ਰ ਸਬ-ਡਵੀਜ਼ਨ ਪੱਧਰ ਤੇ ਤਿੰਨ ਜਾਗਰੂਕਤਾਂ ਟੀਮਾਂ ਬਣਾਈਆ ਗਈਆ ਹਨ। ਇਹ ਟੀਮਾਂ ਇਸ ਮਹਾਂਮਾਰੀ ਤੋੋਂ ਬਚਾਅ ਲਈ ਪਬਲਿਕ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਪੁਲਿਸ-ਪਬਲਿਕ ਸਬੰਧਾਂ ਵਿੱਚ ਹੋੋਰ ਨੇੜ੍ਹਤਾ ਲਿਆਉਣ ਅਤੇ ਆਪਸੀ ਤਾਲਮੇਲ-ਭਾਈਚਾਰਕ ਸਾਂਝ ਪੈਦਾ ਕਰਨ ਲਈ ਕੜੀ ਦਾ ਕੰਮ ਕਰਨਗੀਆ। ਸਬ-ਡਵੀਜ਼ਨ ਮਾਨਸਾ ਅੰਦਰ ਸ:ਥ: ਬਲਵੰਤ ਸਿੰਘ ਭੀਖੀ, ਸਬ-ਡਵੀਜ਼ਨ ਬੁਢਲਾਡਾ ਵਿਖੇ ਸ:ਥ: ਗੁਰਮੀਤ ਸਿੰਘ ਅਤੇ ਸ:ਥ: ਹਰਮੰਦਰ ਸਿੰਘ ਨੂੰ ਸਬ-ਡਵੀਜ਼ਨ ਸਰਦੂਲਗੜ ਵਿਖੇ ਜਾਗਰੂਕ ਟੀਮਾਂ ਦੀ ਨੁਮਾਇੰਦਗੀ ਦਿੱਤੀ ਗਈ ਹੈ ਜੋ ਸਬੰਧਤ ਹਲਕਾ ਨਿਗਰਾਨ ਅਫਸਰ ਦੇ ਅਧੀਨ ਰਹਿ ਕੇ ਕੰਮ ਕਰਨਗੀਆ।
ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਸੰਜੀਵ ਗੋਇਲ ਡੀਐਸਪੀ (ਸਥਾਨਕ) ਮਾਨਸਾ ਦੀ ਨਿਗਰਾਨੀ ਹੇਠ ਇਹਨਾਂ ਜਾਗਰੂਕਤਾ ਟੀਮ ਵੈਨਾਂ ਨੂੰ ਰਾਵਾਨਾ ਕਰਦਿਆ ਐਸਐਸਪੀ ਮਾਨਸਾ ਵੱਲੋੋਂ ਦੱਸਿਆ ਗਿਆ ਕਿ ਇਹ ਟੀਮਾਂ ਆਪਣੀ ਸਬ-ਡਵੀਜ਼ਨ ਦੇ ਪਿੰਡਾ-ਸ਼ਹਿਰਾ, ਬਜਾਰਾਂ, ਗਲੀ-ਮੁਹੱਲਿਆਂ ਅੰਦਰ ਜਾ ਕੇ ਕੋਵਿਡ-19 ਦੀਆ ਮੁਢਲੀਆਂ ਸਾਵਧਾਨੀਆਂ,ਹਦਾਇਤਾਂ ਦੀ ਪਾਲਣਾ ਕਰਨ ਸਬੰਧੀ ਜਾਗਰੂਕ ਕਰਨਗੀਆ । ਕਿ ਆਪਣੇ ਹੱਥ ਸਾਬਣ ਜਾਂ ਹੈਂਡਸੈਨੀਟਾਈਜਰ ਨਾਲ ਸਾਫ ਰੱਖੇ ਜਾਣ, ਹਰ ਸਮੇਂ ਨੱਕ ,ਮੂੰਹ ਤੇ ਮਾਸਕ ਪਹਿਨਿਆ ਜਾਵੇ, ਇੱਕ-ਦੂਜੇ ਤੋੋਂ ਦੂਰੀ (ਸੋਸ਼ਲ ਡਿਸਟੈਸਿੰਗ) ਬਣਾ ਕੇ ਰੱਖੀ ਜਾਵੇ, ਬਿਨਾ ਕੰਮਕਾਜ਼ ਤੋਂ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ, ਦੁਕਾਨਦਾਰ ਖੁਦ ਮਾਸਕ ਪਹਿਨਣ, ਦੁਕਾਨਾਂ ਪਰ ਰੱਖੇ ਕਰਮਚਾਰੀਆਂ ਅਤੇ ਦੁਕਾਨਾਂ ਪਰ ਆਉਣ ਵਾਲੀ ਪਬਲਿਕ ਨੂੰ ਮਾਸਕ ਪਹਿਨਣ ਅਤੇ ਦੂਰੀ ਬਣਾ ਕੇ ਰੱਖਣ ਦੀ ਪਾਲਣਾ ਕਰਾਉਣ। ਇਸਤੋੋਂ ਇਲਾਵਾ ਇਹ ਜਾਗਰੂਕ ਟੀਮਾਂ ਸੋੋਸ਼ਲ ਮੀਡੀਆਂ ਪਰ ਚੱਲ ਰਹੀਆ ਵਿਰੋੋਧੀ ਵਿਚਾਰ-ਚਰਚਾਵਾਂ ,ਅਫਵਾਹਾਂ ਤੋਂ ਬਚਣ ਲਈ ਲੋੋਕਾਂ ਨੂੰ ਸਹੀ ਸੇਧ ਦੇਣਗੀਆ। ਪਿੰਡਾਂ, ਸ਼ਹਿਰਾਂ ਅੰਦਰ ਲੋਕਾਂ ਨੂੰ ਆਰਟੀ-ਪੀਸੀਆਰ ਟੈਸਟ ਕਰਾਉਣ ਅਤੇ ਅੱਗੇ ਆ ਕੇ ਟੀਕਾਕਰਨ ਕਰਾਉਣ ਲਈ ਵੀ ਪ੍ਰੇਰਿਤ ਕਰਨਗੀਆ।
ਐਸਐਸਪੀ ਮਾਨਸਾ ਵੱਲੋਂ ਅਪੀਲ ਕੀਤੀ ਗਈ ਕਿ ਜਿਲ੍ਹਾ ਮਾਨਸਾ ਦੇ ਸਮਾਜਸੇਵੀਆਂ ਅਤੇ ਅਗਾਂਹ ਵਧੂ ਸੋੋਚ ਦੇ ਵਸਨੀਕਾਂ ਨੂੰ ਇਸ ਜਾਗਰੂਕਤਾ ਮੁਹਿੰਮ ਦਾ ਪੂਰਾ ਸਹਿਯੋਗ ਕਰਕੇ ਸਾਥ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਨੂੰ ਆਪ ਖੁਦ ਅਤੇ ਆਂਢ- ਗੁਆਂਢ ਦੇ ਲੋੋਕਾਂ ਨੂੰ ਪਾਲਣਾ ਕਰਨ ਲਈ ਉਤਸ਼ਾਹਿਤ ਕਰਕੇ ਵੱਧ ਤੋਂ ਵੱਧ ਆਰਟੀ-ਪੀਸੀਆਰ ਟੈਸਟ ਅਤੇ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈ। ਸਾਡੇ ਸਾਰਿਆ ਵੱਲੋੋਂ ਆਰੰਭੇ ਯਤਨਾਂ ਅਤੇ ਮਾਰੇ ਹੰਭਲਿਆ ਨਾਲ ਜਿੱਥੇ ਅਸੀ ਖੁਦ, ਆਪਣੇ ਪਰਿਵਾਰ ਨੂੰ ਅਤੇ ਸਾਡੇ ਸਮਾਜ ਨੂੰ ਸੁਰੱਖਿਅਤ ਰੱਖਣ ਵਿੱਚ ਕਾਮਯਾਬ ਹੋਵਾਂਗੇ, ਉਥੇ ਹੀ ਇਸ ਮਹਾਂਮਾਰੀ ਦਾ ਜਲਦੀ ਖਾਤਮਾ ਕਰਨ ਵਿੱਚ ਵੀ ਸਫਲ ਹੋ ਜਾਵਾਂਗੇ।